ਪੰਨਾ:Alochana Magazine October, November, December 1967.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਵੀ ਬੇਅਤੇ ਭਾਸ਼ਾ ਵਿਗਿਆਨ ਦੇ ਜਗਿਆਸੂਆਂ ਨੂੰ ਸੇਧ ਦੇ ਰਹੇ ਹਨ । ਡਾ. ਐਸ. ਐਮ. ਕਾਤਰੇ ਨੇ ਵੀ ਆਪਣੇ ਭਾਸ਼ਨ ਵਿੱਚ ਕਿਹਾ ਹੈ ਕਿ ਡਾ. ਵਰਮਾ ਦੇ ਕਹਿਣ ਅਤੇ ਪਰਿਸ਼ਮ ਨਾਲ ਹੀ “ਲਿੰਗਵਿਸਟਿਕ ਸੋਸਾਇਟੀ ਆਫ਼ ਇੰਡੀਆ ਦੀ ਨੀਂਹ ਲਾਹੌਰ ਵਿਚ ਰੱਖੀ ਗਈ ਸੀ । ਧੁਨੀ-ਵਿਗਿਆਨ ਸੰਬੰਧੀ ਡਾ. ਸਿੱਧਰ ਵਰਮਾ ਦੇ ਲੇਖ, Indian Linguistics ਅਤੇ ਹੋਰ ਪ੍ਰਸਿੱਧ ਪੱਤਰਕਾਵਾਂ ਵਿਚ ਛਪਦੇ ਰਹੇ ਹਨ ਅਤੇ ਅੱਜ ਤੀਕ ਵੀ ਛਪ ਰਹੇ ਹਨ । ਡਾ. ਕਾਤਰੇ ਨੇ ਭਾਰਤ ਵਿਚ ਭਾਸ਼ਾ-ਵਿਗਿਆਨ ਦੇ ਉਦਗਮ ਤੇ ਵਿਕਾਸ ਬਾਰੇ ਵਿਚਾਰ ਕਰਦਿਆਂ ਡਾ. ਸਿੱਧਰ ਵਰਮਾ ਦੇ ਕੰਮ ਦੀ ਪ੍ਰਸੰਸਾ ਕੀਤੀ ਹੈ । ਪੰਜਾਬੀ ਵਿੱਚ ਧੁਨੀ-ਵਿਗਿਆਨ ਦੀ ਪੱਧਰ ਉੱਤੇ ਜਿਹੜਾ ਪ੍ਰਸ਼ੰਸਾਯੋਗ ਕੰਮ ਹੋਇਆ ਹੈ ਉਸ ਵਿੱਚ ਡਾ. ਬਨਾਰਸੀ ਦਾਸ ਜੈਨ, ਡਾ. ਹਰਦੇਵ ਬਾਹਰੀ ਅਤੇ ਵਦਿਆ ਭਾਸਕਰ ਅਰੁਣ ਨੇ ਆਪਣੇ ਸਮੇਂ ਤੇ ਪਰਿਸਥਿਤੀ ਅਨੁਸਾਰ ਸ਼ਲਾਘਾ ਯੋਗ ਕੰਮ ਕੀਤਾ ਹੈ । ਡਾ. ਜੈਨ ਸੰਬੰਧੀ ਡਾ. ਕਾਤਰੇ ਨੇ ਆਪਣੀ ਪੁਸਤਕ ਵਿਚ ਦੱਸਿਆ ਹੈ ਕਿ ਭਾਰਤ ਵਿੱਚ ਪਹਿਲੀ ਵਾਰ ਵਿਗਿਆਨਿਕ ਢੰਗ ਨਾਲ ਪੰਜਾਬੀ ਭਾਸ਼ਾ ਦਾ ਧੁਨੀਆਤਮਕ ਪੱਧਰ ਉਤੇ ਅਧਿਐਨ ਕੀਤਾ ਗਿਆ ਜਿਸ ਵਿਚ ਪੰਜਾਬੀ ਦੀਆਂ ਧੁਨੀਆਂ ਦੀਆਂ ਵਰਤਮਾਨ ਧੁਨੀਆਤਮਕ ਕੀਮਤਾਂ ਨੂੰ ਨਿਰਧਾਰਿਤ ਕੀਤਾ ਗਿਆ । 1930 ਦੇ ਲਗ ਪਗ ਜਦੋਂ ਡਾ. ਜੈਨ ਅਤੇ ਡਾ. ਬਾਹਰੀ ਨੇ ਕੰਮ ਆਰੰਭ ਕੀਤਾ ਸੀ ਤਾਂ ਅੱਜ ਵਾਂਗ ਧੁਨ-ਵਿਗਿਆਨਿਕ ਅਧਿਐਨ ਲਈ ਮਸ਼ੀਨਾਂ ਨਹੀਂ ਸਨ । ਇਨ੍ਹਾਂ ਵਿਦਵਾਨਾਂ ਨੇ ਇਸ ਪਾਸੇ ਮੁੱਢਲੇ ਯਤਨ ਕੀਤੇ, ਪਰ ਧੁਨੀ-ਵਿਗਿਆਨ ਤੋਂ ਅੱਗੇ ਵਿਆਕਰਣਕ ਪੱਧਰ ਉੱਤੇ ਕੋਈ ਕੰਮ ਨਾ ਹੋਇਆ। ਪਹਿਲੀ ਵਾਰ ਪੰਜਾਬੀ ਦੀਆਂ ਦੋ ਉਪ-ਭਾਸ਼ਾਵਾਂ ਲਹਿੰਦੀ ਅਤੇ ਲੁਧਿਆਨਵੀ ਉਪਰ ਧੁਨੀ-ਵਿਗਿਆਨਕ ਅਧਿਐਨ ਇਨਾਂ ਵਿਦਵਾਨਾਂ ਰਾਹੀਂ ਕੀਤਾ ਗਿਆ ਹੈ । ਡਾ. ਵਿਦਿਆ ਭਾਸਕਰ ਅਰੁਣ ਨੇ ਆਪਣੀ 1. Historical Linguistice in Indo-Aryan -Prof. S. M. Katre P. 8. 2. Op. cited-"In close succession comes Dr. Sidheshwar Verma of the Prince of Wales College, Jammu;............Inarked outas a keen phonetician and linguist." 3. A phonology of Panjabi and a Ludhiani Phonetic Reader-Lahore, 1934. 4. “Lahndi Phonetics - 1941 (Thesis) Pub. in 1962. 5. A comparative Phonology of Hindi and Panjabi-1961. 6. **.........another fundamental work from Panjabi by Banar'si Das Jain, ......here the main lines of development of Panjabi sounds and there current phonetic values were determined for the first tinie with scientific precision."- Dr. Katre - Op. cited. ੪੧