ਪੰਨਾ:Alochana Magazine October, November, December 1967.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਕੇਤ ਵੀ ਇਕ ਵਾਰ ਕਲਪਨਾ ਵਿਚ ਆਵੇਗਾ, ਉਸ ਵਾਰੇ ਉਹ ਚਾਨਣ ਦੇ ਘੇਰੇ ਵਿਚੋਂ ਨਿਕਲੇਗਾ ਜੇ ਤੁਹਾਨੂੰ ਕਲਪਨਾ ਅਤੇ ਯਥਾਰਥ ਦੇ ਪਾਤਰਾਂ ਦੀ ਪਛਾਣ ਹੋ ਗਈ ਤਾਂ ਟਪਲਾ ਲੱਗਣ ਦੀ ਸੰਭਾਵਨਾ ਘੱਟ ਜਾਏਗੀ }...... | ਬੱਤੀਆਂ ਬੁਝੀਆਂ ਦਰਸ਼ਕਾਂ ਨੇ ਸਮਝਿਆ ਨਾਟਕ ਸ਼ੁਰੂ ਹੈ । ਪਰੰਤੁ ਮੰਚ ਦੇ ਇਕ ਪਾਸੇ ਨਿਰਦੇਸ਼ਕ ਮਹੇਸ਼ ਕੌਸ਼ਲ ਚਾਨਣ ਦੇ ਮੱਧਮ ਜਹੇ ਘੇਰੇ ਵਿਚ ਆ ਖਲੋਤਾ ਅਤੇ ਬੋਲਿਆ : 'ਦਰਸ਼ਕਾਂ ਦੀ ਸੇਵਾ ਵਿਚ ਬੰਦਾ ਹਾਜ਼ਰ ਹੈ । ਸਾਡੇ ਨਾਟਕ 'ਅਤੀਤ ਦੇ ਪਰਛਾਵੇਂ' ਦਾ ਕਾਰਜ ਸ਼ਮੀਰ ਵਿਚ ਵਾਪਰਦਾ ਹੈ, ਸੋ, ਚਲੋਂ ਤੁਹਾਨੂੰ ਕਸ਼ਮੀਰ ਲੈ ਚੱਲੀਏ । ਸਾਡੀ ਨਾਕਾ ਲਾਲਸਾ ਅਤੇ ਉਹ ਦਾ ਪਤੀ ਸੰਕੇਤ ਏਸ ਬੱਸ ਵਿਚ ਗਏ ਨੇ..... ......" ਜੈਕਟਰ ਨਾਲ ਸਕਰੀਨ ਉਪਰ ਬੱਸ ਚਲਾਈ ਗਈ । ਫਿਰ ਦਿਸ਼ ਬਦਲਣ ਲੱਗੇ-ਕੱਦ, ਬਟਤ ਤੇ ਸੀਨਗਰ, ਲਾਲ ਚੌਕ । “ਏਥੋਂ ਲਾਲਸਾ ਤੇ ਸੰਕੇਤ ਟੈਕਸੀ ਵਿਚ ਡਲ ਝੀਲ ਪਹੁੰਚੇ । ਫਿਰ ਸ਼ਿਕਰੇ ਵਿਚ ਤਿੰਗਲਾ ਹਾਊਸ ਬੰਟ 1 ਇਹ ਹੈ ਉਹ ਸ਼ਿਕਾਰਾ.........ਤੇ ਇਹ ਹੈ ਉਹ ਹਾਊਸਬੋਟ, ਤਿੰਗਲਾ ......" ਨਿਰਦੇਸ਼ਕ ਹਨੇਰੇ ਵਿਚ ਲੱਪ ਹੋ ਗਿਆ। ਸੰਕੇਤ ਅਤੇ ਲਾਲਸਾ ਨੇ ਮੰਚ ਉਤੇ ਪ੍ਰਵੇਸ਼ ਕੀਤਾ। ਦਰਸ਼ਕਾਂ ਨੂੰ ਕਸ਼ਮੀਰ ਪਹੁੰਚ ਜਾਣ ਦਾ ਟਪਲਾ ਦੇਣ ਦਾ ਇਹ ਅਨੋਖਾ ਤਜਰਬਾ ਸੀ। ਭਾਵੇਂ ਰੋਸ਼ਨੀ ਹੋਣ ਉਪਰੰਤ ਸਕਰੀਨ ਦੇ ਰੂਪ ਵਿਚ ਇਕ ਦਰਵਾਜ਼ੇ ਉਤੇ ਲਟਕਾਈ ਚਾਦਰ ਲਟਕਦੀ ਹੀ ਰਹਿ ਗਈ । ਸਾਧਾਰਣ ਚ ਡਰਾਇੰਗ-ਰੂਮ ਸੀ । ਇਸ ਵਿਚ ਨਾ ਹੀ ਕਸ਼ਮੀਰ ਦਾ ਭੁਲਾਵਾ ਪਾਉਣ ਵਾਲੀ ਜੜ 3 ਸੀ ਅਤੇ ਨਾ ਹੀ ਇਸ ਨੂੰ ਕਸ਼ਮੀਰ ਦੀ ਸਭ ਤੋਂ ਖੂਬਸੂਰਤ ਹਾਊਸ ਬੱਟ ਕਹਿਣਾ ਢੁਕਦਾ ਸੀ । ਪਰੰਤੂ ਨਾਟਕ ਵਿਚ ਕਾਰਜ ਦਾ ਬਹੁਤ ਹਿੱਸਾ ਮੱਧਮ ਰੋਸ਼ਨੀ ਵਿਚ ਵਾਪਰਨ ਕਾਰਨ ਅਤੇ ਨਾਟਕ ਦੇ ਪਲਾਟ ਵਿਚ ਪੀਡੀ ਪਕੜ ਅਤੇ ਉੱਤਮ ਅਭਿਨੈ ਕਾਰਨ ਸੈਂਟ ਦੀਆਂ ਦੀਵਾਰਾਂ ਜਾਂ ਰੰਗ-ਰੋਗਨ ਜਾਂ ਜੜਤ ਵਿਚ ਦਰਸ਼ਕਾਂ ਦੀ ਦਿਲਚਸਪੀ ਜਾਗਣ ਦਾ ਉਨ੍ਹਾਂ ਨੂੰ ਅਵਸਰ ਹੀ ਨਹੀਂ ਮਿਲਿਆਂ ! ਸ਼ਿਕਾਰਾ ਚੱਲਣ ਅਤੇ ਚੱਪੂ ਦੀ ਆਵਾਜ਼ ਪਿਛੋਕੜ ਵਿਚੋਂ ਦਿੱਤੀ ਜਾ ਸਕਦੀ ਸੀ । ਬਿਜਲੀ ਕੜਕਣ ਦਾ ਪ੍ਰਭਾਵ ਟੇਪ-ਰੀਕਾਰਡ ਨਾਲ ਜਾਂ ਲੋਹੇ ਦੀ ਸ਼ੀਟ ਨਾਲ ਦਿੱਤਾ ਜਾ ਸਕਦਾ ਸੀ । ਪਰੰਤੂ ਇਸ ਨਾਟਕ ਵਿਚ ਸਾਰੇ ਦੇ ਸਾਰੇ ਪ੍ਰਭਾਵ ਕੇ ਵਲ ਰੋਸ਼ਨੀ ਨਾਲ ਉਸਾਰੇ ਗਏ । ਰੋਸ਼ਨੀ ਨਾਲ ਹੀ ਬੱਦਲ, ਬਿਜਲੀ, ਪਾਤਰਾਂ ਦਾ ਪਰਗਟ ਤੇ ਲੋਪ ਹੋਣਾ ਸਭ ਕੁੱਝ ਵਿਖਾਇਆ ਗਿਆ । ਰੋਸ਼ਨੀ ਦੀ ਵਰਤੋਂ ਮਨਮੋਹਨੀ ਸੀ ਜਿਸ ਨੇ ਨਾਟਕ ਨੂੰ ਸੁਪਨੇ ਵਿਚ ਬਦਲ ਦਿੱਤਾ। ਇਸ ਦੀ ਜਾਦੂ-uਕਤ ਵਿਚੋਂ ਦਰਸ਼ਕ ਓਦੋਂ ਮੁਕਤ ਹੋਏ ਜਦ ਪਰਦਾ ਗਿਰਨ ਉਪਰੰਤ ਉਨ੍ਹਾਂ ਤਾਲੀਆਂ ਵਜਾਈਆਂ । ਸੱਚ ਮੁੱਚ