ਪੰਨਾ:Alochana Magazine October, November, December 1967.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਰ ਨੇ ਬਾਬਾ ਫਰੀਦ ਦੇ ਘਰ ਚੋਰੀ ਕੀਤੀ । ਮਿੱਟੀ ਦੇ ਕਿਸੇ ਭਾਂਡ ਨਾਲ ਨੌਕਰ ਖਾ ਕੇ ਉਹ ਡਿਗ ਪਿਆ, ਅਜਹ ਚੱਟ ਲੱਗ। ਕਿ ਅੰਨਾਂ ਹੋ ਗਿਆਂ । ਫ਼ਰੀਦ ਦੀ ਮਾਤਾ ਨੇ ਰੱਬ ਤੋਂ ਦੁਆ ਮੰii- ਸੱਚੀਆ ਸਾਈਆਂ ! ਇਹ ਗਰੀਬ ਨਹੀਂ ਸੀ ਜਾਣਦਾ ਕਿ ਸਾਡੇ ਘਰ ਟੁੱਟੇ ਭੱਜੋ ਭਾਂਡਿਆਂ ਤੇ ਇਕ ਦਿਨ ਦੇ ਆਟੇ ਤੋਂ ਬਿਨਾਂ ਕੁੱਝ ਵੀ ਨਹੀਂ ਹੈ । ਤੇਰੇ ਵਿਰਦ (ਜਪੁ) ਤੋਂ ਬਿਨਾਂ ਇੱਥੇ ਕੁੱਝ ਵੀ ਨਹੀਂ ਹੈ । ਫੇਰ ਜਪ ਤਪ ਦੇ ਚਾਨਣ ਵਿੱਚ ਇਹ ਬੰਦਾ ਅੰਨਾ ਕਿਉਂ ਬਣੇ ? ਇਹ ਤਾਂ ਸੁਜਾਖਾ ਹੋ ਜਾਣਾ ਚਾਹੀਦਾ ਸੀ । ਦਰ ਦਵੰਦਾਂ ਦਿਆ ਸਾਈਆਂ ! ਰਹਿਮ ਕਰ, ਰਹਿਮ ਕਰ ! ਉਹ ਚੰਰ ਸੱਚ ਮੁੱਚ ਸੁਜਾਖਾ ਹੋ ਗਿਆ ਅਤੇ ਬਾਬਾ ਫ਼ਰੀਦ ਦੇ ਦੋਰ ਦਾ ਟਹਿਲੂਆਂ ਬਣ ਗਿਆ । ਬਾਬਾ ਨਾਨਕ ਨੇ ਸੱਜਨ ਠੱਗ ਦਾ ਕਿਸ ਤਰ੍ਹਾਂ ਉੱਧਾਰ ਕੀਤਾ ? ਬਾਣੀ ਦੀ ਸ਼ਕਤੀ ਨਾਲ, ਸ਼ਕਤੀ-ਸਾਹਿੱਤ ਦੀ ਬਰਕਤ ਨਾਲ । 'ਸ਼ਕਤੀ-ਸਾਹਿੱਤ ਪ੍ਰਭਾਵਸ਼ਾਲੀ ਹੁੰਦਾ ਹੈ ! 'ਵ, ਅਨੁ ਵੇ ਤੇ ਭਾਵੇਂ ਵਿੱਚ ਵਿਚਰਨ ਵਾਲੀ ਭਾਸ਼ਾ ਦੀ ਛਾਪ ਤੋਂ ਉਤਪੰਨ ਹੁੰਦਾ ਹੈ । ਇਸ ਲਈ ਉਹ ਲੋਕ ਆਪਣੀ ਭਾਸ਼ਾ ਨੂੰ ਸੁਚੱਜਾ ਤੇ ਤਕੜਾ ਰੂਪ ਪ੍ਰਦਾਨ ਕਰ ਸਕਦੇ ਹਨ ਜੋ ਅਨੁਭਵ-ਸਿੱਧ ਲੋਕ-ਨਾਇਕ ਹੁੰਦੇ ਹਨ । ਸਾਨੂੰ ਸ਼ਹੀਦੀ ਭਾਈ ਮਨੀ ਸਿੰਘ ਵਰਗੇ ਸਿਦਕੀ ਲਿਖਾਰੀਆਂ ਦੀ ਲੋੜ ਹੈ, ਲੁਕੇ ਰਹਿਣ ਵਾਲੇ ਤਾਪਸੀ ਭਾਈ ਵੀਰ ਸਿੰਘ ਵਰਗੇ ਸਾਹਿੱਤਕਾਰ ਦੀ ਲੋੜ ਹੈ, ਟੈਗੋਰ ਵਰਗੇ ਬਹੁਪੱਖੀ ਦੂਰ-ਦਰਸ਼ੀ ਰਖੀ ਦੀ ਲੋੜ ਹੈ । ਜੋ ਪ੍ਰਸਿੱਧ ਲੇਖਕੇ ਅੱਜ ਮੌਜੂਦ ਹਨ ਇਨ੍ਹਾਂ ਨੂੰ ਸੰਕੋਚ ਅਤੇ ਅਭਾਵ ਤੋਂ ਕੱਢ ਕੇ ਵਿਸ਼ਾਲ ਤੇ ਸੰਪੰਨ ਬਣਾਉਣ ਦੀ ਲੋੜ ਹੈ । | ਕਾਨੂੰਨ ਰਾਜਨੀਤਿਕ ਜੀਵਨ ਵਿੱਚ ਪਰਿਵਰਤਨ ਕਰ ਸਕਦਾ ਹੈ ; ਦਫਤਰਾਂ ਵਿੱਚੋਂ ਵਿਸ਼ੇਸ਼ ਨਿਯਮ ਲਾਗੂ ਕਰ ਸਕਦਾ ਹੈ ਪਰ ਕਿਸੇ ਦੇ ਹੱਥੜੇ ਸੁੰਗੜੋ · ਦਿਲ ਨੂੰ ਪ੍ਰਸੰਨੇ ਤੇ ਖੁੱਲ੍ਹਾ ਡੁੱਲਾ ਨਹੀਂ ਬਣਾ ਸਕਦਾ; ਕਿਸੇ ਦੇ ਕੱਦ ਨੂੰ ਉਚੇਚਾ ਨਹੀਂ ਕਰ ਸਕਦਾ। ਇਸੇ ਲਈ ਆਪਣੀ ਭਾਸ਼ਾ ਦੇ ਵਿਕਾਸ ਚਾਹੁਣ ਵਾਲੇ ਕਿਤੇ ਹੱਥ ਤੇ ਹੱਥ ਰੱਖ ਕੇ ਇਕ ਪਾਸ ਚੁੱਪ ਚਾਪ ਹੋ ਕੇ ਨਾ ਬੈਠ ਜਾਣ ਕਿ ਹੁਣ ਤਾਂ ਸਾਰਾ ਵਿਕਾਸ ਆਪੇ ਸਰਕਾਰ ਕਰੇਗੀ ਸਰਕਾਰ ਕੇਵਲ ਸਾਧਨ ਦੇ ਸਕਦੀ ਹੈ, ਸਾਧਕ ਉਤਪੰਨ ਨਹੀਂ ਕਰ ਸਕਦੀ । ਸਰਕਾਰ ਚੰਗੇ ਅਨੁਵਾਦਕ ਤਾਂ ਬਣਾ ਲਏਗੀ, ਉੱਤਮ ਕਵੀ ਤੇ ਮੌਲਿਕ ਸਾਹਿੱਤਕਾਰ ਦਾ ਨਹੀਂ ਕਰ ਸਕਦੀ । ਸਾਡਾ ਅਨੁਵਾਦ ਸਾਹਿੱਤ ਆਪਣੇ ਮੂੰਹੋਂ ਬੋਲ ਰਿਹਾ ਹੈ ਕਿ ਸਾਡੀ ਭਾਸ਼ਾਂ ਨੂੰ ਲੋਕ-ਜੀਵਨ ਤੋਂ ਪਰੇ ਪਰੇ ਰੱਖਿਆ ਗਿਆ ਹੈ । ਜਿੱਥੇ ਕੋਈ ਮੁਹਾਵਰਾ ਚਾਹੀਦਾ ਸੀ ਉੱਥੇ ਪਰਿਭਾਸ਼ਿਕਾਂ ਦੀ ਚਾਂਦਮਾਰੀ ਹੋ ਗਈ ਹੈ । ਜਿੱਥੇ ਪੇਂਡੂ ਜੀਵਨ ਦਾ ਅਨੁਭਵ ਚਾਹੀਦਾ ਸੀ ਉੱਥੇ ਵਿਦੇਸ਼ੀ ਬੌਧਿਕਤਾ ਤੇ ਪੁਰਾਤਨ ਕੋਸ਼ਕਾਰੀ ਦਾ ਬੋਝਾ ਲੱਦਿਆਂ ੨੨