ਸਾਰਹੀਨ ਹੋ ਜਾਵੇ। ਕਵੀਆਂ ਬਾਰੇ ਮੇਰੀ ਆਪਣੀ ਰਾਇ ਸਾਰੀ ਉਮਰ ਵਿੱਚ ਤਕਰੀਬਨ ਇਕਸਾਰ ਰਹੀ ਹੈ। ਇਹੀ ਨਹੀਂ ਸਗੋਂ ਬਹੁਤ ਸਾਰੇ ਜੀਵਿਤ ਕਵੀਆਂ ਬਾਰੇ ਭੀ ਮੇਰੀ ਰਾਇ ਵਿਸ਼ੇਸ਼ ਕਰ ਕੇ ਤਰ੍ਹਾਂ ਦੀ ਰਹੀ ਹੈ। ਸਮਾਲੋਚਨਾ ਬਾਰੇ ਵਿਚਾਰ ਕਰਦੇ ਹੋਏ ਇਹ ਗੱਲ ਨਹੀਂ ਕਿ ਜੋ ਕੁਛ ਮੇਰੇ ਮਸਤਸ਼ਕ ਵਿੱਚ ਹੈ ਬਸ ਉਹੀ ਕਵਿਤਾ ਦੀ ਸਮਾਲੋਚਨਾ ਹੈ। ਕਵਿਤਾ ਵਾਸਤਵ ਵਿੱਚ ਇਕ ਐਸੀ ਚੀਜ਼ ਹੈ ਜੋ ਅਕਸਰ ਅਤੀਤ-ਕਾਲੀਨ ਸਮਾਲੋਚਕਾਂ ਦੇ ਮਸਤਸ਼ਕ ਵਿੱਚ ਰਹੀ ਹੈ, ਜਿਨਾਂ ਨੇ ਸਾਹਿੱਤ ਦੇ ਸਾਧਾਰਣੀਕਰਣ ਦਾ ਯਤਨ ਕੀਤਾ ਹੈ। ਗੱਦ ਦੀ ਸਮਾਲੋਚਨਾ ਅਪੇਕ੍ਸ਼ਾਕ੍ਰਿਤ ਸਾਂਪ੍ਤਿਰਕ ਸੰਸਥਾ ਹੈ ਅਤੇ ਮੇਰੇ ਵਿੱਚ ਇਹ ਯੋਗਤਾ ਨਹੀਂ ਕਿ ਮੈਂ ਇਸ ਬਾਰੇ ਵਿਚਾਰ ਪ੍ਰਗਟ ਕਰਾਂ। ਮੇਰਾ ਆਪਣਾ ਵਿਚਾਰ ਤਾਂ ਇਹ ਹੈ ਕਿ ਗੱਦ ਲਈ ਕਵਿਤਾ ਨਾਲੋਂ ਵੱਖਰੇ ਮਾਪ-ਦੰਡਾ ਦੀ ਲੋੜ ਪੈਂਦੀ ਹੈ। ਇਹ ਵਿਸ਼ਯ ਕਿਸੇ ਸਮਾਲੋਚਨਾ ਦੇ ਆਲੋਚਕ ਲਈ - ਜੋ ਨਾ ਕਵੀ ਹੋਵੇ ਅਤੇ ਨਾ ਉਪਨਿਆਸਕਾਰ - ਮਨੋਰਮ ਮਸਲਾ ਬਣ ਸਕਦਾ ਹੈ ਕਿ ਉਹ ਉਨ੍ਹਾਂ ਤਰੀਕਿਆਂ ਦੇ ਫਰਕ ਬਾਰੇ ਵਿਚਾਰ ਕਰੇ ਜਿਨ੍ਹਾਂ ਨਾਲ ਕਿਸੇ ਸਮਾਲੋਚਕ ਨੂੰ ਸਾਹਿੱਤ ਦੇ ਨਾਨਾਵਿਧ ਸ਼ੈਲੀ-ਪ੍ਰਕਾਰ ਸਮਝਣ ਲਈ ਵਾਹ ਪੈਂਦਾ ਹੈ, ਅਤੇ ਉਸ ਉਪਕਰਣ-ਸਾਮਗ੍ਰੀ ਉਪਰ ਭੀ ਵਿਚਾਰ ਕਰੇ ਜਿਸ ਦੀ ਇਸ ਸਿਲਸਿਲੇ ਵਿੱਚ ਜ਼ਰੂਰਤ ਪੈਂਦੀ ਹੈ। ਪਰ ਜਿਥੋਂ ਤਕ ਕਵਿਤਾ ਦੀ ਸਮਾਲੋਚਨਾ ਦਾ ਸੰਬੰਧ ਹੈ ਉਹ ਇਕ ਐਸੀ ਸਰਲ ਚੀਜ਼ ਹੈ ਜਿਸ ਨੂੰ ਉਸ ਵਕਤ ਭੀ ਮਸਤਸ਼ਕ ਵਿੱਚ ਰਖਿਆ ਜਾ ਸਕਦਾ ਹੈ ਜਦ ਭਾਵੇਂ ਸਮਾਲੋਚਨਾ ਬਾਰੇ ਹੀ ਚਰਚਾ ਕਿਉਂ ਨਾ ਕੀਤੀ ਜਾ ਰਹੀ ਹੋਵੇ। ਇਸ ਦਾ ਕਾਰਣ ਇਹ ਹੈ ਕਿ ਇਸ ਦੀਆਂ ਜ਼ਾਹਿਰਾ ਰੂਪਾਤਮਕ ਵਿਸ਼ੇਸ਼ਤਾਵਾਂ ਵਿੱਚ ਇਹ ਤੱਤ੍ਵ ਮੌਜੂਦ ਹੈ ਕਿ ਉਨ੍ਹਾਂ ਦਾ ਤੁਰੰਤ ਸਾਧਾਰਣੀਕਰਣ ਕੀਤਾ ਜਾ ਸਕਦਾ ਹੈ। ਸੰਭਵ ਹੈ ਕਿ ਕਵਿਤਾ ਵਿੱਚ ਜ਼ਾਹਿਰਾ ਤੌਰ ਤੇ ਇਹ ਇਹਸਾਸ ਪੈਦਾ ਹੋ ਜਾਵੇ ਕਿ ਇਸ ਵਿੱਚ ਅਭਿਵਿਅੰਜਨਾ-ਸ਼ੈਲੀ ਹੀ ਸਭ ਕੁਛ ਹੈ। ਪਰ ਇਹ ਭ੍ਰਾਂਤੀ ਕਿ ਅਸੀਂ ਕਵਿਤਾ ਵਿੱਚ ਨਿਤਾਂਤ ਸੌਂਦਰਯਾਤਮਕ ਅਨੁਭਵ ਦੇ ਨਿਕਟਤਰ ਹੋ ਜਾਂਦੇ ਹਾਂ ਕਵਿਤਾ ਨੂੰ ਸਾਹਿੱਤ ਦਾ ਇਕ ਸਰਲ ਰੀਤੀ-ਪ੍ਰਕਾਰ ਬਣਾ ਦੇਂਦਾ ਹੈ, ਇਸ ਲਈ ਅਸੀਂ ਉਸ ਵੇਲੇ ਭੀ ਇਸ ਨੂੰ ਮਸਤਸ਼ਕ ਵਿੱਚ ਰਖ ਸਕਦੇ ਹਾਂ ਜਦ ਅਸੀਂ ਸਾਹਿੱਤਕ ਸਮਾਲੋਚਨਾ ਬਾਰੇ ਹੀ ਵਿਚਾਰ-ਚਰਚਾ ਕਿਉਂ ਨਾ ਕਰ ਰਹੇ ਹੋਈਏ।
ਸਮਕਾਲੀਨ ਸਮਾਲੋਚਨਾ ਦਾ ਕਾਫੀ ਜ਼ਿਆਦਾ ਹਿੱਸਾ ਜਿਸਦਾ ਅਰੰਭ ਇਸ ਬਿੰਦੂ ਤੋਂ ਹੁੰਦਾ ਹੈ ਜਿਥੇ ਸਮਾਲੋਚਨਾ ਵਿਦਵੱਤਾ ਵਿੱਚ ਅਤੇ ਵਿਦਵੱਤਾ ਸਮਾਲੋਚਨਾ ਵਿੱਚ ਵਿਲੀਨ ਹੋ ਜਾਂਦੀ ਹੈ, ਉਦਗਮ-ਮੂਲ ਦੇ ਲਿਹਾਜ਼ ਨਾਲ ਭਾਸ਼੍ਯ-ਵਿਆਖਿਆ ਦੀ ਸਮਾਲੋਚਨਾ ਦੇ ਅੰਤਰਗਤ ਰਖਿਆ ਜਾ ਸਕਦਾ ਹੈ। ਇਸ ਗੱਲ ਨੂੰ ਸਪਸ਼ਟ ਕਰਨ ਵਾਸਤੇ ਮੈਂ ਇਥੇ ਉਨ੍ਹਾਂ ਦੋ ਪੁਸਤਕਾਂ ਦੇ ਉੱਲੇਖ ਕਰਾਂਗਾ ਜਿਨ੍ਹਾਂ ਨੇ ਇਸ
੭