ਪੰਨਾ:Alochana Magazine November 1961.pdf/4

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਠੀ ਸੀ।

ਇਸ ਲੇਖ ਦਾ ਹਵਾਲਾ ਦੇਣ ਦਾ ਮੰਤਵ ਕੇਵਲ ਇਹ ਹੈ ਕਿ ਮੈਂ ਪਾਠਕਾਂ ਦਾ ਧਿਆਨ ਇਸ ਗੱਲ ਵੱਲ ਆਕਰਸ਼ਿਤ ਕਰਾਵਾਂ ਕਿ ਜੋ ਕੁਛ ਮੈਂ ੧੯੨੩ ਵਿੱਚ ਲਿਖਿਆ ਸੀ ਉਹ ਅਜ ਕਿਸ ਹੱਦ ਤਕ ਦਰੁਸਤ ਹੈ। ਰਿਚਰਡਜ਼ ਦੀ ਪੁਸਤਕ ‘ਸਾਹਿੱਤਕ ਸਮਾਲੋਚਨਾ ਦੇ ਨਿਯਮ' (The Principles of Literary Criticism) ੧੯੨੫ ਵਿੱਚ ਪ੍ਰਕਾਸ਼ਿਤ ਹੋਈ ਸੀ। ਜਦ ਤੋਂ ਇਹ ਪ੍ਰਭਾਵ-ਸ਼ਾਲੀ ਪੁਸਤਕ ਪ੍ਰਕਾਸ਼ਿਤ ਹੋਈ ਹੈ ਸਾਹਿੱਤਕ ਸਮਾਲੋਚਨਾ ਵਿੱਚ ਬੜੀ ਜ਼ਿਆਦਾ ਵਿਕਾਸਪ੍ਰਗਤੀ ਹੋ ਚੁਕੀ ਹੈ ਅਤੇ ਸਾਹਿੱਤਕ ਸਮਾਲੋਚਨਾ ਕਿਤੇ ਦੀ ਕਿਤੇ ਪਹੁੰਚ ਗਈ ਹੈ। ਮੇਰਾ ਇਹ ਨਿਬੰਧ ਜਿਸਦਾ ਮੈਂ ਹੁਣੇ ਹਵਾਲਾ ਦਿੱਤਾ ਹੈ ਉਸ ਤੋਂ ਦੋ ਸਾਲ ਪਹਿਲਾਂ ਪ੍ਰਕਾਸ਼ਿਤ ਹੋਇਆ ਸੀ। ਹੁਣ ਸਮਾਲੋਚਨਾ ਬਹੁਤ ਵਿਕਾਸ-ਪ੍ਰਫੁਲੱਤਾ ਪ੍ਰਾਪਤ ਕਰ ਚੁਕੀ ਹੈ ਅਤੇ ਨਾਨਾਵਿਧ ਰੂਪਾਂ ਵਿਚ ਵਿਭਕਤ ਹੋ ਕੇ ਕਈ ਦਿਸ਼ਾਵਾਂ ਵਿੱਚ ਪਸਰ ਗਈ ਹੈ! “ਨਵੀਨ ਸਮਾਲੋਚਨਾ ਦੇ ਪਾਰਿਭਾਸ਼ਿਕ ਸ਼ਬਦ ਨੂੰ ਲੋਕ ਇਹ ਸਮਝੇ ਬਿਨਾਂ ਕਿ ਉਹ ਕਿਤਨੇ ਨਾਨਾ ਨੂੰ ਪ੍ਰਸਤੁਤ ਕਰਦਾ ਹੈ ਵਰਤਦੇ ਰਹਿੰਦੇ ਹਨ। ਪਰ ਇਸ ਸ਼ਬਦ ਦਾ ਪ੍ਰਚਲਨ ਮੇਰੇ ਵਿਚਾਰ-ਅਨੁਸਾਰ ਇਸ ਯਥਾਰਥ ਨੂੰ ਸ੍ਵੀਕਾਰ ਕਰਦਾ ਹੈ ਕਿ ਅਜ ਦੇ ਬਹੁਤ ਸਾਰੇ ਪ੍ਰਮੁਖ ਸਮਾਲੋਚਕ (ਭਾਵੇਂ ਉਹ ਇਕ ਦੂਜੇ ਨਾਲੋਂ ਬਹੁਤ ਜ਼ਿਆਦਾ ਨਿਆਰੇ ਕਿਉਂ ਨਾ ਹੋਣ) ਆਪਣੀਆਂ ਪਿਛਲੀਆਂ ਨਸਲ ਤੋਂ ਸਰਵਥਾ ਵਧ ਵੱਖਰੇ ਅਵੱਸ਼ ਹਨ।

