ਪੰਨਾ:Alochana Magazine November 1964.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਜਿਹੜੇ ਵੀ ਪੱਖ ਉਨ੍ਹਾਂ ਦੇ ਕਲਪਤ ਸਮਾਜ ਦੀ ਬਣਤਰ ਦੇ ਵਿਰੁੱਧ ਹੋ ਸਕਦੇ ਸਨ ਉਹਨਾਂ ਨੂੰ ਉਨ੍ਹਾਂ ਨੇ ਬੜੇ ਸਖਤ ਲਫ਼ਜ਼ਾਂ ਵਿਚ ਨਿੰਦਿਆ ਹੈ । ਉਹ ਜ਼ਾਤ-ਪਾਤ ਅਤੇ ਦੌਲਤ, ਸਥਿਤੀ ਅਤੇ ਲਿੰਗ-ਸਬੰਧ ਵਿਚੋਂ ਪੈਦਾ ਹੁੰਦੀ ਉੱਚਤਾ ਦੇ ਵਿਰੁੱਧ ਸਨ । ਇਸੇ ਕਾਰਨ ਉਨ੍ਹਾਂ ਨੇ ਬ੍ਰਾਹਮਣਾਂ ਨੂੰ ਨਿੰਦਿਆ ਹੈ ਜਿਹੜੇ ਬਾਹਰੋਂ ਤਾਂ ਬੜੀ ਪਵਿੱਤਰਤਾ ਦਾ ਦਿਖਾਵਾ ਕਰਦੇ ਸਨ ਪਰ ਵਿਚੋਂ ਝੂਠ ਦੇ ਗੰਦ ਨਾਲ ਭਰੇ ਪਏ ਸਨ । ਉਹ ਝੂਠਿਆਂ ਵਿਖਾਵਿਆਂ ਰਾਹੀਂ ਪਰਮਾਤਮਾ ਦੀ ਪੂਜਾ ਕਰਨ ਦਾ ਦਿਖਾਵਾ ਕਰਦੇ ਸਨ ਪਰ ਉਹਨਾਂ ਜੁ ਮਾਂ ਵਲ ਕੋਈ ਧਿਆਨ ਨਹੀਂ ਦਿੰਦੇ ਸਨ ਜਿਹੜੇ ਲੋਕਾਂ ਉੱਪਰ ਢਾਹੇ ਜਾ ਰਹੇ ਸਨ । ਜਨਤਾ ਨਾਲ ਉਹਨਾਂ ਦਾ ਰਵੱਈਆ ਹੰਕਾਰ ਭਰਿਆ ਸੀ ਪਰ ਮੁਸਲਮਾਨ ਹਮਲਾ ਕਰਨ ਵਾਲਿਆਂ ਅਤੇ ਨਿਹੱਥੇ ਭਾਰਤ ਵਾਰੀ ਆਂ ਉਪਰ ਜ਼ੁਲਮ ਢਾਹੁਣ ਵਾਲਿਆਂ ਦੇ ਉਹ ਗੁਲਾਮ ਸਨ । | ਮੁਸਲਮਾਨ ਹਮਲਾ ਕਰਨ ਵਾਲਿਆਂ ਉਤੇ ਉਹ ਅਤਿ ਕਰੋਧਵਾਨ ਸਨ । ਉਹ ਹੈਂਕੜਬਾਜ਼ ਅਤੇ ਬੇਈਮਾਨ ਸਨ । ਉਹ ਗੱਲਾਂ ਤਾਂ ਮਨੁੱਖੀ ਸਮਾਨਤਾ ਦੀਆਂ ਕਰਦੇ ਸਨ ਪਰ ਨਿਹੱਥੇ ਭਾਰਤਵਾਸੀਆਂ ਉਪਰ ਜ਼ੁਲਮ ਢਾਹੁੰਦੇ ਸਨ, ਇਸੇ ਤਰ੍ਹਾਂ ਉਹ ਜੈਨੀ ਮਾਂ ਅਤੇ ਤਿਆਰੀਆਂ ਨੂੰ ਨਫ਼ਰਤ ਕਰਦੇ ਸਨ । ਕਿਉਂਕਿ ਲੋਕਾਂ ਨੂੰ ਕਲੇਸ਼ਾਂ ਦੇ ਸ਼ਿਕਾਰ ਹੁੰਦੇ ਵੇਖਕੇ ਉਹਨਾਂ ਦੇ ਮਨਾਂ ਵਿਚ ਕੋਈ ਸੰਕਟ ਪੈਦਾ ਨਹੀਂ ਸੀ ਹੁੰਦਾ । ਗੁਰੂ ਨਾਨਕ ਇਹ ਸਭ ਕੁਝ ਵੇਖ ਕੇ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਦਾ ਮਨ ਭਾਂਬੜ ਵਾਂਗ ਬਲਣ ਲਗ ਪਿਆ ਸੀ, ਪਰ ਫਿਰ ਵੀ ਉਹ ਬਿਲਕੁਲ ਨਿਰਾਸ਼ ਨਹੀਂ ਸਨ । ਉਨ੍ਹਾਂ ਦਾ ਸ਼ਵਾਸ ਸੀ ਕਿ ਸਭ ਕੁਝ ਠੀਕ ਹੋ ਸਕਦਾ ਹੈ ਜੇ ਮਨੁੱਖੀ ਮਨ ਨੂੰ ਨਿਤਾ ਦੇ ਦੁਧ ਨਾਲ ਨੱਕੋ-ਨੱਕ ਭਰ ਲਿਆ ਜਾਵੇ । ਇਸੇ ਕਾਰਨ ਉਨ੍ਹਾਂ ਦਾ ਵਿਚਾਰ ਸੀ ਕਿ ਸੱਚਾ ਮੁਸਲਮਾਨ ਬਣਨ ਲਈ ਆਵੱਸ਼ਕ ਹੈ ਕਿ ਰਹਿਮ ਨੂੰ ਮਸੀਤ, ਵਿਸ਼ਵਾਸ ਨੂੰ ਦਰੀ, ਦਿਆਨਤਦਾਰ ਰਹਿਣ ਸਹਿਣ ਨੂੰ ਕੁਰਾਨ ਸ਼ਰੀਫ਼, ਨਿਤਾ ਨੂੰ ਸੁੰਨਤ ਅਤੇ ਈਮਾਨਦਾਰ ਰਵੱਈਏ ਨੂੰ ਰੋਜ਼ਾ ਸਮਝਿਆ ਜਾਵੇ । ਇਥੇ ਉਨਾਂ ਦੇ ਵਿਚਾਰ ਫ਼ਰਾਂਸ ਦੇ ਆਧੁਨਿਕ ਲਿਖਾਰੀ ਐਲਬਰਟ ਕਾਮ (Albert Camus) ਨਾਲ ਮਿਲਦੇ ਜੁਲਦੇ ਹਨ ਭਾਵੇਂ ਉਹਨਾਂ ਦੇ ਅਧਿਆਤਮਕ ਵਿਚਾਰਾਂ ਵਿਚ ਜ਼ਮੀਨ ਅਸਮਾਨ ਦਾ ਫ ਕ ਹੈ । ਗੁਰੂ ਨਾਨਕ ਮਨੋਵਿਗਿਆਨਕ ਤੌਰ ਤੇ ਹੀ ਆਪਣੇ ਆਪ ਨੂੰ ਜਨਤਾ ਨਾਲ ਇਕ ਮਿਕ ਨਹੀਂ ਕਰਨਾ ਚਾਹੁੰਦੇ ਸਨ ਸਗੋਂ ਉਹ ਤਾਂ ਆਪਣੀ ਕਿਸਮਤ ਨੂੰ ਉਹਨਾਂ ਦੀ ਕਿਸਮਤ ਨਾਲ ਇਕ ਰੂਪ ਕਰਨ ਦੇ ਚਾਹਵਾਨ ਸਨ । | ਇਸ ਨਾਲੋਂ ਵੀ ਵਡਿਆਉਣ-ਯੋਗ ਸੀ ਗੁਰੂ ਨਾਨਕ ਦਾ ਇਸਤਰੀ ਬਾਬਤ ਵਿਚਾਰ । ਉਹ ਉਹਨਾਂ ਸਾਰੇ ਭਰਮਾਂ ਤੋਂ ਨਵਿਰਤ ਸਨ ਜਿਹੜੇ ਕਿ ਇਸਤਰੀ ਨੂੰ ਜਾਦੂਗਰਨੀ ਮਨ-ਭਾਉਣੀ ਆਦਿਕ ਸਮਝ ਕੇ ਉਸਦੇ ਉਦਾਲੇ ਬਣੇ ਗਏ ਸਨ। ਉਨ੍ਹਾਂ ਦੇ ਸਾਦਾ ਵਿਚਾਰ ਪਹਿਲਾਂ ਹੋਏ ਬੁਧੀਮਾਨਾਂ ਨੂੰ ਹੀ ਸਗੋਂ ਵੀਹਵੀਂ ਸਦੀ ਦੇ ਵੀ ਕਈ ਸਿਰ-ਫਿਰਿਆਂ