ਪੰਨਾ:Alochana Magazine November 1961.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਰੇਂਦਰ ਧੀਰ ਪੰਜਾਬੀ, ਉਪ-ਭਾਖਾਵਾਂ, ਲਿਪੀ : ਉਨ੍ਹਾਂ ਦਾ ਨਿਕਾਸ ਤੇ ਵਿਕਾਸ ਕਿਸੇ ਵੀ ਜਾਤੀ, ਰਾਸ਼ਟਰ, ਦੇਸ਼ ਜਾਂ ਕੌਮ ਦੀ ਉੱਨਤੀ ਨੂੰ ਪਰਖਣ ਦੀ ਕਸਵੱਟੀ ਉਸਦੀ ਬੋਲੀ ਹੀ ਹੈ । ਰਾਸ਼ਟ ਜਾਂ ਜਾਤੀ ਦੀ ਉੱਨਤੀ ਉਸ ਦਾ ਸਾਹਿੱਤ ਹੀ ਕਰ ਸਕਦਾ ਹੈ । ਪ੍ਰਸ਼ਨ ਇਹ ਉਠਦਾ ਹੈ ਕਿ ਰਾਸ਼ਟਰ, ਕੌਮ, ਦੇਸ਼ ਜਾਂ ਜਾਤੀ ਵਿੱਚ ਕੀ ਫਰਕ ਹੈ । ਜੇਕਰ ਮੋਟੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਭਾਰਤ ਇਕ ਰਾਸ਼ਟਰ ਹੈ, ਭਾਰਤਵਾਸੀ ਇਕ ਕੌਮ ਦੇ ਹਨ, ਇਕ ਦੇਸ਼ ਦੇ ਹਨ, ਅਤੇ ਇਕ ਵਿਸ਼ੇਸ਼ ਜਾਤੀ ਦੇ, ਜਿਸ ਜਾਤੀ ਨੂੰ ਭਾਰਤੀ ਦੇ ਨਾਮ ਨਾਲ ਸਦਿਆ ਜਾਦਾ ਹੈ । ‘ਮਾਰਕਸ - ਰੁਬ ਦੇ ਨੇਤਾ ਸਟਾਲਿਨ ਨੇ ਲਿਖਿਆ ਸੀ - ‘ਰਾਸ਼ਟਰ ਇਤਿਹਾਸਕ ਤੌਰ ਤੇ ਇਕ ਸੂਤਰ ਵਿੱਚ ਬੰਨ੍ਹਿਆ ਹੋਇਆ ਉਹ ਕਬੀਲਾ ਜਾਂ ਜਾਤੀ ਹੈ, ਜੋ ਭੂਗੋਲਿਕ ਅਤੇ ਆਰਥਿਕ ਦ੍ਰਿਸ਼ਟੀ ਨਾਲ ਇੱਕ ਇਕਾਈ ਵਾਲੇ ਦੇਸ਼ ਵਿੱਚ ਵਸਦੀ ਹੋਵੇ ਅਤੇ ਜਿਸਦੀ ਰਲਵੀਂ ਮਿਲਵੀਂ ਇੱਕ ਗੁੱਟ ਸੰਸਕ੍ਰਿਤੀ, ਸਭਿਅਤਾ ਅਤੇ ਸਭਿਆਚਾਰ ਹੋਣ, ਉਹ ਉਸ ਦੀ ਅੰਤਰ ਪ੍ਰਦੇਸ਼ੀ' (Inter-regional) ਬਲੀ ਵਿਚੋਂ ਸਪਸ਼ਟ ਦਿਸਣ ਲਗ ਪੈਂਦੇ ਹਨ, ਜੇਕਰ ਅਧਿਐਨ ਕੀਤਾ ਜਾਵੇ ਤਾਂ ਅਸੀਂ ਇਸ ਸਿੱਟੇ ਤੇ ਪੁਜਾਂਗੇ ਕਿ ਕਿਸੇ ਵੀ ਦੇਸ਼ ਦੀ ਬਲੀ ਅਸਲ ਵਿੱਚ ਉਸ ਦੀ ਸਭਿਅਤਾ, ਸੰਸਕ੍ਰਿਤੀ ਅਤੇ ਪ੍ਰਾਚੀਨ ਮਾਨ ਪ੍ਰਤਿਸ਼ਠਾ ਦੀ ਸੂਚਕ ਹੁੰਦੀ ਹੈ । ਮਨੁੱਖ ਦੇ ਮਨੋ-ਭਾਵਾਂ ਨੂੰ ਉਸ ਦੀ ਬੋਲੀ ਸ਼ਬਦ ਰ ਅਤੇ ਉਸ ਨੂੰ ਵਿਚਾਰ ਪ੍ਰਗਟ ਕਰਨ ਦੀ ਸ਼ਕਤੀ ਦਿੰਦੀ ਹੈ । ਜਿਸ ਕਰਕੇ ਉਸ ਦੇ ਚਾਰ ਚੁਫੇਰੇ ਇੱਕ ਇਹੋ ਜਿਹਾ ਵਾਤਾਵਰਣ ਬਣ ਜਾਂਦਾ ਹੈ ਕਿ ਜਿਸ ਵਿੱਚ ਇੱਕ ਵਿਸ਼ੇਸ਼ ਖਿਚਾਉ ਜਿਹਾ ਹੁੰਦਾ ਹੈ । ਉਹ ਵਾਤਾਵਰਣ ਉਸਦੇ “ਲੋਕ’ ਦਾ ਸੂਚਕ ਹੁੰਦਾ ਹੈ ਜਿਹੜਾ ਉਸ ਦਾ ਸਹਾਇਕ ਬਣ ਉਸ ਵਿੱਚ ਜੀਵਨ ਸਿੰਜ ਕੇ ਉਸ ਨੂੰ ਉਠਾਉਣ ਦਾ ਬਲ ਦਿੰਦਾ ਹੈ, ਵਧਣ ਫੁਲਣ ਵਿੱਚ ਮਦਦ ਦਿੰਦਾ ਹੈ ਅਤੇ ਸਭਿਅਤਾ ਹੋਰ ਸੰਸਕ੍ਰਿਤੀ ਦਾ ਇੱਕ ਨਵਾਂ 23