ਕਈ ਸਾਲ ਹੋਏ ਮੈਂ ਇਸ ਵਿਸ਼ਯ ਸੰਬੰਧੀ ਇਸ਼ਾਰਾ ਕੀਤਾ ਸੀ ਕਿ ਹਰ ਨਸਲ (ਪੀੜ੍ਹੀ) ਲਈ ਆਵਸ਼ੱਕ ਹੈ ਕਿ ਉਹ ਆਪਣੀ ਸਮਾਲੋਚਨਾ ਸ੍ਵਯਮ ਨਿਰਧਾਰਿਤ ਕਰੇ। ਮੈਂ ਕਹਿਆ ਸੀ ਕਿ ਹਰ ਪੀੜ੍ਹੀ ਕਲਾ-ਚੇਤਨਾ ਸੰਬੰਧੀ ਆਪਣੀ ਅਭਿਰੁਚੀ ਅਤੇ ਪ੍ਰਸ਼ੰਸਾ ਦੇ ਆਪਣੇ ਮਾਪ-ਦੰਡ ਨਿਸ਼ਚਿਤ ਕਰਦੀ ਹੈ, ਕਲਾ ਤੋਂ ਆਪਣੀਆਂ ਮੰਗਾਂ ਦਾ ਖੁਦ ਤਕਾਜ਼ਾ ਕਰਦੀ ਹੈ ਅਤੇ ਨਾਲ ਨਾਲ ਕਲਾ-ਪ੍ਰਯੋਗ ਸੰਬੰਧੀ ਆਪਣੇ ਵਿਵਹਾਰ-ਨਿਯਮ ਅਤੇ ਸਿੱਧਾਂਤ ਲਭਦੀ ਹੈ। ਜਦ ਇਹ ਗੱਲ ਮੈਂ ਕਹੀ ਸੀ ਤਾਂ ਮੈਨੂੰ ਵਿਸ਼ਵਾਸ ਸੀ ਕਿ ਮੇਰੇ ਮਸਤਸ਼ਕ ਵਿੱਚ ਉਸ ਵਕਤ ਰਸਗਿਅਤਾ ਅਤੇ ਪ੍ਰਚਲਨ ਦੇ ਪਰਿਵਰਤਨਾਂ ਤੋਂ ਛੁਟ ਬਹੁਤ ਕੁਛ ਸੀ। ਘੱਟ ਤੋਂ ਘੱਟ ਇਹ ਗੱਲ ਤਾਂ ਮੇਰੇ ਮਸਤਸ਼ਕ ਵਿੱਚ ਅਵਸ਼ ਸੀ ਕਿ ਹਰ ਪੀੜੀ ਅਤੀਤ-ਕਾਲੀਨ ਸ਼ਾਹਕਾਰਾਂ ਨੂੰ ਨਿਆਰੇ ਪਰਿਪਾਰਸ਼ਵ ਵਿੱਚ ਵੇਖ ਕੇ ਆਪਣੀ ਪੂਰਵ-ਵਰਤੀ ਨਸਲ ਦੇ ਮੁਕਾਬਲੇ ਵਿੱਚ ਵਧੀਕ ਪ੍ਰਭਾਵ ਹੁਣ ਕਰ ਕੇ ਆਪਣੇ ਰਵਈਏ ਨੂੰ ਨਿਸ਼ਚਿਤ ਕਰਦੀ ਹੈ। ਪਰ ਮੈਨੂੰ ਇਹ ਸੰਦੇਹ ਹੈ ਕਿ ਕੀ ਉਸ ਵਕਤ ਇਹ ਗੱਲ ਭੀ ਮੇਰੇ ਮਸਸ਼ਕ ਵਿੱਚ ਸੀ ਕਿ ਸਾਹਿੱਤਕ ਸਮਾਲੋਚਨਾ ਦੀ ਕੋਈ ਵਿਸ਼ਿਸ਼ਟ ਰਚਨਾ ਸ੍ਵਯਮ ਸਾਹਿੱਤਕ ਸਮਾਲੋਚਨਾ ਦੀ