ਪੰਨਾ:Alochana Magazine November 1961.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੈਸਾਚੀ ਅਤੇ ਦੂਜੀਆਂ ਪ੍ਰਾਕ੍ਰਿਤਾਂ ਵਿੱਚ ਭੀ ਫ਼ਰਕ ਹੈ। ਪੰਜਾਬ ਦੇ ਨਿਵਾਸੀਆਂ ਦੇ ਨਾਲ ਭੀ ਉਤਨੀ ਦਲੀਲ ਠੀਕ ਢੁਕਦੀ ਹੈ। ਇਸ ਕਰਕੇ ਉਨ੍ਹਾਂ ਦੀ ਭਾਸ਼ਾ ਉੱਤੇ ਭੀ ਖਬਰੇ ਪੈਸਾਚੀ ਪ੍ਰਕ੍ਰਿਤ ਦਾ ਵਧੇਰਾ ਪ੍ਰਭਾਵ ਜਾਪਦਾ ਹੈ । ਪੈਸਾਚੀ ਭਾਸ਼ਾ ਦੇ ਕਈ ਸ਼ਬਦ ਪੰਜਾਬੀ ਵਿੱਚ ਪ੍ਰਾਪਤ ਹੁੰਦੇ ਹਨ । | ਉਪਾਧਿਆਇ ਜੀ ਦੇ ਮਤ ਅਨੁਸਾਰ ਪਿਸਾਚੀ ਭਾਸ਼ਾ ਉਸ ਆਰੀਆਂ ਦਲ ਦੀ ਭਾਸ਼ਾ ਹੈ, ਜਿਹੜੇ ਉੱਤਰ ਵਲੋਂ ਆਏ ਅਤੇ ਉਹ ਆਰੀਆ ਦੇ ਦੂਜੇ ਦਲ ਦੇ ਲੋਕ ਸਨ, ਜਿਹੜੇ ਕੁਝ ਕਾਲ ਪਿੱਛੋਂ ਆਏ । ਇਹ ਲੋਕ ਅਗੇ ਨਹੀਂ ਵਧੇ । ਇਥੇ ਹੀ ਆ ਕੇ ਵਸ ਗਏ; ਇਸੇ ਕਰਕੇ ਸ਼ਾਇਦ ਮੱਧ ਦੇਸ਼ ਦੇ ਲੋਕ ਇਨ੍ਹਾਂ ਨੂੰ ਪਿਸਾਚ ਕਹਣ ਲੱਗ ਪਏ ਹੋਣ । ਵਿਦਵਾਨਾਂ ਨੇ ਪਿਸਾਚੀ ਦੇ ਦੋ ਮੁੱਖ ਰੂਪ ਮੰਨੇ ਹਨ : (੧) ਸ਼ੁੱਧ ਪੈਸ਼ਾਚੀ, (੨) ਮੰਗ੍ਰਿਤ ਪਿਸ਼ਾਚੀ । ਸ਼ੁੱਧ ਪੈਸ਼ਾਚੀ ਦੇ ਸੱਤ ਭੇਦ ਹਨ : (3) ਕੈਕੇਯ, (੨) ਸ਼ੋਰਸੈਨੀ, (੩) ਪਾਚਾਰ, (੪) ਗੌੜ, (੫) ਮਾਗਧੀ, (੬) ਚੜ, (੭) ਪੈਸ਼ਾਚਕ, (ਸੂਖਸ਼ਮ ਭੇਦ)*। ਸੀ ਹਾਰਨੇਲ (Gramnar of the Eastern Hindi) (੧੮ 0 ਈ:) ਦਾ ਮਤ ਹੈ ਕਿ ਆਰੀਆਂ ਦੇ ਭਾਰਤ ਵਿੱਚ ਦੋ ਟੋਲੇ ਆਏ । ਇੱਕ ਪਹਲਾਂ ਤੇ ਦੂਜਾ ਕੁਝ ਸਮੇਂ ਪਸ਼ਚਾਤ । ਜਿਹੜਾ ਦਲ ਪਹਲਾਂ ਆਇਆ ਉਹ ਮਧ ਦੇਸ਼ ਵਿੱਚ ਉੱਥੇ ਹੀ ਆ ਕੇ ਵਸ ਗਇਆ । ਇਸ ਦਲ ਤੋਂ ਪਿੱਛੋਂ ਜਿਹੜਾ ਦੂਜਾ ਦਲ ਸੀ, ਉਹ ਪਹਲੇ ਦਲ ਨਾਲੋਂ ਵਧੇਰੇ ਸ਼ਕਤੀਵਾਨ ਸੀ । ਇਸ ਕਰਕੇ ਉਨ੍ਹਾਂ ਨੇ ਆਪਣ ਹੀ ਪਹਲੇ ਕੌਮੀ ਦਲ ਨੂੰ ਮਧ ਦੇਸ਼ 'ਚੋਂ ਬਾਹਰ ਕੱਢ ਦਿੱਤਾ | ਮਧ ਦੇਸ਼ 'ਚ ਕੱਢੇ ਗਏ ਆਰੀਏ ਆਲੇ ਦੁਆਲੇ ਹੀ ਵਸ ਗਏ । ਪਿਛਲੇਰੇ ਆਰੀਆਂ ਮੱਧ ਦੇਸ਼ ਵਿੱਚ ਵਸ ਜਾਣ ਕਰਕੇ 'ਅੰਤਰੰਗ ਭਾਵ ਅੰਦਰਲੇ, ਕੇਂਦਰੀ ਅਤੇ ਪਹਿਲਾਂ ਆਏ ਹੋਏ ਆਰੀਆਂ 'ਬਰਿਹੰਗ' ਭਾਵ ਬਾਹਰਲੇ ਸਦਾਉਣ ਲੱਗ ਪਏ । ਅੰਦਰਲੇ ਆਰੀਆਂ ਵਿੱਚ ਹੀ ਵੈਦਿਕ ਸੰਸਕ੍ਰਿਤ ਅਤੇ ਬ੍ਰਾਹਮਣ ਕਾਲ ਦੇ ਵਿਚਾਰਾਂ ਦਾ ਵਧੇਰਾ ਵਿਕਾਸ ਹੋਇਆ | ਅੰਦਰਲੇ ਆਰੀਆਂ ਦੀਆਂ ਭਾਸ਼ਾਵਾਂ ਵਿੱਚ ਪੱਛਮੀ ਹਿੰਦੀ, ਪੂਰਬੀ ਪਹ 3, ਮੱਧ ਪਹਾੜੀ, ਪੰਜਾਬੀ, ਰਾਜਸਥਾਨ, ਗੁਜਰਾਤੀ ਅਤੇ ਪੱਛਮੀ ਪਹਾੜੀ ਆਉਂਦੀਆਂ ਹਨ । ਬਾਹਰਲੇ ਆਰੀਆਂ ਦੀਆਂ ਭਾਸ਼ਾਵਾਂ ਵਿਚ ਮਰਾਠੀ, ਉੜੀਆ, ਬਿਗਰੀ, ਬੰਗਾਲੀ, ਆਸਾਮੀ, ਸਿਧੀ ਅਤੇ ਪੱਛਮੀ ਪੰਜਾਬੀ ਆਉਂਦੀਆਂ ਹਨ । ਇਸ ਸਿੱਧਾਂਤ ਨੂੰ ਵਧੇਰੇ ਕਰਕੇ ਸਾਰੇ ਹੀ ਭਾਸ਼ਾ ਸ਼ਾਸਤ੍ਰ ਆਚਰ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ ਅਤੇ ਆਪਣਾ ਮੱਤ ਪੱਕਾ ਬਣਾਉਂਦੇ ਹਨ ।

  • ਵਿਸਥਾਰ ਲਈ ਵੇਖੋ ‘ਸ਼ਬਦ ਚਮਤਕਾਰ’ ਪ੍ਰੋ: ਰਾਮ ਸਿੰਘ ਪੰਨਾ ੨੯੨-੨੯੩ ॥

3€