ਪੰਨਾ:Alochana Magazine October, November, December 1966.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਹੋ ਜਿਹੇ ਦੀ ਵਿਦਿਆ ਦੀ ਅਪਾਰਤਾ ਨੂੰ ਸਾਡੇ ਲੋਕ ‘ਤਜ' ਜਾਂ 'ਸਾਗਰ ਨਾਲ ਉਪਮਾਉਂਦੇ ਆਏ ਹਨ, ਉਨ੍ਹਾਂ ਵਿਦਵਾਨਾਂ ਦੀ ਸਾਡੀ ਭਾਸ਼ਾ ਵਿਚ, ਸੱਚ ਮੁੱਚ ਹੀ ਕਾਫ਼ੀ ਘਾਟ ਹੈ । ਬਲਵਾਨ ਚੇਤਾ; ਸ਼ਬਦ-ਸ਼ਕਤੀ ਤੇ ਉਸ ਦੀ ਵਿਚਿੱਤਰ ਅਰਥ-ਲੀਲਾ ਨੂੰ ਆਪਣੀ ਲੋੜ ਅਨੁਸਾਰ ਵਰਤਣ ਦੀ ਸੰਪੂਰਣ ਸਮਰਥਾ ਤੇ ਕੁਸ਼ਲਤਾ; ਭਰਪੂਰ, ਸਰਬ-ਪੱਖੀ ਤੇ ਨਿਸਚਿਤ ਜਾਣਕਾਰੀ; ਤੱਤ-ਚੰਬੀ, ਸਾਰ-ਹੀ ਬਿਰਤੀ; ਸਮੁੱਚੇ ਦ੍ਰਿਸ਼ਟੀ-ਆਧਾਰ ਦੀ ਗੌਰਵ-ਭਰੀ ਦਾਰਸ਼ਨਿਕਤਾ; ਨਵੇਂ ਪੁਰਾਣੇ ਗਿਆਨ ਨੂੰ ਇਕ ਸੂਤਰ ਵਿਚ ਪਰੋ ਕੇ ਮੁੰਤਤਰ ਰਾਏ ਕਾਇਮ ਕਰ ਸਕਣ ਦੀ ਯੋਗਤਾ-ਇਹ ਹਨ ਵਿਦਵਾਨਾਂ ਦੇ ਕੁੱਝ ਪ੍ਰਤੱਖ ਗੁਣ । ਇਹ ਗੁਣ ਦਿਨਾਂ ਵਿਚ ਨਹੀਂ, ਵਰਿਆਂ-ਬੱਧੀ ਸਾਧਨਾ, ਕੁਰਬਾਨੀ ਤੇ ਕਮਾਈ ਪਿੱਛੋਂ ਪ੍ਰਾਪਤ ਹੁੰਦੇ ਹਨ । ਪੁਰਾਣੇ ਪੰਜਾਬ ਵਿਚ ਗੁਰੂਕੁਲਾਂ ਤੇ ਵਿਸ਼-ਵਿਦਿਆਲਿਆਂ ਕਰਕੇ ਵਿਦਿਆ-ਪ੍ਰਾਪਤੀ ਦਾ ਇਕ ਵਿਸ਼ੇਸ਼ ਮਾਹੌਲ ਹੁੰਦਾ ਸੀ, ਜਿਸ ਦੇ ਫਲ-ਸਰੂਪ ਵਿਆਕਰਣ, ਦਰਸ਼ਨ, ਗਣਿਤ ਤੇ “ਆਯੁਰਵੇਦ, ੨%ਦਿ ਦੇ ਖੇਤਰਾਂ ਵਿਚ ਅੱਡ ਅੱਡ ਪੱਧਤੀਆਂ ਚਲਦੀਆਂ ਸਨ, ਮਤ ਮਤਾਂਤਰ ਇਕ ਦੂਜੇ ਦੀ ਮੀਨ ਮੇਖ਼ ਕੱਢਦੇ ਰਹਿੰਦੇ ਸਨ, ਨਵੀਆਂ ਤੇ ਦਲੇਰ ਸੋਚਾਂ ਸੋਚੀਆਂ ਜਾਂਦੀਆਂ ਸਨ । ਕਈ ਵਾਰੀ ਪ੍ਰਫੁਲਿਤ ਹੋਣ ਲਈ ਵਿਦਿਆ ਨੂੰ ਰਾਜ-ਦਰਬਾਰਾਂ ਵਿਚ ਵੀ ਹਾਜ਼ਿਰ ਹੋਣਾ ਪਿਆ, ਪਰ ਜਦੋਂ ਸਰਪ੍ਰਸਤੀ ਲਈ ਨਾ ਗਰ-ਕਲ ਰਹੇ, ਨਾ ਵਿਸ਼-ਵਿਦਿਆਲੇ ਤੇ ਨਾ ਰਾਜ-ਦਰਬਾਰ ਹੀ, ਤਾਂ ਲੋਕਾਂ ਨੇ =ਕਿਆਂ ਵਿਚ ਬੈਠੇ ਸਾਧੂਆਂ ਨੂੰ, ਅੰਨ-ਪਾਣੀ ਵੱਲੋਂ ਬੇਨਿਆਜ਼ ਕਰ ਕੇ, ਵਿਦਿਆ-ਪ੍ਰਾਪਤੀ ਲਈ ਉਤਸ਼ਾਹ ਤੇ ਵਿਹਲ ਦਿੱਤਾ, ਜਿਸ ਕਰਕੇ ਉਦਾਸੀਆਂ, ਨਿਰਮਲਿਆਂ, ਸੇਵਾ-ਪੰਥੀਆਂ ਦਿਆਂ ਡੇਰਿਆਂ ਵਿਚ ਕਈ ਬੜੇ ਵੱਡੇ ਵੱਡੇ ਵਿਦਵਾਨ ਪੈਦਾ ਹੋਏ । ਇਹ ਲੋਕ, ਵਿਦਿਆ Rਕੇ ਜੀਵਨ-ਦਾਨ ਦੇਂਦੇ ਸਨ ਅਤੇ ਅਸਲੀ ਗੱਲ ਹੈ ਵੀ ਇਹੀ ਕਿ ਉੱਚ ਕੋਟੀ ਦੀ ਵਿਦਵਤਾ, ਉਮਰ ਭਰ ਦੀ ਇਕ-ਪ੍ਰਤ ਲਗਨ, ਕਰੜੇ ਅਭਿਆਸ ਤੇ ਨਿਰੰਤਰ ਇਕਾਗਰਤਾ ਦਾ ਹੀ ਸਿੱਟਾ ਹੁੰਦੀ ਹੈ । ਵਿਦਿਆ ਦਾ ਅੰਤਿਮ ਪੜਾ ਕੋਈ ਨਹੀਂ ਹੁੰਦਾ ਇਹ ਤਾਂ ਨਿਰੰਤਰ ਗਤੀ, ਨਿਰੰਤਰ ਖੋਜ, ਨਿਰੰਤਰ ਸਮਰਪਣ ਮੰਗਦੀ ਹੈ । ਕੁੱਝ ਚਿਰ ਹੋਇਆ, ਸਾਨੂੰ ਜ਼ਿਲਾ ਸੰਗਰੂਰ ਦੇ ਇਕ ਨਿੱਕੇ ਜਿਹੇ ਪਿੰਡ ਜਨਾਲ ਦੇ ਇਕ ਬਾਹਮਣ ਦੇਵਤਾ ਦੇ ਦਰਸ਼ਨਾਂ ਦਾ ਮੌਕਾ ਮਿਲਿਆ- ਤੇੜ ਇਕ ਛੋਟਾ ਜਿਰਾ ਪਰਨਾ, ਬਾਕੀ ਨੰਗ ਧੜੰਗ, ਪੈਰ ਜੁੱਤੀਓ ਵਾਹਣੇ, ਕੱਛ ਵਿਚ ਇਕ ਨਿੱਕੀ ਜਿਹੀ ਪੋਟਲੀ, ਜਿਸ ਵਿਚ ਇਕ ਦੋ ਪੋਥੀਆਂ ਤੇ ਇਕ ਧੋਤੀ; ਹਫ਼ਤੇ ਵਿਚ ਕੇਵਲ ਦੋ ਦਿਨ ਅੰਨ-ਆਹਾਰ, ਬਾਕੀ ਦਿਨ ਮੂੰਹ ਸੁੱਚਾ; ਉਮਰ ਪੰਜ ਘੱਟ ਸੱਤਰ ਵਰੇ ; ਵਿਆਹ ਦੀ ਤਾਂ ਖ਼ੈਰ ਉਮਰ ਭਰ ਵਿਹਲ ਹੀ ਨਹੀਂ ਮਿਲੀ ! ਸਾਰਾ ਘਰ ਸੰਸਕ੍ਰਿਤ, ਹਿੰਦੀ ਤੇ ਪੰਜਾਬੀ ਦੀਆਂ ਹੱਥ-ਲਿਖਤਾਂ ਤੇ ਪ੍ਰਕਾਸ਼ਣਾਂ ਨਾਲ ਇਤਨਾ ਜ਼ਿਆਦਾ ਤੁਸਿਆ ਹੋਇਆ ਕਿ ਭਰਾ, ਭਰਜਾਈ ਤੇ ਉਨਾਂ ਦੀ ਲਾਮ-ਡਰ ਦੇ ਵੱਸਣ ਲਈ ਥਾਂ ਹੀ ਕੋਈ ਨਹੀਂ ਸੀ ਰਹੀ, ਸੋ 'ਵਿਹਲੜ 2 'ਪਾਗਲ' ਪੰਡਿਤ ਜੀ ਨੂੰ, ਘਰ ਦੇ ਛੰਦ ਸੁਣਨ ਤੋਂ ਬਚਣ ਲਈ, ਚਕਵਰਤੀ ਹੋਣਾ ਬਾਕੀ ਵੇਖੋ ਸਫ਼ਾ 45 ਉੱਤੇ 8