ਪੰਨਾ:Alochana Magazine October, November, December 1967.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਗ ਭਰੇ ਬਣਦਾ ਹੈ । ਸੋ ਨਾਦਰ ਦੇ ਹੱਲੇ ਤੋਂ ਪਿਛੋਂ ਲਗਭਗ ਪੰਜਾਹ ਸਾਲਾਂ ਦੇ ਅੰਦਰ ਅੰਦਰ ਇਹ ਵਾਚ ਰਚੀ ਗਈ ਹੋਵੇਗੀ । ਕਈ ਵਿਅਕਤੀ ਇਸ ਕਥਨ ਉਤੇ ਸ਼ੰਕਾ ਕਰਨਗੇ ਕਿ ਵਾਰ ਦੇ ਵਿਸਤਾਰ ਤੋਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕਰਤਾ ਨੇ ਇਹ ਲੜਾਈ ਅੱਖੀ ਵੇਖੀ ਹੋਵੇ । ਪਰ ਇਹ ਗੱਲ ਕੋਈ ਜ਼ਰੂਰੀ ਨਹੀਂ ਕਿ ਕਰਤਾ ਲੜਾਈ ਸਮੇਂ ਨਾਲ ਰਿਆ ਹੋਵੇ । ਹੋ ਸਕਦਾ ਹੈ ਉਸ ਨੇ ਕਿਸੇ ਅਜਿਹੇ ਬਜ਼ੁਰਗੀ ਪਾਸੀਂ ਇਸ ਲੜਾਈ ਦਾ ਵਿਸਤਾਰ ਹਾਲ ਪ੍ਰਪਤ ਕਰ ਲਿਆ ਹੋਵੇ ਜੋ ਉਸ ਸਮੇਂ ਦੀ ਫ਼ੌਜ ਵਿਚ ਸੀ ਤੇ ਪਿਛੋਂ ਆਪ ਬੀਤੀਆਂ ਨੂੰ ਮਸਾਲੇ ਲਾ ਲਾ ਸੁਣਾਉਂਦਾ ਹੋਵੇ ਜਾਂ ਇਹ ਹਾਲਾਤ ਉਸ ਨੂੰ ਕਿਸੇ ਲਿਖਤ ਵਿਚ ਮਿਲ ਗਏ ਹੋਣ ਤੇ ਕਵੀ ਦੀ ਅਨੁਭਵੀ ਬਿਰਤੀ ਨੇ ਆਪਣੇ ਆਪ ਨੂੰ ਅਜਿਹੀ ਸਥਿਤੀ ਵਿਚ ਕਲਪਤ ਕਰਕੇ ਘਟਨਾ ਨੂੰ ਸਚਿਤ ਕਰ ਦਿਤਾ ਹੋਵੇ । ਕਰਨਾਲ ਤੋਂ ਪਿਛੋਂ ਦੇ ਹਾਲਾਤ ਨੂੰ ਵਾਰ ਦਾ ਅੰਗ ਨਾ ਬਣਾਉਣ ਦੇ ਕੁਝ ਕਾਰਨ ਹਨ । . ਸੰਤ ਸਿੰਘ ਸੇਖੋਂ ਦੇ ਵਿਚਾਰ ਅਨੁਸਾਰ* ਦਿੱਲੀ ਦੀ ਕਤਲਾਮ ਕਿਸੇ ਵਾਰ ਦਾ ਹਿੱਸਾ ਨਹੀਂ ਬਣ ਸਕਦੀ ਕੇਵਲ ਇਸ਼ਾਰੇ ਮਾਤਰ ਇਸ ਦਾ ਜ਼ਿਕਰ ਆ ਸਕਦਾ ਸੀ ਤੇ ਉਹ ਵੀ ਤਾਂ ਜੋ ਨਾਦਰ ਦੇ ਮੁੜਨ ਵੇਲੇ ਦੀ ਵਾਰਤਾ ਲਿਖੀ ਜਾਂਦੀ । ਕਿਉਂ ਜੋ ਨਾਇਕ ਦੇ ਜਸ ਨੂੰ ਵਾਰ ਵਿਚ ਗਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਵਿਚਾਰ ਅਨੁਸਾਰ ਵਾਰ ਦਾ ਨਾਇਕ ਨਾਦਰਸ਼ਾਹ ਹੈ ਇਸ ਲਈ ਕਰਨਾਲ ਤੋਂ ਅਗੋਂ ਦੀ ਵਰਣਨਯੋਗ ਘਟਨਾ ਅਰਥਾਤ ਕਤਲਾਮ ਨੂੰ ਕਵੀ ਨੇ ਵਾਰ ਦਾ ਭਾਗ ਨਹੀਂ ਬਣਾਇਆ ਕਿਉਂਕਿ ਇਸ ਨਾਲ ਨਾਇਕ ਦਾ ਅਪਜਸ ਹੁੰਦਾ ਹੈ, ਉਸ ਦੇ ਆਚਰਣ ਤੇ ਇਕ ਧੱਬਾ ਲਗਦਾ ਹੈ । | ਪਰ ਮੇਰੇ ਵਿਚਾਰ ਅਨੁਸਾਰ ਗੱਲ ਕੁੱਝ ਹੋਰ ਹੈ । ਕਵੀ ਵਾਰ ਦੇ ਆਰੰਭ ਤੋਂ ਹੀ ਖ਼ਾਨ ਦੌਰਾਨ ਦੀ ਉਪਮਾ ਕਰਨੀ ਆਰੰਭ ਦਿੰਦਾ ਹੈ । ਖ਼ਾਨ ਦੌਰਾਨ ਤੇ ਉਸ ਦੇ ਧੜੇ ਨੂੰ ਹੀ ਉਹ ਵਾਰ ਦਾ ਨਾਇਕਤ ਪ੍ਰਦਾਨ ਕਰਦਾ ਹੈ । ਇਸ ਗੱਲ ਵਲੋਂ ਉਹ ਆਰੰਭ ਤੋਂ ਆਦ ਤਕ ਸੁਚੇਤ ਹੈ ਕਿਉਂਕਿ ਵਾਰ ਦੇ ਪ੍ਰਾਪਤ ਰੂਪ ਵਿਚ ਖ਼ਾਨ ਦੌਰਾਨ ਦੀ ਸ਼ਾਨ ਦੇ ਖ਼ਿਲਾਫ਼ ਉਹ ਕਿਧਰੇ ਵੀ, ਅਚੇਤ ਜਾਂ ਸੁਚੇਤ, ਕੋਈ ਗੱਲ ਨਹੀਂ ਕਹਿੰਦਾ, ਪਰੰਤ ਨਾਦਰਸ਼ਾਹ ਤੇ ਉਸ ਦੇ ਧੜੇ ਦੀ ਉਹ ਕਈਆਂ ਥਾਵਾਂ ਤੇ ਬਦਨਾਮ ਕਰਦਾ ਹੈ । ਉਹ ਉਨ੍ਹਾਂ ਨੂੰ ਜ਼ਾਲਿਮ, ਹਤਿਆਰੇ, ਡਾਕੂ, ਲੁਟੇਰੇ ਅਤੇ ਆਚਰਣ-ਹੀਨ ਕਹਿੰਦਾ ਹੈ, ਉਨ੍ਹਾਂ ਦੇ ਹੱਲੇ ਨੂੰ ਰੱਬੀ ਕਹਿਰ ਮੰਨਦਾ ਅਤੇ ਉਨਾਂ ਦੇ ਸਭਿਆਚਾਰ ਦਾ ਮਖੌਲ

  • ਪ੍ਰਸਿੱਧ ਪੰਜਾਬੀ ਕਵੀ ।

੫੫