ਉਤੇ ਅਸੀਂ ਦੇਖਿਆ ਹੈ ਕਿ ਕੁਝ ਵਿਦਵਾਨਾਂ ਦੇ ਮਤ ਅਨੁਸਾਰ ਪੰਜਾਬੀ ਦਾ ਨਿਕਾਸ ਸ਼ੋਰਸੈਨੀ ਤੋਂ ਹੋਇਆ | ਕੁਝ ਵਿਦਵਾਨ ਇਸ ਦਾ ਸੰਬੰਧ ਪੈਸ਼ਚੀ ਨਾਲ ਜੋੜ ਦੇਂਦੇ ਹਨ । ਇਸਦੇ ਨਾਲ ਹੀ ਡਾ. ਮੋਹਨ ਸਿੰਘ ਆਪਣਾ ਇੱਕ ਅਡਰਾ ਹੀ ਮੱਤ ਪ੍ਰਗਟ ਕਰਦੇ ਹਨ - ਕਿ ਪੰਜਾਬੀ ਉਤੇ ਮਹਾਰਾਸ਼ · ਪ੍ਰਾਕ੍ਰਿਤ ਦਾ ਭੀ ਵਧੇਰੇ ਪ੍ਰਭਾਵ ਹੈ ।* ਉਤਲੇ ਵਿਚਾਰਾਂ ਦਾ ਗਹੁ ਨਾਲ ਅਧਿਐਨ ਕਰਕੇ ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ਪੱਛਮੀ ਪੰਜਾਬ ਵੱਲ ਤਾਂ ਜਿੱਥੇ ਅੰਦਰਲੇ ਆਰੀਆਂ ਦਾ ਨਿਵਾਸ ਰਿਹਾ, ਪੰਜਾਬੀ ਉ ਪਿਸ਼ਾਚੀ ਪ੍ਰਾਕ੍ਰਿਤ ਦਾ ਪ੍ਰਭਾਵ ਪਿਆ । ਇਸ ਦੇਸ਼ ਵਿੱਚ ਲਹਿੰਦੀ ਜਿਹੜੀ ਕਿ ਸਰਹੱਦੀ ਸੂਬੇ ਦੀ ਬਲੀ ਸੀ ਵੀ ਸੰਮਿਲਤ ਹੈ। ਪ੍ਰਸਿੱਧ ਭਾਸ਼ਾ ਸ਼ਾਸਤ੍ਰ ਗਰੀਅਰਸਨ ਨੇ ਪੰਜਾਬੀ ਤੋਂ ਲਹਿੰਦੀ ਨੂੰ ਬਿਲਕੁਲ ਨਿਖੇੜ ਦਿੱਤਾ ਹੈ ਜਿਹੜਾ ਕਿ ਪ੍ਰਮਾਣਿਕ ਪ੍ਰਤੀਤ ਨਹੀਂ ਹੁੰਦਾ । ਅਸਲ ਵਿੱਚ ਲਹਿੰਦੀ ਪੰਜਾਬੀ ਦੀ ਇੱਕ ਉਪ-ਭਾਖਾ ਹੈ । ਲਹਿੰਦੀ ਦਾ ਭਾਵ ਹੈ - ਸੂਰਜ ਦਾ ਲਹਿੰਦਾ ਪਾ-ਭਾਵ ਪੱਛਮ । ਹੇਠਾਂ ਅਸੀਂ ਮੁਲਤਾਨ ਦੇ ਕਵੀ ਅਲੀ ਹੈਦਰ ਦੀ ਇੱਕ ਸੀਹਰਫ਼ੀ ਦਿੰਦੇ ਹਾਂ, ਜਿਹੜੀ ਕਿ ਲਹਿੰਦੀ ਉਪ-ਭਾਖਾ ਦੀ ਹੈ । ਪਾਠਕ ਆਪ ਹੀ ਸਿਟਾ ਜਾਂ ਨਿਰਣਯ ਕਰ ਲੈਣ ਕਿ ਲਹਿੰਦੀ ਪੰਜਾਬੀ ਦੇ ਨੇੜੇ ਦੀ ਹੀ ਨਹੀਂ, ਸਗੋਂ ਪੰਜਾਬ ਦਾ ਹੀ ਇੱਕ ਨਿੱਗਰ ਅੰਗ ਹੈ । -ਤੋਏ ਤਲਬ ਮੈਂਡੀ ਹਕ ਪਾਕ ਵੱਲੋਂ ਤੜੇ ਨਾਲ ਗੁਨਾਹਾਂ ਦੇ ਹੱਟੀ ਹਾਂ ਮੈਂ । -ਖਣੇ ਦੇ ਹਮਸਾਈ ਹਾਂ ਮੈਂ, ਤੇੜੇ ਛਾਹ ਨਿਮਾਨੜੀ ਖੱਟੀ ਹਾਂ ਮੈਂ । -ਅਲੀ ਹੈਦਰ ਜਾਨ ਸ਼ਰਾਬ ਦੀ ਹਾਂ, ਤੂੰਡੀ ਖ਼ਾਕ ਨਿਮਾਣੀ ਦੀ ਮਿਟੀ ਹਾਂ ਮੈਂ । ਉਤਲੀ ਸੀ ਹਰਫ਼ੀ ਤੋਂ ਅਸੀਂ ਇਸ ਸਿੱਟੇ ਉੱਤੇ ਪੁਜਦੇ ਹਾਂ ਕਿ ਲਹਿੰਦੀ ਪੰਜਾਬ · ਹੈ । ਲਹਿੰਦੀ ਨੂੰ ਵਧੇਰੇ ਵਿਦਵਾਨ ਪੈਸ਼ਾਚੀ ਮੰਨਦੇ ਹਨ, ਜਿਹੜੀ ਕਿ ਅੰਦਰਲੇ ਆਰਆਂ ਦੀ ਭਾਸ਼ਾ ਸੀ । ਇਸ ਕਰ ਕੇ ਨਿਸਚੈ ਹੀ ਹੈ ਕਿ ਪੱਛਮੀ ਪੰਜਾਬ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਉਤੇ ਪੰਜਾਬੀ ਦਾ ਵਧੇਰਾ ਪ੍ਰਭਾਵ ਸੀ । ਜਿਹੜਾ ਡਾ: ਮੋਹਨ ਸਿੰਘ ਦਾ ਕਥਨ ਕਿ ਮਹਾਰਾਸ਼ਟੀ ਪ੍ਰਾਕ੍ਰਿਤ ਦਾ ਵੀ ਪੰਜਾਬ ਉਤੇ ਪ੍ਰਭਾਵ ਹੈ, ਪ੍ਰਮਾਣਿਕ ਨਹੀਂ ਜਾਪਦਾ ਕਿਉਂਕਿ ਜੇਕਰ ਪੰਜਾਬੀ ਵਿੱਚ ਕਿਤੇ ਕਿਤੇ ਕੁਝ ਇਹੋ ਜਿਹੇ ਸ਼ਬਦ ਮਿਲ ਵੀ ਜਾਣ ਜਿਹਨਾਂ ਤੇ ਮਹਾਰਾਸ਼ਟਰੀ - -- -- - - - - - - ਦੇਖੋ 'ਸਾਹਿੱਤ ਸਰੋਵਰ’ - ਪੰਨਾ ੭੩ - ਡਾ. ਮੋਹਨ fਸਿੰਘ ਐਮ. ਏ., ਪੀ.ਐਚ, ਡੀ. B2
ਪੰਨਾ:Alochana Magazine November 1961.pdf/39
ਦਿੱਖ