ਪੰਨਾ:Alochana Magazine November 1961.pdf/8

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਲੋਚਨਾ ਨੂੰ ਕੀ ਦਿੱਤਾ ਹੈ, ਅਤੇ ਉਸਦੀਆਂ ਕਮਜ਼ੋਰੀਆਂ ਤੇ ਹੱਦਾਂ ਕੀ ਹਨ। ਮੇਰੀ ਸਰਵੋਤਮ ਸਾਹਿੱਤਕ ਸਮਾਲੋਚਨਾ ਉਨਾਂ ਨਿਬੰਧਾਂ ਵਿੱਚ ਹੈ ਜਿਨ੍ਹਾਂ ਵਿੱਚ ਮੈਂ ਉਨ੍ਹਾਂ ਕਵੀਆਂ ਅਤੇ ਕਾਵਿਆਤਮਕ ਨਾਟਕ-ਕਾਰਾਂ ਦਾ ਉੱਲੇਖ ਕੀਤਾ ਹੈ ਜਿਨ੍ਹਾਂ ਤੋਂ ਮੈਂ ਆਪ ਪ੍ਰਭਾਵਿਤ ਹੋਇਆ ਹਾਂ। ਵਾਸਤਵ ਵਿੱਚ ਮੇਰੇ ਸਾਰੇ ਨਿਬੰਧ ਮੇਰੇ ਆਪਣੇ ਕਾਵਿਆਤਮਕ ਕਾਰਖਾਨੇ ਦੀ ਜ਼ਿਮਨੀ ਪੈਦਾਵਾਰ ਦੀ ਹੈਸੀਅਤ ਰਖਦੇ ਹਨ ਜਾਂ ਫਿਰ ਇਉਂ ਕਹ ਲਵੇ ਕਿ ਮੇਰੇ ਆਪਣੇ ਅਨੁਚਿੰਤਨ ਦੇ ਵਿਸਤਾਰ ਦਾ ਪ੍ਰਗਟਾਉ ਹਨ ਜਿਸ ਨਾਲ ਮੈਂ ਆਪਣੀ ਕਾਵਿ-ਸਾਮਗੀ ਦੀ ਰਚਨਾ ਦੇ ਜਿਲਸਿਲੇ ਵਿਚ ਸੰਪ੍ਰਿਕ੍ਤ ਹੋਇਆ ਹਾਂ। ਜਦ ਮੈਂ ਆਪਣੇ ਅਤੀਤ ਉਪਰ ਦ੍ਰਿਸ਼ਟਿਪਾਤ ਕਰਦਾ ਹਾਂ ਤਾਂ ਦੇਖਦਾ ਹਾਂ ਕਿ ਮੈਂ ਉਨ੍ਹਾਂ ਕਵੀਆਂ ਬਾਰੇ ਅਤਿ-ਉੱਤਮ ਨਿਬੰਧ ਲਿਖੇ ਹਨ ਜਿਨ੍ਹਾਂ ਨੇ ਮੇਰੀ ਕਵਿਤਾ ਨੂੰ ਪ੍ਰਭਾਵਿਤ ਕੀਤਾ ਹੈ, ਅਤੇ ਜਿਨ੍ਹਾਂ ਦੀ ਕਵਿਤਾ ਤੋਂ ਮੈਂ ਉਨ੍ਹਾਂ ਬਾਰੇ ਲਿਖਣ ਦੀ ਚਾਹ ਜਾਂ ਅਵਸਰ ਤੋਂ ਬਹੁਤ ਪਹਿਲਾਂ ਪੂਰੇ ਤੌਰ ਤੇ ਭਲੀ ਪ੍ਰਕਾਰ ਪਰਿਚਿਤ ਸਾਂ। ਇਸ ਲਿਹਾਜ਼ ਨਾਲ ਮੇਰੇ ਅਤੇ ਐਜ਼ਰਾਪਾਊਂਡ ਵਿੱਚ ਇਸ ਗੁਣ-ਵਿਸ਼ੇਸ਼ਤਾ ਦੀ ਸਾਂਝ ਹੈ। ਮਤਲਬ ਇਹ ਹੈ ਕਿ ਇਨਾਂ ਕਵੀਆਂ ਦੀਆਂ ਖੂਬੀਆਂ ਜਾਂ ਕਮਜ਼ੋਰੀਆਂ ਨੂੰ ਸਿਰਫ਼ ਉਸੇ ਵਕਤ ਪੂਰੇ ਤੌਰ ਤੇ ਸਲਾਹਿਆ ਜਾ ਸਕਦਾ ਹੈ ਜਦ ਉਨ੍ਹਾਂ ਨੂੰ ਮੇਰੀ ਆਪਣੀ ਕਵਿਤਾ ਦੇ ਸੰਬੰਧਸਾਪੇਕ੍ਸ਼ ਅਨੁਸਾਰ ਦੇਖਿਆ ਅਤੇ ਸਮਝਿਆ ਜਾਵੇ। ਐਜ਼ਰਾਪਾਉਂਡ ਦੀਆਂ ਰਚਨਾਵਾਂ ਵਿੱਚ ਅਸਾਨੂੰ ਇਕ ਉਪਦੇਸ਼ਾਤਮਕ ਪ੍ਰਯੋਜਨ ਨਜ਼ਰ ਆਉਂਦਾ ਹੈ। ਮੇਰਾ ਵਿਚਾਰ ਹੈ ਕਿ ਉਸਦੇ ਸੰਬੋਧਯ ਅਕਸਰ ਉਹ ਨੌਜਵਾਨ ਕਵੀ ਹੁੰਦੇ ਹਨ ਜਿਨ੍ਹਾਂ ਦੀ ਸ਼ੈਲੀ ਅਜੇ ਮੂਰਤੀਮਾਨ ਨਹੀਂ ਹੋਈ ਹੈ। ਇਨ੍ਹਾਂ ਕੁਛ ਕਵੀਆਂ ਨਾਲ ਉਸਦਾ ਪ੍ਰੇਮ ਜਿਨਾਂ ਨੇ ਉਸਨੂੰ ਪ੍ਰਭਾਵਿਤ ਕੀਤਾ ਹੈ (ਜੈਸਾ ਕਿ ਮੈਂ ਆਪਣੇ ਬਾਰੇ ਕਹਿਆ ਹੈ) ਅਤੇ ਆਪਣੀ ਕਵਿਤਾ ਬਾਰੇ ਸੋਚ-ਵਿਚਾਰ ਕਰਦੇ ਹੋਏ ਜੋ ਕੁਛ ਉਸ ਉਪਰ ਵਾਪਰੀ ਹੈ ਉਸ ਦੀ ਪਹਿਲੀ ਪੁਸਤਕ The Spirit of Romance ਉਨਾਂ ਹੀ ਭਾਵ-ਵਿਆਪਾਰਾਂ ਦਾ ਨਿਸ਼ਕਰਸ਼ ਹੈ। ਇਹ ਸਾਰੇ ਨਿਬੰਧ ਹੁਣ ਤਕ ਐਜ਼ਰਾਪਾਂਉਂਡ ਦੇ ਅਤਿ-ਉੱਤਮ ਲੇਖ ਸਮਝੇ ਜਾਂਦੇ ਹਨ।

ਕਵਿਤਾ ਦੀ ਸਮਾਲੋਚਨਾ ਦਾ ਉਹ ਪ੍ਰਕਾਰ-ਭੇਦ ਜਿਸ ਦਾ ਅੰਕਨ ਸ੍ਵਯਮ ਕਵੀ ਦ੍ਵਾਰਾ ਹੋਇਆ ਹੋਵੇ ਜਾਂ ਜਿਸ ਨੂੰ ਮੈਂ ਕਾਵਿਆਤਮਕ ਕਾਰਖਾਨੇ ਦੀ ਸਮਾਲੋਚਨਾ ਦਾ ਨਾਮ ਦਿੱਤਾ ਹੈ ਇਕ ਜ਼ਾਹਿਰਾ ਕਮਜ਼ੋਰੀ ਨਾਲ ਦੁਸ਼ਿਤ ਹੈ। ਉਹ ਚੀਜ਼ ਜੋ ਸ੍ਵਯਮ ਕਵੀ ਦੀ ਰਚਨਾ ਨਾਲ ਸੰਬੰਧ ਨਹੀਂ ਰਖਦੀ ਜਾਂ ਜਿਸ ਨਾਲ ਉਸ ਦੀ ਸ੍ਵਭਾਵਗਤ ਆਸ ਕ੍ਤੀ ਨਹੀਂ ਹੈ ਉਸਦੀ ਯੋਗਤਾ ਤੋਂ ਬਾਹਰ ਹੋ ਜਾਂਦੀ ਹੈ। ਕਾਵਿਆਤਮਕ ਕਾਰਖਾਨੇ ਦੀ ਸਮਾਲੋਚਨਾ ਦੀ ਦੂਸਰੀ ਖਰਾਬੀ ਇਹ ਹੈ ਕਿ ਐਸੀ ਅਵਸਥਾ ਵਿੱਚ ਹੋ ਸਕਦਾ ਹੈ ਕਿ ਆਪਣੀ ਕਲਾ ਤੋਂ ਛੁਟੇ ਸਮਾਲੋਚਕ ਦਾ ਫੈਸਲਾ