ਪੰਨਾ:Alochana Magazine October, November, December 1967.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਤਾਰ ਸਿੰਘ ਕਾਲੜਾ ਨਜਾਬਤ ਦੀ ਵਾਰ ਵਾਰ ਬਾਹਰਮੁਖੀ ਕਾਵਿ-ਰੂਪ ਹੈ । ਪੂਰਵ ਨਾਨਕ ਕਾਲ ਦੀਆਂ ਵਾਰਾਂ ਨੂੰ ਛੱਡ ਕੇ, ਜੋ ਸਾਨੂੰ ਪੂਰਣ ਰੂਪ ਵਿਚ ਪ੍ਰਾਪਤ ਨਹੀਂ ਹੋਈਆਂ, ਮੱਧਕਾਲੀਨ ਪੰਜਾਬੀ ਸਾਹਿੱਤ ਵਿਚ ਤਿੰਨ ਵਾਰਾਂ ਵਿਸ਼ੇਸ਼ ਮਹੜ ਵਾਲੀਆਂ ਹਨ । ਇਨ੍ਹਾਂ ਤਿੰਨਾਂ ਨੂੰ ਅਸੀਂ ਸਹੀ ਅਰਥਾਂ ਵਿਚ ਵਾਰਾਂ ਪ੍ਰਵਾਨ ਕਰ ਸਕਦੇ ਹਾਂ ਕਿਉਂਕਿ ਇਨ੍ਹਾਂ ਵਿਚ ਵਾਰ ਦੇ ਸਾਰੇ ਲੱਛਣਾਂ ਨੂੰ ਫਲੀਭੂਤ ਹੁੰਦਿਆਂ ਵੇਖਿਆ ਜਾ ਸਕਦਾ ਹੈ-ਇਹ ਕਿਸੇ ਇਤਿਹਾਸਕ ਜਾਂ ਪੌਰਾਣਿਕ ਲੜਾਈ ਦਾ ਵਰਣਨ ਬੀਰ-ਰਸੀ ਧੁਨੀ ਵਿਚ, ਨਿਸ਼ਾਨੀ ਛੰਦ ਰਾਹੀਂ ਕਰਦੀਆਂ ਹਨ । ਇਤਿਹਾਸਿਕ ਅਤੇ ਸਾਹਿੱਤਕ, ਦੋਹਾਂ ਦ੍ਰਿਸ਼ਟੀਕੋਣਾਂ ਤੋਂ, ਇਨ੍ਹਾਂ ਵਾਰਾਂ ਦਾ ਕ੍ਰਮ ਇਸ ਪ੍ਰਕਾਰ ਹੈ : 1. ਚੰਡੀ ਦੀ ਵਾਰ ਕ੍ਰਿਤ ਗੁਰੂ ਗੋਬਿੰਦ ਸਿੰਘ ॥ 2. ਨਜਾਬਤੇ ਦੀ ਵਾਰ । 3. ਚੱਠਿਆਂ ਦੀ ਵਾਰ ਕਰਤਾ ਪੀਰ ਮੁਹੰਮਦ (ਇਸੇ ਨੂੰ ਮਹਾਂ ਸਿੰਘ ਦੀ ਵਾਰ ਵੀ ਕਿਹਾ ਜਾਂਦਾ ਹੈ) । | ਪਹਿਲੀ ਅਤੇ ਤੀਜੀ ਵਾਰ ਦੇ ਲੇਖਕਾਂ ਅਤੇ ਰਚਨਾ-ਕਾਲ ਬਾਰੇ ਕਿਸੇ ਪ੍ਰਕਾਰ ਦਾ ਸੰਦੇਹ ਨਹੀਂ । ਪਹਿਲੀ ਸਤਾਰਵੀਂ ਸਦੀ ਈਸਵੀ ਵਿਚ ਲਿਖੀ ਗਈ ਅਤੇ ਤੀਸਰੀ ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਤੋਂ ਕੁਝ ਸਮਾਂ ਪਹਿਲਾਂ । ਪ੍ਰੰਤੂ ਨਜਾਬਤ ਦੀ ਵਾਰ ਦੇ ਰਚਣ-ਕਾਲ ਅਤੇ ਲੇਖਕ, ਦੋਹਾਂ ਬਾਰੇ ਮਤ-ਭੇਦ ਹੈ । ਨਜਾਬਤ ਮਟੀਲਾ ਹਰਲਾਂ ਦਾ ਰਾਜਪੂਤ ਮੰਨਿਆਂ ਜਾਂਦਾ ਹੈ । ਉਹ ਸੱਯਦ ਸ਼ਾਹ ਚਿਰਾਗ ਪੰਡੀ ਵਾਲੇ ਦਾ ਮੁਰੀਦ ਸੀ । ਸੱਯਦ ਸ਼ਾਹ ਚਰਾਗ਼ ਚੰਗਾ ਪੜਿਆ ਗੁੜਿਆ ਵਿਦਵਾਨ ਪਰਸ਼ ਸੀ ਤੇ ਨਜਾਬਤ ਦੀ ਵਿਦਵਤਾ ਬਾਰੇ ਪੰਜਾਬੀ ਦੇ ਵਿਦਵਾਨ ਸੰਦੇਹਮੁਕਤ ਨਹੀਂ ਹੋ ਸਕੇ । ਇਹੀ ਕਾਰਣ ਹੈ ਕਿ ਨਜਾਬਤ ਨੂੰ ਇਸ ਵਾਰ ਦਾ ਕਰਤਾ ਮੰਨਣ ਤੋਂ ਸੰਕੋਚ ਕੀਤਾ ਜਾ ਰਿਹਾ ਹੈ, ਭਾਵੇਂ ਉਸ ਨੇ ਇਸ ਵਾਰ ਵਿਚ ਦੋ ਥਾਵਾਂ ਤੇ ਆਪਣਾ ਨਾਮ ਵੀ ਵਰਤਿਆ ਜਾਂ ਟਾਂਕਿਆ ਹੈ : ਜਬ ਤੇ ਕਾਰ ਅਮੀਰ, ਨਜਾਬਤ, ਮਾਤੇ ਘੱਤਣ ਪਾਤਸ਼ਾਹਾਂ । ਨਜਾਬਤ ਗੱਲਾਂ ਅਗਲੀਆਂ , ਵੱਡੀ ਗੱਟ ਮਾਰੀ ਸ਼ਤਰੰਜ ਦੀ । ੫੩