ਪੰਨਾ:Alochana Magazine November 1961.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਭੇਦ ਜ਼ਰੂਰ ਹੈ । ਅੰਮ੍ਰਿਤਸਰ ਦੇ ਆਲੇ ਦੁਆਲੇ ਜਿਹੜੀ ਪੰਜਾਬੀ ਬੋਲਣ ਵਿੱਚ ਆਉਂਦੀ ਹੈ, ਉਹਨੂੰ ਪੰਜਾਬੀ ਦਾ ਸੇਸ਼ਟ ਰੂਪ ਮੰਨਿਆਂ ਜਾਂਦਾ ਹੈ । | ਅੰਮ੍ਰਿਤਸਰ ਜ਼ਿਲੇ ਦੀ ਬੋਲੀ ਨੂੰ ਮਾਝੀ ਵੀ ਕਹਿਆ ਜਾਂਦਾ ਹੈ । ਇਹੋ ਹਾਂ ਉਹ ਠੇਠ ਪੰਜਾਬੀ ਹੈ, ਜਿਸ ਵਿੱਚ ਵੱਖ ਵੱਖ ਮੁਸਲਮਾਨ ਕਵੀਆਂ ਨੇ ਭੀ ਸਾਹਿਤ ਰਚਨਾ ਕੀਤੀ । ਮੁਸਲਮਾਨਾਂ ਦੀ ਲਿੱਪੀ ਵਧੇਰੇ ਕਰਕੇ ਉਰਦੂ ਹੀ ਰਹਿੰਦੀ ਸੀ, ਪਰ ਉਨ੍ਹਾਂ ਦਾ ਸਾਹਿੱਤ ਗੂੜ ਪੰਜਾਬੀ ਦਾ ਚੰਗਾ ਨਮੂਨਾ ਹੈ । ਵਧੇਰੇ ਕਰਕੇ , ਮੁਸਲਮਾਨ ਸਾਹਿੱਤਕਾਰਾਂ ਨੇ ਜ਼ਿਲਾ ਗੁਜਰਾਤ ਅਤੇ ਗੁਜਰਾਂਵਾਲੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਸਾਹਿੱਤ ਰਚਨਾ ਕੀਤੀ ਹੈ । ਇਨ੍ਹਾਂ ਦੀ ਭਾਸ਼ਾ ਵੀ ਹਿੰਦੀ ਸਾਹਿੱਤਕਾਰਾਂ ਤੋਂ ਵਧੇਰੀ ਮਾਂਜੀ ਪੋਚੀ ਹੋਈ ਅਤੇ ਠੇਠ ਸੀ । ਇਨਾਂ ਦੀਆਂ ਰਚਨਾਵਾਂ ਵਿੱਚ ਪੱਛਮੀ ਹਿੰਦੀ ਦਾ ਰੰਗ ਵੀ ਹੁੰਦਾ ਹੈ । ਪ੍ਰਸ਼ਨ ਉਠਦਾ ਹੈ ਕਿ ਇਸ ਪ੍ਰਾਂਤ ਦਾ ਨਾਮ “ਪੰਜਾਬ’ ਅਤੇ ਬੋਲੀ ਨੂੰ ਪੰਜਾਬੀ ਕਦ ਤੋਂ ਸਦਿਆ ਜਾਣ ਲਗਾ । ਇਸ ਦੇ ਸੰਬੰਧ ਵਿੱਚ ਭੀ ਵਿਦਵਾਨਾਂ ਦੇ ਅਲਗ ੨ ਮਤ ਹਨ । ਸੰਨ ੧੯੯੬ ਵਿੱਚ ਸੁੰਦਰ ਦਾਸ ਨਾਂ ਦੇ ਇੱਕ ਰਾਜਸਥਾਨੀ ਕਵੀ ਨੇ ਸਭ ਤੋਂ ਪਹਿਲਾਂ ਇਸ ਦੇਸ਼ ਨੂੰ ਪੰਜਾਬ ਨਾਂ ਨਾਲ ਯਾਦ ਕੀਤਾ, ਪਰ ਉਸ ਸਮੇਂ ਵੀ ਇਥੋਂ ਦੀ ਬੋਲੀ ਨੂੰ ਪੰਜਾਬ ਨਹੀਂ ਸੀ ਕਿਹਾ ਜਾਂਦਾ । ਪਰ ਲੋਕ ਇਥੋਂ ਦੀ ਬੋਲੀ ਨੂੰ ਮੁਲਤਾਨੀ, ਲਾਹੌਰੀ, ਪੋਠੋਹਾਰੀ, ਮਾਝੀ, ਝਾਂਗੀ, ਮਲਵਈ ਜਾਂ ਲਹਿੰਦੀ ਆਦਿ ਵੱਖੋ ਵੱਖ ਨਾਵਾਂ ਨਾਲ ਸਦਦੇ ਸਨ । ਵਿਦਵਾਨਾਂ ਦਾ ਕਾਵਿ-ਰਚਨਾ ਵਿੱਚ ਤਾਂ ਵਧੇਰੇ ਸਮੇਂ ਬਾਅਦ ਤਕ ਭੀ ਇਥੋਂ ਦੀ ਭਾਸ਼ਾ ਨੂੰ 'ਹਿੰਦਾ ਹੀ ਕਹਿੰਦੇ ਹਨ । ਈ. ਸੰਨ ੧੭੦੮ ਅਬਦੁਲ ਕਰੀਮ ਨਾਂ ਦੇ ਕਵੀ ਨੇ “ਨਿਜਾਤੁਲ ਮੋਮਨੀਨ' ਪੁਸਤਕ ਵਿੱਚ ਲਿਖਿਆ ਹੈ ਫ਼ਰਜ਼ ਮਸਾਇਲ ਫਿੱਕਾ ਦੇ, ਹਿੰਦੀ ਕਰ ਤਾਲੀਮ । ਕਾਰਨ ਮਰਦਾ ਉਹ ਮੀਆਂ, ਜੋੜੇ ਅਬਦੁਲ ਕਰੀਮ । ਈ: ਸੰਨ ੧੭੧੧ ਵਿੱਚ ਹਾਫ਼ਜ਼ ਮੋਈਯਦੀਨ ਨਬੀਨਾ ਨਾਮ ਦੇ ਕਵੀ ਨੇ ਇੱਕ ਫਾਰਸੀ ਕਸੀਦੇ ਦਾ ਅਨੁਵਾਦ ਕਰਦੇ ਹੋਏ ਲਿਖਿਆ ਹੈ :- ਇਸ ਅਰਬੀ ਥੀ ਹਿੰਦੀ ਕੀਜੈ, ਸਭੇ ਖੁਲਕ ਸੁਖੱਲੇ ਲੀਜੈ । ਖ਼ਾਨ ਸਾਦ ਲਾ ਨੇ ਫਰਮਾਇਆ, ਕਸੀਦਾ ਸ਼ੇਰ ਅੰਮਾਲੀ ਹੈ । ਇਸੇ ਤਰਾਂ ‘ਗੁਲਜ਼ਾਰ ਆਦਮ' ਪੁਸਤਕ ਵਿੱਚ ਮੌਲਵੀ ਮੁਹੰਮਦ ਮੁਸਲਿਮ ਨੇ ਈ. ਸੀ. ੧੮੭੨ ਵਿੱਚ ਲਿਖਿਆ ਹੈ -

. ' , 82