ਪੰਨਾ:Alochana Magazine November 1961.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਵਿਕਾਸ-ਪ੍ਰਗਤੀ ਦੀ ਉਸ ਸਥਿਤੀ ਤੇ ਪਹੁੰਚ ਗਏ ਹਨ ਜਿੱਥੇ ਹਰ ਸ਼ਾਖ ਬਾਰੇ ਬਹੁਤ ਕੁਛ ਜਾਨਣ ਅਤੇ ਸਮਝਣ ਦੀ ਲੋੜ ਪੈਂਦੀ ਹੈ। ਕਿਸੇ ਵਿਦਿਆਰਥੀ ਕੋਲ ਇਤਨਾ ਵਕਤ ਨਹੀਂ ਹੈ ਕਿ ਉਹ ਆਪਣੇ ਮਜ਼ਮੂਨ ਤੋਂ ਛੁਟ ਕਿਸੇ ਹੋਰ ਚੀਜ਼ ਨੂੰ ਸਿਖਣ ਵੱਲ ਪ੍ਰਵ੍ਰਿੱਤ ਹੋ ਸਕੇ। ਕਿਸੇ ਐਸੇ ਪਾਠ-ਵਿਧਾਨ ਦੀ ਤਲਾਸ਼ ਜਿਸ ਵਿੱਚ ਸਾਮਾਨ ਸ਼ਿਕਸ਼ਾ ਅਤੇ ਵਿਸ਼ੇਸ਼ ਸ਼ਿਕਸ਼ਾ ਨੂੰ ਇਕ ਦੂਜੇ ਵਿਚ ਜਜ਼ਬ ਕੀਤਾ ਜਾ ਸਕੇ, ਹੁਣ ਇਕ ਐਸਾ ਮਸਲਾ ਬਣ ਗਇਆ ਹੈ ਜਿਸ ਉਪਰ ਆਏ ਦਿਨ ਯੂਨੀਵਰਸਟੀਆਂ ਵਿਚ ਚਰਚਾ ਹੁੰਦੀ ਰਹਿੰਦੀ ਹੈ।

ਇਹ ਜ਼ਰੂਰ ਹੈ ਕਿ ਅਸੀਂ ਅਰਸਤੂ ਅਤੇ St. Thonas Aquinas ਦੇ ਸੰਸਾਰ ਵਿਚ ਵਾਪਸ ਨਹੀਂ ਜਾ ਸਕਦੇ ਅਤੇ ਨਾ ਅਸੀਂ ਕਾਲਰਿਜ ਤੋਂ ਪਹਲਾਂ ਦੀ ਸਾਹਿੱਤਕ ਸਮਾਲੋਚਨਾ ਵੱਲ ਪਰਤ ਸਕਦੇ ਹਾਂ। ਪਰ ਆਪਣੇ ਆਪ ਨੂੰ ਆਪਣੀ ਸਮਾਲੋਚਨਾਤਮਕ ਸ਼ਕਤੀ ਦ੍ਵਾਰਾ ਅਭਿਭੂਤ ਹੋਣ ਤੋਂ ਬਚਾਉਣ ਲਈ ਇਹ ਜ਼ਰੂਰ ਕਰ ਸਕਦੇ ਹਾਂ ਕਿ ਅਸੀਂ ਸਦਾ-ਸਰਵਦਾ ਐਸੇ ਪ੍ਰਸ਼ਨ ਉਠਾਉਂਦੇ ਰਹੀਏ ਕਿ ਆਖਿਰ ਉਹ ਕਿਹੜੀ ਹੱਦ ਹੈ ਜਦ ਸਾਹਿੱਤਕ ਸਮਾਲੋਚਨਾ ਸਾਹਿੱਤਕ ਨਹੀਂ ਰਹਿੰਦੀ ਸਗੋਂ ਕੁਛ ਹੋਰ ਹੋ ਜਾਂਦੀ ਹੈ।

