ਪਰਿਭਾਸ਼ਾ ਦੇ ਸਾਰ-ਤੱਤ ਨੂੰ ਬਦਲ ਕੇ ਉਸ ਵਿੱਚ ਵਿਸਤਾਰ ਪੈਦਾ ਕਰਨ ਵਿੱਚ ਸਮਰਥ ਹੈ। ਕੁਛ ਅਰਸਾ ਹੋਇਆ ਮੈਂ ੧੬ਵੀਂ ਸਦੀ ਤੋਂ ਲੈ ਕੇ ਸਾਂਪ੍ਰਤਿਕ ਕਾਲ ਤਕ ਸ਼ਬਦ 'ਸ਼ਿਕਸ਼ਾ’ ਦੇ ਅਰਥ ਵਿੱਚ ਅਵਿਰਤ ਪਰਿਵਰਤਨ ਦਾ ਜਾਇਜ਼ਾ ਲੈ ਕੇ ਧਿਆਨ ਇਸ ਗੱਲ ਵੱਲ ਆਕਰਸ਼ਿਤ ਕਰਾਇਆ ਸੀ ਕਿ ਇਹ ਅਵਿਰਤ ਪਰਿਵਰਤਨ ਨਾ ਕੇਵਲ ਇਸ ਕਾਰਣ ਹੁੰਦਾ ਰਹਿਆ ਹੈ ਕਿ 'ਸ਼ਿਕਸ਼ਾ’ ਵਿੱਚ ਜ਼ਿਆਦਾ ਤੋਂ ਜ਼ਿਆਦਾ ਮਜ਼ਮੂਨ ਸ਼ਾਮਿਲ ਕੀਤੇ ਜਾਂਦੇ ਰਹੇ ਹਨ ਸਗੋਂ ਇਸ ਕਾਰਣ ਭੀ ਹੋਇਆ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਆਬਾਦੀ ਨੂੰ ਇਸ ਨਾਲ ਪਰਿਚਿਤ ਕਰਾ ਦਿੱਤਾ ਗਇਆ ਹੈ। ਜੇ ਇਸ ਤਰੀਕੇ ਨਾਲ ਅਸੀਂ ਸਾਹਿੱਤਕ ਸਮਾਚਨਾ ਦੇ ਵਿਕਾਸ ਦਾ ਜਾਇਜ਼ਾ ਲਈਏ ਤਾਂ ਇਥੇ ਭੀ ਐਸੇ ਹੀ ਪਰਿਵਰਤਨ ਦੀ ਪ੍ਰਤੀਤੀ ਹੋਵੇਗੀ। ਜਾਨਸ਼ਨ ਰਚਿਤ Lives of the Poets ਜੇਹੇ ਸਮਾਲੋਚਨਾਤਮਕ ਸ਼ਾਹਕਾਰ ਦੀ ਤੁਲਨਾ ਉਸ ਤੋਂ ਬਾਅਦ ਦੇ ਮਹਾਨ ਸਮਾਲੋਚਨਾਤਮਕ ਸ਼ਾਹਕਾਰ ਕਾਲਰਿਜ ਰਚਿਤ Biographia Literaria ਨਾਲ ਕਰਕੇ ਵੇਖੋ। ਨੁਕਤਾ ਸਿਰਫ ਇਤਨਾ ਹੀ ਨਹੀਂ ਕਿ ਜਾਨਸਨ ਇਕ ਐਸੀ ਸਾਹਿੱਤਕ ਪਰੰਪਰਾ ਦੀ ਤਰਜਮਾਨੀ ਕਰਦਾ ਹੈ, ਜਿਸ ਦਾ ਉਹ ਸ੍ਵਯਮ ਅੰਤਿਮ ਪ੍ਰਤਿਨਿਧੀ ਸੀ ਅਤੇ ਇਸ ਦੇ ਵਿਪਰੀਤ ਕਾਲਰਿਜ ਨਵੀਨ ਸ਼ੈਲੀ ਦੀਆਂ ਖੂਬੀਆਂ ਦੀ ਪੁਸ਼ਟੀ ਤੇ ਸਮਰਥਨ ਕਰਦਾ ਹੈ ਅਤੇ ਇਸ ਦੀਆਂ ਕਮਜ਼ੋਰੀਆਂ ਉਪਰ ਆਲੋਚਨਾ ਕਰਦਾ ਹੈ। ਜੋ ਕੁਛ ਮੈਂ ਕਹ ਰਹਿਆ ਹਾਂ ਉਸ ਵਿਚ ਸਪਸ਼ਟ ਅੰਤਰ ਇਹ ਹੈ ਕਿ ਕਾਲਰਿਜ ਨੇ ਕਵਿਤਾ ਸੰਬੰਧੀ ਚਰਚਾ ਵਿੱਚ ਅਧਿਕ ਨਾਨਾਤ੍ਵ ਅਤੇ ਵਿਸ਼ਾਲਤਾ ਪੈਦਾ ਕੀਤੀ। ਉਸ ਨੇ ਸਾਹਿੱਤਕ ਸਮਾਲੋਚਨਾ ਵਿੱਚ ਦਰਸ਼ਨ ਸੌਂਦਰਯਵਾਦ ਅਤੇ ਮਨੋਵਿਗਿਆਨ ਨੂੰ ਸ਼ਾਮਿਲ ਕੀਤਾ। ਜਦ ਇਕ ਵਾਰ ਕਾਲਰਿਜ ਨੇ ਉਕਤ ਵਿਧਾਨ-ਤੱਤ੍ਵ ਸਾਹਿੱਤਕ ਸਮਾਲੋਚਨਾ ਵਿੱਚ ਸ਼ਾਮਿਲ ਕਰ ਦਿੱਤੇ ਤਾਂ ਭਵਿਖ ਦਾ ਸਮਾਲੋਚਕ ਸਿਰਫ ਆਪਣੀ ਜ਼ਿੰਮੇਦਾਰੀ ਤੇ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਹੌਸਲਾ ਨਹੀਂ ਕਰ ਸਕਦਾ। ਜਾਨਸਨ ਦੀ ਪਰਖ-ਪ੍ਰਸ਼ੰਸਾ ਕਰਨ ਲਈ ਅਸਲ ਵਿੱਚ ਇੱਕ ਇਤਿਹਾਸਕ ਅਨੁਭਵ ਦੀ ਲੋੜ ਪੈਂਦੀ ਹੈ। ਇਕ ਨਵੀਨ ਸਮਾਚਲੋਕ ਦੀ ਸਾਂਝ ਕਾਲਰਿਜ ਨਾਲ ਅਧਿਕ ਹੈ। ਅਜ ਦੀ ਸਮਾਲੋਚਨਾ ਨੂੰ ਕਾਲਰਿਜ ਦੀ ਜਾਨਸ਼ੀਨ ਕਹਿਆ ਜਾ ਸਕਦਾ ਹੈ। ਜੇ ਅਜ ਉਹ ਆਪ ਜੀਵਿਤ ਹੁੰਦਾ ਤਾਂ ਉਹ ਆਪ ਭੀ ਸਮਾਜ-ਸ਼ਾਸਤ੍ਰ, ਭਾਸ਼ਾਵਿਗਿਆਨ ਅਤੇ ਸ਼ਬਦ-ਵਿਧਾਨ ਵਿੱਚ ਉਤਨੀ ਹੀ ਦਿਲਚਸਪੀ ਲੈਂਦਾ, ਜਿਤਨੀ ਉਸ ਨੇ ਆਪਣੇ ਜ਼ਮਾਨੇ ਦੇ ਗਿਆਨ-ਪ੍ਰਕਾਰਾਂ ਅਤੇ ਵਿਗਿਆਨ ਵਿੱਚ ਲਈ ਸੀ।
ਅਸਾਡੇ ਜ਼ਮਾਨੇ ਵਿੱਚ ਸਾਹਿੱਤਕ ਸਮਾਲੋਚਨਾ ਦੇ ਰੁਪਾਂਤਰ ਦੇ ਕਾਰਣਾਂ ਵਿੱਚੋਂ ਇੱਕ ਤਾਂ ਇਹ ਹੈ ਕਿ ਅਸੀਂ ਸਾਹਿੱਤ ਨੂੰ ਉਨ੍ਹਾਂ ਗਿਆਨ-ਪ੍ਰਕਾਰਾਂ ਦੇ ਪ੍ਰਕਾਸ਼ ਵਿੱਚ ਵੇਖਣ ਦਾ ਯਤਨ ਕੀਤਾ ਹੈ। ਦੂਸਰਾ ਕਾਰਣ ਹੁਣ ਤਕ ਸਪਸ਼ਟ ਨਹੀਂ ਹੋ
੩