ਪੰਨਾ:Alochana Magazine October, November, December 1967.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੁਸਤਕ ਵਿਚ ਪੰਜਾਬੀ ਅਤੇ ਹਿੰਦੀ ਦੇ ਧੁਨੀਗ੍ਰਾਮ ਸਥਾਪਿਤ ਕੀਤੇ ਹਨ ਪਰ ਨੀਮ ਬਾਰੇ ਆਪਣਾ ਸੰਕਲਪ ਪੇਸ਼ ਨਹੀਂ ਕੀਤਾ ਅਤੇ ਨਾ ਹੀ ਇਹ ਦੱਸਣ ਦਾ ਜਤਨ ਕੀਤਾ ਹੈ ਕਿ ਭਾਸ਼ਾ ਦਾ ਧੁਨਗਾਮਿਕ ਵਿਸ਼ਲੇਸ਼ਣ ਕਿਹੜੇ ਆਧਾਰਾਂ ਉਤੇ ਕੀਤਾ ਹੈ । ਉਨ੍ਹਾਂ ਨੇ ਅਖੰਡੀ ਧੁਨੀਆਂ (Suprasegmental) ਜਿਵੇਂ ਕਿ ਰ, ਤਾਲ, ਬਲੇ ਅਤੇ ਵਾਤ ਆe ਬਾਰੇ ਸੰਵਿਸਤਾਰ ਅਧਿਐਨ ਨਹੀਂ ਕੀਤਾ। ਵਧੇਰੇ ਜ਼ੋਰ ਹੁੰਦੀ ਪੰਜਾਬੀ ਦੇ ਧੁਨੀਆਂ ਦੇ ਇਤਿਹਾਸਕ ਵਿਕਾਸ ਬਾਰੇ ਲਇਆਂ ਗਿਆ ਹੈ ਅਤੇ ਤੁਲਨਾਤਮਕ ਅਧਿਐਨੇ ਵਾਲੇ ਕਾਂਡ ਧੁਨੀਗ੍ਰਾਮ ਸ਼ਾਸਤਰ ਦੇ ਪੱਖੋਂ ਬਹੁਤ ਸੰਖੇਪ ਹੈ । ਡਾ, ਗੁਰਬਖਸ਼ ਸਿੰਘ ਨੇ ਪਹਿਲੀ ਵੇਰ ਵਿਗਿਆਨਿਕ ਤਰੀਕਿਆਂ ਨਾਲ ਭਾਸ਼ਾ ਦਾ ਅਧਿਐਨ ਕਰਨ ਵਾਲੀਆਂ ਮਸ਼ੀਨਾਂ ਦੀ ਯੋਗ ਵਰਤੋਂ ਕਰ ਕੇ ਪੰਜਾਬੀ ਧੁਨੀਆਂ ਦਾ ਵਿਗਿਆਨਿਕ ਵਿਸ਼ਲੇਸ਼ਣ ਕੀਤਾ ਹੈ । ਉਨਾਂ ਕੇਵਲ ਕੰਠ ਤੇ ਕੰਨ ਦੀ ਹੀ ਨਹੀਂ, ਸਮੁਚ ਧੁਨੀ-ਤੰਤਰ ਦੀ ਮਦਦ ਲੈਕੇ ਇਹ ਵਿਸ਼ਲੇਸ਼ਣ ਕੀਤਾ ਹੈ । ਇਹ ਅਧਿਐਨ ਪੰਜਾਬੀ ਭਾਸ਼ਾ ਦੇ ਇਤਿਹਾਸ ਵਿਚ ਇਕ ਵਿਸ਼ੇਸ਼ ਪ੍ਰਾਪਤੀ ਹੈ । 3.0 ਆਧੁਨਿਕ-ਗਠਨਾਤਮਕ ਭਾਸ਼ਾ-ਵਿਗਿਆਨ ਡਾ. ਗੁਰਬਖਸ਼ ਸਿੰਘ ਤੋਂ ਪਹਿਲਾਂ ਡਾ. ਹਰਜੀਤ ਸਿੰਘ ਗਿਲ ਨੇ ਅਮਰੀਕਾ ਵਿੱਚ ਭਾਸ਼ਾ-ਵਿਗਿਆਨ ਦੇ ਪਿਛਲੇ ਯੁਗ ( ਨਵ-ਬਲੂਮਫੀਲਡਵਾਦ ) ਦੇ ਪ੍ਰਸਿੱਧ ਭਾਸ਼ਾ ਵਿਗਿਆਨੀ , ਗਲੀਸਨ ਨਾਲ ਮਿਲ ਕੇ ਪਹਿਲੀ ਵਾਰ ਪੰਜਾਬੀ ਦਾ ਹਰ ਪੱਧਰ ਉੱਤੇ ਸੰਪੂਰਣ ਵਿਸ਼ਲੇਸ਼ਣ ਪੇਸ਼ ਕੀਤਾ ਹੈ । ਇਸ ਬਾਰੇ ਕੁੱਝ ਵਿਸਤਾਰ ਵਿਚ ਵਿਚਾਰ ਕਰੋ ਲੈਣਾ ਅਯੋਗ ਨਹੀਂ ਹੋਵੇਗਾ ! ਇਸ ਪੁਸਤਕ ਦੇ ਪਹਿਲੇ ਚਾਰ ਕਾਂਡਾਂ ਵਿਚ ਪੰਜਾਬੀ ਧੁਨੀਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਜੋ ਪ੍ਰਮਾਣਿਕ ਪੱਧਰ ਉੱਤੇ ਪਹੁੰਚਦਾ ਆਖਿਆ ਜਾ ਸਕਦਾ ਹੈ, ਪਰ ਸਮੁੱਚੇ ਤੌਰ ਉੱਤੇ ਭਾਸ਼ਾ ਵਿਗਿਆਨ ਦੀ ਜਿਸ ਵਿਧੀ ਨੂੰ ਉਨ੍ਹਾਂ ਨੇ ਆਧਾਰ ਬਣਾਇਆ ਸੀ ਅੱਜ ਉਹ ਵਿਧੀ ਪੂਰੀ ਤਰ੍ਹਾਂ ਪ੍ਰਵਾਣਿਤੇ ਨਹੀਂ ਤੇ ਬਹੁਤ ਸਾਰੇ ਭਾਸ਼ਾ-ਵਿਗਿਆਨੀ ਉਸ ਵਿਧੀ ਨੂੰ ਪਰੰਪਰਾਵਾਦੀ ਅਮਰੀਕਨ ਸ਼ਟੀ ਕਹਿ ਕੇ ਛੱਡ ਦਿੰਦੇ ਹਨ । ਦੂਸਰੀ ਵੱਡੀ ਗੱਲ ਇਹ ਹੈ ਕਿ ਭਾਸ਼ਾ-ਵਿਸ਼ਲੇਸ਼ਣ ਦੀਆਂ ਵੱਖ ਵੱਖ ਪੱਧਰਾਂ ਉੱਤੇ ਜ਼ੋਰ ਦਿੱਤਾ। ਜਾਂਦਾ ਹੈ । ਇਸ ਅਨੁਸਾਰ ਧੁਨੀਆਂ ਤੋਂ ਵਾਕ ਤੀਕ ਕੋਈ ਸਿੱਧਾ ਰਸਤਾ ਨਹੀਂ ਅਤੇ ਇਸੇ ਆਧਾਰ ਉੱਤੇ ਬਲੂਮਫੀਲਡ (1933) ਤੋਂ ਲੈਕੇ ਚੌਮਸਕੀ (1957} ਤੀਕ ਦੇ 1 ਅਣਛਪਿਆ ਥੀਸਿਸ-ਦਿੱਲੀ ਯੂਨੀਵਰਸਿਟੀ ਵਿੱਚ ਪੇਸ਼ ਕੀਤਾ। ੪੨