ਪੰਨਾ:Alochana Magazine October, November, December 1967.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਾਸ਼ਾ ਵਿਗਿਆਨਿਕ ਮਾਡਲ ਨੂੰ ਵੰਗਾਰਿਆ ਗਿਆ ਹੈ । ਭਾਸ਼ਾ ਤਿ (Taxonomic) ਦ੍ਰਿਸ਼ਟੀ ਵਿੱਚ ਵਿਸ਼ਵਾਸ ਕਰਨ ਵਾਲੇ ਸਾਰੇ ਸਕੂਲ ਇਸ ਪੱਖ ਉਤੇ ਜ਼ੋਰ ਦਿੰਦੇ ਹਨ ਕਿ ਕਿਸੇ ਵੀ ਭਾਸ਼ਾ ਦੇ ਸੰਪੂਰਣ ਅਧਿਐਨ ਲਈ ਤਿੰਨਾਂ ਪੱਧਰਾਂ ਉੱਤੇ ਕੰਮ ਹੋਣਾ ਬਹੁਤ ਜ਼ਰੂਰੀ ਹੈ । (੧) ਧੁਨੀ ਅਤੇ ਧੁਨੀਮਿਕ ਪੱਧਰ (Phonetic and Phonological (੨) ਰੂਪ-ਗ਼ਮ ਅਤੇ ਵਾਕ-ਬੰਧ ਦੀ ਪੱਧਰ (Morphological-Syntactical} (੩) ਸ਼ਬਦਾਵਲੀ ਦੀ ਪੱਧਰ (Lexical Level) ਦਸਰੀ ਵੱਡੀ ਗੱਲ ਇਹ ਹੈ ਕਿ ਪੰਜਵੇਂ ਕਾਂਡ ਵਿਚ ਉਨ੍ਹਾਂ ਨੇ ਸ਼ਬਦਾਂ ਦਾ ਪਰੰਪਰਾਗਤ ਵਰਗੀਕਰਣ ਪ੍ਰਵਾਨ ਕੀਤਾ ਹੈ ਅਤੇ ਪੰਜਾਬੀ ਸ਼ਬਦਾਂ ਨੂੰ 9 ਵਰਗਾਂ ਵਿਚ ਵੰਡਿਆ ਹੈ ਅਤੇ ਦੂਜੇ ਪਾਸੇ ਛੇਵੇਂ ਅਤੇ ਸੱਤਵੇਂ ਕਾਂਡ ਵਿਚ ਸੰਗਿਆ ਵਾਕੰਸ਼ (Nominal Phrase) , ਕ੍ਰਿਆ ਵਾਕੰਸ਼ (Verbal Phrase} ਵਾਲੀ ਵਿਧੀ ਦੀ ਵਰਤੋਂ ਵੀ ਕੀਤੀ ਹੈ-ਜੇ ਇਕ ਸ਼ਬਦ ਨੂੰ ( Modifier ਜਾਂ Qualifier) ਦੇ ਰੂਪ ਵਿਚ ਮੰਗਿਆ ਵਾਕੰਸ਼ ਦਾ ਅੰਗ ਮੰਨ ਕੇ ਵਧੇਰੇ ਉੱਤਮ, ਸੁਗਮ ਤੇ ਸੰਖਿਪਤ ਵਿਸ਼ਲੇਸ਼ਣ ਕੀਤਾ ਜਾ ਸਕਦਾ ਤਾਂ ਉਸ ਨੂੰ ਪੜਨਾਂਵ, ਵਿਸ਼ੇਸ਼ਣ ਜਾਂ ‘ ਕ੍ਰਿਆ-ਵਿਸ਼ੇਸ਼ਣ ਕਹਿਣ ਦੀ ਕੀ ਲੋੜ ਹੈ ? ਦੂਜੇ ਵਾਕ ਦੀ ਪੱਧਰ ਉਤੇ ਪੇਸ਼ ਕੀਤਾ ਗਿਆ ਵਿਸ਼ਲੇਸ਼ਣ ਵੀ ਅੱਜ ਦੇ ਭਾਸ਼ਾ ਵਿਗਿਆਨੀਆਂ ਨੂੰ ਪ੍ਰਵਾਨ ਨਹੀਂ ਹੋਵੇਗਾ ਅਤੇ ਹੈ ਵੀ ਬਹੁਤ ਸੰਖਿਪਤ ਤੇ ਇਸ ਬਾਰੇ ਰੂਸੀ ਵਿਦਵਾਨ ਡਾ. ਸੁਮੀਰਨੇਵ ਨੇ ਵੀ ਅਸੰਤੁਸ਼ਟਤਾ ਪ੍ਰਗਟ ਕੀਤੀ ਹੈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਲੇਖਕ ਦੀਆਂ ਸਮੇਂ, ਸਥਾਨ ਆਦਿ ਦੀਆਂ ਸੀਮਾਵਾਂ ਵੀ ਹੋਣਗੀਆਂ ਜਿਨ੍ਹਾਂ ਨੂੰ ਉਹ ਆਪ ਵੀ ਭੂਮਕਾ ਵਿਚ ਪ੍ਰਵਾਨ ਕਰਦੇ ਹਨ। ਇਸ ਤੋਂ ਅਗਲਾ ਵਰਣਨ ਯੋਗ ਕੰਮ ਡਾ. ਬਲਬੀਰ ਸਿੰਘ ਸੰਧੂ ਦਾ ਅਣਛਪਿਆ ਥੀਸਿਸ ਹੈ । ਇਸ ਵਿਚ ਲੇਖਕ ਨੇ ਪੰਜਾਬੀ ਦੀ ਉਪ-ਭਾਸ਼ਾ 'ਪੁਆਧੀ' ਦਾ ਗਠਨਾਤਮਕ ਭਾਸ਼ਾ ਵਿਗਿਆਨ ਦੇ ਆਧਾਰ ਉਤੇ ਵਿਸ਼ਲੇਸ਼ਣ ਕੀਤਾ ਹੈ । ਇਸ ਸੰਬੰਧੀ ਸਭ ਤੋਂ ਮਹੜ-ਪੂਰਣ ਗੱਲ ਇਹ ਹੈ ਕਿ ਪਹਿਲੀ ਵਾਰ ਪੰਜਾਬੀ ਦਾ ਰੂਪ-H ਅਤੇ ਵਾਕ ਦੀ ਪੱਧਰ ਤੇ (Transformational Generative Grammar) ਦੀ ਦ੍ਰਿਸ਼ਟੀ ਤੋਂ ਅਧਿਐਨ ਕੀਤਾ ਗਿਆ ਹੈ । ਪੰਜਾਬੀ ਦੇ ਅਧਿਐਨ ਤੋਂ ਬਿਨਾਂ ਉਪ ਭਾਸ਼ਾ ਦੇ ਖੇਤਰ ਵਿਚ ਵੀ ਇਹ ਪਹਿਲੀ ਦੇਣ ਹੈ । ਡਾ. ਸੰਧੂ ਅੱਜ ਕਲ ਲੈਨਿਨ ਗ੍ਰਡ ਯੂਨੀਵਰਸਿਟੀ ਵਿਚ 1 ਏ ਰੈਫ਼ਰੈਂਸ ਗਰੈਮਰ ਆਫ਼ ਪੰਜਾਬੀ-ਹਰਜੀਤ ਸਿੰਘ ਗਿਲ ਐਂਡ ਐਚ. ਏ. ਗਲੀਸਨ; ਹਾਰਟਫੋਰਡ ਸਟਡੀਜ਼ ਇਨ ਲਿਵਿਸਟਿਕਸ ਨੰਬਰ 3, 1962 । ੪੩