ਮੈਂ ਕਈ ਵਾਰ ਇਹ ਵੇਖਕੇ ਹੈਰਾਨ ਰਹਿ ਜਾਂਦਾ ਹਾਂ ਕਿ ਮੈਨੂੰ ਨਵੀਨ ਸਮਾਲੋਚਨਾ ਦਾ ਅਗ੍ਰਦੂਤ ਸਮਝਿਆ ਜਾਂਦਾ ਹੈ। ਮੈਂ ਇਕ ਪੁਸਤਕ ਇਨ੍ਹਾਂ ਦਿਨਾਂ ਵਿਚ ਹੀ ਪੜ੍ਹੀ ਹੈ ਜਿਸ ਨੂੰ ਇਕ ਐਸੇ ਵਿਦਵਾਨ ਨੇ ਲਿਖਿਆ ਹੈ ਜੋ ਨਿਰਸੰਦੇਹ ਨਵੀਨ ਸਮਾਲੋਚਕ ਅਖਵਾਉਣ ਦਾ ਅਧਿਕਾਰੀ ਹੈ। ਮੈਨੂੰ ਇਸ ਵਿੱਚ ਨਵੀਨ ਸਮਾਲੋਚਨਾ ਦਾ ਹਵਾਲਾ ਮਿਲਦਾ ਹੈ ਜਿਸ ਤੋਂ ਲੇਖਕ ਦਾ ਅਭਿਯ ਇਹ ਹੈ ਕਿ ਉਹ ਇਸ ਤੋਂ ਨਾ ਕੇਵਲ ਅਮਰੀਕੀ ਸਮਾਲੋਚਕ ਮੁਰਾਦ ਲੈਂਦਾ ਹੈ ਸਗੋਂ ਇਸ ਤੋਂ ਉਹ ਸਮਸਤ ਸਾਹਿੱਤਕ ਸਮਾਲੋਚਨਾ ਮੁਰਾਦ ਲੈਂਦਾ ਹੈ ਜੋ T. S. Eliot ਦੇ ਪ੍ਰਭਾਵ ਦੇ ਫਲਸਰੂਪ ਵਿਕਾਸ-ਪ੍ਰਫੁੱਲਤਾ ਨੂੰ ਪ੍ਰਾਪਤ ਹੋਈ ਹੈ। ਮੇਰੀ ਸਮਝ ਵਿੱਚ ਇਹ ਗੱਲ ਨਹੀਂ ਆਉਂਦੀ ਕਿ ਵਿਦਵਾਨ ਲੇਖਕ ਨੇ ਅਮਰੀਕੀ ਸਮਾਲੋਚਕ-ਮੰਡਲ ਚੋਂ ਮੈਨੂੰ ਇਤਨੀ ਤੇਜ਼ੀ ਨਾਲ ਕਿਵੇਂ ਕੱਢ ਦਿੱਤਾ ਹੈ। ਇਸ ਤੋਂ ਛੁਟ ਮੈਂ ਕਿਸੇ ਐਸੇ ਸਮਾਲੋਚਨਾਤਮਕ ਅੰਦੋਲਨ ਨੂੰ ਸਮਝਣ ਤੋਂ ਆਪ ਹੀ ਅਸਮਰਥ ਹਾਂ ਜਿਸ ਬਾਰੇ ਇਹ ਕਹਿਆ ਜਾਵੇ ਕਿ ਉਸ ਦਾ ਅਗ੍ਰਦੂਤ ਮੈਂ ਆਪ ਹਾਂ। ਮੈਨੂੰ ਇਤਨਾ ਵਿਸ਼ਵਾਸ ਜ਼ਰੂਰ ਹੈ ਕਿ ਇਕ ਸੰਪਾਦਕ ਦੀ ਹੈਸੀਅਤ ਵਿੱਚ ਮੈਂ ਨਵੀਨ ਸਮਾਲੋਚਨਾ ਜਾਂ ਇਸ ਦੇ ਕੁਛ ਹਿੱਸੇ ਨੂੰ ਪ੍ਰੋਤਸਾਹਨ ਜ਼ਰੂਰ ਦਿੱਤਾ ਹੈ ਅਤੇ ਆਪਣੇ ਰਿਸਾਲ "The Criterion" ਵਿੱਚ ਇਸ ਦਾ ਅਭਿਆਸ ਭੀ ਕਰਾਇਆ ਹੈ। ਮੇਰਾ ਆਪਣਾ ਵਿਚਾਰ ਇਹ ਹੈ ਕਿ ਆਪਣੀ ਜ਼ਾਹਿਰਾ ਨਮਰਤਾ ਦਾ ਭਰਮ ਰੱਖਣ ਲਈ ਜ਼ਰੂਰੀ ਹੈ ਕਿ ਮੈਂ ਇਸ ਗੱਲ ਵੱਲ ਭੀ ਸੰਕੇਤ ਕਰ ਦਿਆਂ ਕਿ ਮੈਂ ਆਪ ਸਾਹਿਤਕ