ਪੰਨਾ:Alochana Magazine November 1961.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਲੈਣ। ਪਰ ਜਿਥੋਂ ਤਕ ਸਮੁੱਚੇ ਤੌਰ ਤੇ ਕਿਸੇ ਨਜ਼ਮ ਦੇ ਅਰਥ-ਅਭਿਪ੍ਰਾਯੇ ਦਾ ਸੰਬੰਧ ਹੈ ਇਹ ਕਿਸੇ ਇਕ ਵਿਆਖਿਆ ਵਿੱਚ ਨਹੀਂ ਸਮਾ ਸਕਦੇ ਕਿਉਂ ਕਿ ਹਰ ਨਜ਼ਮ ਦੇ ਉਹ ਅਰਥ ਹੋਣਗੇ ਜੋ ਵਿਭਿੰਨ ਸੰਵੇਦਨਸ਼ੀਲ ਪਾਠਕਾਂ ਨੂੰ ਆਪਣੇ ਤੌਰ ਤੇ ਉਸ ਵਿੱਚ ਦ੍ਰਿਸ਼ਟਿਗੋਚਰ ਹੋਣਗੇ। ਦੂਸਰਾ ਖਤਰਾ ਜਿਸ ਦੇ ਜ਼ੈਲ ਵਿੱਚ ਇਨ੍ਹਾਂ ਵਿਚੋਂ ਕੋਈ ਭੀ ਸਮਾਲੋਚਕ ਨਹੀਂ ਆਉਂਦਾ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ ਪਰ ਜੋ ਇਕ ਐਸਾ ਖਤਰਾ ਹੈ ਜਿਸ ਦੀ ਜ਼ਦ ਵਿੱਚ ਸ੍ਵਯਮ ਪਾਠਕ ਆ ਜਾਂਦਾ ਹੈ-ਇਹ ਹੈ ਕਿ ਪਾਠਕ ਇਹ ਗੱਲ ਸ੍ਵੀਕਾਰ ਕਰੇ ਕਿ ਕਿਸੇ ਨਜ਼ਮ ਦੀ ਵਿਆਖਿਆ (ਜੇ ਉਹ ਦਰੁਸਤ ਹੈ) ਇਕ ਐਸੀ ਵਿਆਖਿਆ ਹੈ ਜਿਸ ਨੂੰ ਲੇਖਕ ਵਿਵੇਕ ਪੂਰਵਕ ਜਾਂ ਅਵਿਵੇਕਪੂਰਵਕ ਪ੍ਰਸਤੁਤ ਕਰਨ ਦਾ ਸ੍ਵਯਮ ਯਤਨ ਕਰ ਰਹਿਆ ਸੀ ਕਿਉਂਕਿ ਇਹ ਪ੍ਰਵ੍ਰਿੱਤੀ ਇਤਨੀ ਆਮ ਹੈ ਕਿ ਜੇ ਅਸੀਂ ਕਿਸੇ ਨਜ਼ਮ ਦੇ ਉਦਭਵ-ਸਰੋਤ ਅਤੇ ਉਸ ਦੀ ਰਚਨਾ ਦੀ ਮਾਨਸਿਕ ਕ੍ਰਿਯਾ-ਵਿਧੀ ਜਾਣ ਲਈ ਹੈ ਤਾਂ ਅਸੀਂ ਇਹ ਸਮਝਣ ਲਗ ਜਾਂਦੇ ਹਾਂ ਕਿ ਅਸਾਂ ਨਜ਼ਮ ਨੂੰ ਭੀ ਸਮਝ ਲੀਤਾ ਹੈ; ਅਤੇ ਜੇ ਐਸਾ ਨਹੀਂ ਹੈ ਤਾਂ ਅਸੀਂ ਨਜ਼ਮ ਨੂੰ ਸਮਝਣ ਤੋਂ ਅਸਮਰਥ ਹਾਂ। ਅਸੀਂ ਇਹ ਭੀ ਸਮਝਦੇ ਹਾਂ ਕਿ ਕਿਸੇ ਨਜ਼ਮ ਦੀ ਵਿਆਖਿਆ ਤੋਂ ਅਸਾਨੂੰ ਇਹ ਭੀ ਗਿਆਤ ਹੋ ਜਾਂਦਾ ਹੈ ਕਿ ਉਹ ਕਿਵੇਂ ਲਿਖੀ ਗਈ ਸੀ। Prufrock ਦੇ ਵਿਸ਼ਲੇਸ਼ਣ ਨੂੰ ਮੈਂ ਬਹੁਤ ਦਿਲਚਸਪੀ ਨਾਲ ਪੜ੍ਹਿਆ; ਅਤੇ ਦਿਲਚਸਪੀ ਦਾ ਕਾਰਣ ਇਹ ਸੀ ਕਿ ਮੈਨੂੰ ਉਸ ਨਜ਼ਮ ਨੂੰ ਇਕ ਮੇਧਾਵੀ ਸੰਵੇਦਨਸ਼ੀਲ ਅਤੇ ਪਰਿਸ਼੍ਮੀ ਪਾਠਕ ਦੀ ਦ੍ਰਿਸ਼ਟੀ ਨਾਲ ਦੇਖਣ ਦਾ ਅਵਸਰ ਮਿਲਿਆ। ਇਸ ਗੱਲ ਦਾ ਮਤਲਬ ਇਹ ਨਹੀਂ ਕਿ ਉਸ ਨੇ ਭੀ ਨਜ਼ਮ ਨੂੰ ਮੇਰੇ ਹੀ ਦ੍ਰਿਸ਼ਟਿਕੋਣ ਤੋਂ ਦੇਖਿਆ ਅਤੇ ਇਸ ਦਾ ਮਤਲਬ ਇਹੈ ਹੈ ਕਿ ਇਸ ਵਿਸ਼ਲੇਸ਼ਣ ਦਾ ਸੰਬੰਧ ਕਿਸੇ ਤਰ੍ਹਾਂ ਉਸ ਅਨੁਭਵ ਨਾਲ ਸੀ ਜਿਸ ਦੇ ਪ੍ਰਭਾਵਵਸ ਮੈਂ ਉਹ ਨਜ਼ਮ ਲਿਖੀ ਸੀ ਜਾਂ ਕਿਸੇ ਐਸੀ ਚੀਜ਼ ਨਾਲ ਸੀ ਜਿਸ ਦਾ ਅਨੁਭਵ ਮੈਨੂੰ ਨਜ਼ਮ ਲਿਖਣ ਵੇਲੇ ਹੋਇਆ ਸੀ। ਇਸ ਤਰੀਕੇ ਬਾਰੇ ਮੇਰੀ ਤੀਸਰੀ ਰਾਇ ਇਹ ਹੈ ਕਿ ਆਜ਼ਮਾਇਸ਼ ਵਜੋਂ ਇਸ ਨੀਵਨ ਰੀਤੀ-ਵਿਧੀ ਨੂੰ ਕੁਛ ਬਹੁਤ ਚੰਗੀਆਂ ਨਜ਼ਮਾਂ ਉਪਰ ਆਜ਼ਮਾ ਕੇ ਦੇਖਾਂ ਅਤੇ ਨਾਲ ਨਾਲ ਕਿਸੇ ਐਸੀ ਨਜ਼ਮ ਉਪਰ ਭੀ ਆਜ਼ਮਾਵਾਂ ਜਿਸ ਤੋਂ ਪਹਿਲਾਂ ਮੈਂ ਵਾਕਿਫ਼ ਨਹੀਂ ਸਾਂ ਅਤੇ ਫਿਰ ਇਹ ਦੇਖਾਂ ਕਿ ਕੀ ਇਸ ਵਿਸ਼ਲੇਸ਼ਣ ਦ੍ਵਾਰਾ ਮੈਂ ਉਸ ਨਜ਼ਮ ਦਾ ਅਧਿਕ ਰਸ੍ਵਾਦਨ ਕੀਤਾ? ਕਿਉਕਿ ਇਸ ਸੰਗ੍ਰਹ ਵਿੱਚ ਸੰਚਿਤ ਸਾਰੀਆਂ ਨਜ਼ਮਾਂ ਉਹ ਸਨ ਜਿਨ੍ਹਾਂ ਤੋਂ ਮੈਂ ਪਹਲਾਂ ਹੀ ਜਾਣੂੰ ਸਾਂ ਅਤੇ ਜੋ ਸਾਲਾਂ ਬੱਧੀ ਮੈਨੂੰ ਪ੍ਰਿਯ ਰਹੀਆਂ ਹਨ। ਇਸ ਲਈ ਉਨਾਂ ਵਿਸ਼ਲੇਸ਼ਣਾਂ ਨੂੰ ਪੜ੍ਹਕੇ ਮੈਂ ਮਹਸੂਸ ਕੀਤਾ ਕਿ ਮੈਂ ਇਨ੍ਹਾਂ ਨਜ਼ਮਾਂ ਬਾਰੇ ਆਪਣੇ ਪਹਲੇ ਇਹਸਾਸਾਂ ਨੂੰ ਬਹੁਤ ਘਟ ਤਾਜ਼ਾ ਕਰ ਸਕਿਆ ਹਾਂ। ਇਨਾਂ ਵਿਸ਼ਲੇਸ਼ਣਾਂ ਨੂੰ ਪੜ੍ਹਕੇ ਮੈਨੂੰ ਇਉਂ ਮਹਸੂਸ ਹੋਇਆ ਕਿ ਮਾਨੋ ਇਕ ਮਸ਼ੀਨ ਦੇ ਪੁਰਜ਼ਿਆਂ ਨੂੰ

੧੬