ਪੰਨਾ:Alochana Magazine October, November, December 1967.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵੀ ਇਸ ਨਾਟਕ ਨਾਲੋਂ ਉਚੇਰੀ ਨਹੀਂ ਸੀ । ਇਸ ਵਾਸਤੇ ਉਸ ਦੀ ਚਰਚਾ ਕਰਨੇ ਦੀ ਵੀ ਲੋੜ ਨਹੀਂ ਜਾਪਦੀ । ਉਸ ਦੇ ਨਿਰਦੇਸ਼ਕ ਬੀ. ਐਸ. ਪਾਲ ਨੂੰ ਚਾਹੀਦਾ ਹੈ ਚੰਗੇ ਨਾਟਕ ਪੜੇ, ਵੇਖੋ । ਅਜੇ ਆਪਣੇ ਲਿਖੇ ਹੋਏ ਨਾਟਕ, ਮੁਕਾਬਲਿਆਂ ਵਿਚ ਨਾ ਲਿਆਵੇ । ਅਤੀਤ ਦੇ ਪਰਛਾਵੇਂ ੨੦ ਅਕਤੂਬਰ ਦੀ ਸ਼ਾਮ ਨੂੰ ਕਪੂਰ ਸਿੰਘ ਘੁੰਮਣ ਦਾ ਇਹ ਨਾਟਕੇ ਰੂਪਕ ਕਲਾ-ਸੰਗਮ, ਪਟਿਆਲਾ ਦੇ ਕਲਾਕਾਰਾਂ ਨੇ ਖੇਡਿਆ । ਨਿਰਮਾਤਾਂ ਸੀ ਰਾਜੇਸ਼ ਬਾਲੀ ' ਛਪੇ ਹੋਏ ਛੋਲਡਰਾਂ ਉਤੇ ਲਿਖਿਆ ਸੀ: ਯਥਾਰਥਵਾਦ ਦੀਆਂ ਵਲਗਣਾਂ ਟੁੱਟ ਗਈਆਂ ਹਨ । ਇਸ ਨਾਟਕ ਨਾਲ ਮੰਚ-ਕਲਾ ਵਿਚ ਨਵੇਂ ਯੁੱਗ ਦਾ ਆਗਮਨ ਹੁੰਦਾ ਹੈ .........‘ਅਤੀਤ ਦੇ ਪਰਛਾਵੇਂ ਦਰਸ਼ਕਾਂ ਦੇ ਨਾਲ ਨਾਲ ਅਦਾਕਾਰਾਂ ਵਾਸਤੇ ਵੀ ਅਨੋਖਾ ਨਾਟਕੀ ਤਜਰਬਾ ਹੈ । ਇਸ ਨਾਟਕ ਦੇ ਪਾਤਰ, ਅਤੀਤ ਅਤੇ ਵਰਤਮਾਨ ਦੀ ਗਲਵੱਕੜੀ ਹਨ । ਇਨ੍ਹਾਂ ਵਿਚ ਕੁਝ ਮਰ ਚੁਕੇ ਹੋਏ ਹਨ, ਕੁਝ ਜੀਉਂਦੇ ਹਨ, ਕੁੱਝ ਮਾਨਸਿਕ ਤਣਾਉ ਨਾਲੇ ਅਮੂਰਤ ਤੋਂ ਮੁਰਤ ਹੋ ਨਿਬੜਦੇ ਹਨ ਅਤੇ ਲਹੂ-ਮਾਸ ਦੇ ਪਾਤਰ ਕੇਵਲ ਚਿੰਨ ਹਨ । ਇਸ ਨਾਟਕ · ਵਿਚ ਅੰਕਾਂ ਜਾਂ ਝਾਕੀਆਂ ਦੀ ਵੰਡ ਕੋਈ ਨਹੀਂ। ਕਿਤੇ ਦ੍ਰਿਸ਼ ਨਹੀਂ ਬਦਲਦਾ, ਪਰ ਜਦ ਗਿਰਦਾ ਹੈ, ਨਾਟਕ ਸਮਾਪਤ ਹੋ ਜਾਂਦਾ ਹੈ । ਅਤੀਤ ਦੇ ਪਰਛਾਵੇ ਭਰਮ-ਨਾਟ ਹੈ । ਇਸ ਵਿਚ ਇਕ ਗੁਨਾਹਗਾਰ ਅc ਦੇ ਸਤੇ ਪਏ ਅਤੀਤ ਦੇ ਜਵਾਲਾਮੁਖੀ ਦਾ ਵਿਸਫੋਟ ਹੁੰਦਾ ਹੈ । ਉਸ ਨੂੰ ਆਤਮਾ ਦਾ fਫਟਕਾਰ ਬੇਹਾਲ ਕਰਦੀ ਹੈ । ਉਹ ਅਤੀਤ ਦੀ ਲੋਹ-ਪਕੜ ਵਿਚੋਂ ਮੁਕਤ ਹੋਣ ਵਾਲੇ ਵਟਾਂਦੀ ਹੈ । ਪੰਤ ਅਤੀਤ ਦੇ ਪਰਛਾਵੇਂ ਉਸ ਦੀ ਪਵਿੱਤਰਤਾ ਅਤੇ ਪਾਕਦਾ ਦੇ ਮਖੌਟੇ ਤੌੜ ਦੇਂਦੇ ਹਨ । ਉਸ ਦੀ ਕੋਝੀ, ਘਣਾਉਣੀ ਅਸਲੀਅਤ ਉਤੇ ". ਪਰਦੇ ਚਾਕ ਕਰ ਦੇਂਦੇ ਹਨ । ਆਤਮ-ਸੰਤਾਪ ਵਿਚ ਉਹ ਮੌਤ ਦੇ ਵਿਕਰਾਲ ਪਰਛਾਵਿਆ ਦਾ ਕਲਾਵਾ ਭਰ ਲੈਂਦੀ ਹੈ । ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਨਾਟਕਕਾਰ ਘੁੰਮਣ ਨੇ ਦਰਸ਼ਕਾਂ ਨੂੰ ਸਾਵ4 ਕੀਤਾ “ਇਸ ਨਾਟਕ ਨੂੰ ਸਮਝਣ ਵਾਸਤੇ ਤੁਹਾਨੂੰ ਵੀ ਓਨੀ ਹੀ ਮਿਹਨਤ ਕਰਨੀ ਪਵੇਰਾ ਜਨੀ ਅਦਾਕਾਰ ਮੰਚ ਤੇ ਕਰਨਗੇ । ਇਕ ਗੱਲ ਦਾ ਉਚੇਚਾ ਧਿਆਨ ਰੱਖਣਾ, ਜੋ ਪਾਤਰ ਚਾਨਣ ਦੇ ਘੇਰੇ ਵਿਚੋਂ ਪ੍ਰਗਟ ਹੋ ਕੇ ਹਨੇਰੇ ਵਿਚ ਲੋਪ ਹੋ ਜਾਣਗੇ, ਉਹ ਨਾ ਦੇ ਪਾਤਰ ਹੋਣਗੇ । ਉਨ੍ਹਾਂ ਦੇ ਮੰਚ ਉਤੇ ਵਚਰਨ ਸਮੇਂ ਚਾਨਣ ਮੱਧਮ ਰਹਰਾ ਜੀਉਂਦੇ ਪਾਤਰ ਦਰਵਾਜ਼ਿਆਂ ਰਾਹੀਂ ਆਉਣ ਜਾਣਗੇ ......ਇਕ ਜੀਉਂਦਾ ਪਾਤਰ