ਪੰਨਾ:Alochana Magazine October, November, December 1967.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸਨਿਆਸੀਆਂ ਵੱਲੋਂ ਕੀਤੀ ਗਈ ਨਿਸ਼ਕਾਮ ਸੇਵਾ ਤਾਂ ਭਾਰਤ ਦੇ ਅਜੋਕੇ ਸੰਕਟਕਾਲ ਵਿੱਚ ਵੀ ਬੀਰਾਂ ਦੇ ਹੌਸਲੇ ਵਧਾ ਸਕਦੀ ਹੈ : ਪਹਿਲੇ ਜੰਗ ਸਨਿਆਸੀ ਕਰਦੇ ਓਕੜਾਂ । ਖ਼ਾਕ ਜਿਨ੍ਹਾਂ ਦੀ ਵਾਸੀ ਜਾਤ ਦੇ ਸੂਰਮੇਂ। ਉਨਾਂ ਦੀ ਕੋਈ ਨਾ ਫੁੱਫੀ ਮਾਸੀ ਕਿਸੇ ਨਾ ਰੋਵਣਾਂ ! ਉਨ੍ਹਾਂ ਦੇ ਦੀਵੇ ਬਲਣ ਅਗਸੀਂ, ਵਾਯੂ ਝਟਕਿਆਂ । ਉਨ੍ਹਾਂ ਦੀਆਂ ਆਹਨ ਬਲਦੀਆਂ ਅੱਖੀ, ਲਹੂ ਛੁੱਟੀਆਂ । ਇੱਕ ਰੱਬ ਤਿਨਾਂ ਦਾ ਸਾਖੀ ਆਰੇ ਸਾਹਮਣੇ । ਉਨ੍ਹਾਂ ਕੋਲ ਛੁਰੀ ਹਾੜੀ ਕਾਤੀ, ਇਹ ਹਥਿਆਰ ਸਨ । ਵਾਰ ਦਾ ਸਥਾਈ ਭਾਵ ਹੋਰ ਵੀ ਗੂੜਾ ਹੋ ਕੇ ਸਾਹਮਣੇ ਆਉਂਦਾ ਹੈ ਜੇ ਲੇਖਕ ਮੁਖ਼ਾਲਿਫ ਧੜੇ ਦਾ ਕਿਧਰੇ ਕਿਧਰੇ ਹਾਸਾ ਉਡਾਵੇ । ਇਸ ਤਰ੍ਹਾਂ ਰਚਨਾ ਵਿਚ 'ਹਾਸ ਰਸ’ ਦੀ ਪਾਹ ਨਾਲ ਪ੍ਰਭਾਵ ਵਧੇਰੇ ਤੀਬਰ ਤੇ ਤੀਖਣ ਹੋ ਜਾਂਦਾ ਹੈ । ਇਸ ਰਚਨਾ ਵਿਚ ਲੇਖਕ ਨੇ ਈਰਾਨੀਆਂ ਦੀ ਸੰਸਕ੍ਰਿਤੀ ਅਤੇ ਸਭਿਅਤਾ ਦਾ ਮਖੌਲ ਉਡਾਇਆ ਹੈ : ਉਨਾਂ ਦੇ) ਨੱਕ ਫੀਨੇ ਸਿਰ ਤਾਵੜੇ ਢਿੱਡ ਵਾਂਗ ਢਮੱਕੇ । ਉਹ ਇੱਕਾ ਨਾਰ ਵਸਾਉਂਦੇ ਦਾਹ ਭਾਈ ਸੱਕੇ । ਅਤੇ ਨਿਜ਼ਾਮੁਲ ਮੁਲਕ ਬਾਰੇ : ਕਿਬਲਾ ਬੁੱਢੇ ਬਾਂਦਰ ਦੱਖਣੀ ਮੁਜਰੇ ਕੇ ਆਏ । ( ੫ ) ਭਾਸ਼ਾ ਦੇ ਪੱਖ ਤੋਂ ਇਹ ਵਾਰ ਲੋਕ-ਸੰਸਕ੍ਰਿਤੀ ਦੇ ਵਧੇਰੇ ਨੇੜੇ ਹੈ । ਸ਼ਬਦਾਂ ਦੇ ਰੂਪਾਂ ਵਿਚ ਜੋ ਪਰਿਵਰਤਨ ਕੀਤੇ ਹੋਏ ਮਿਲਦੇ ਹਨ ਉਹ ਸ਼ਾਸਤੀ ਰੁਚੀ-ਅਨੁਸਾਰ ਨਹੀਂ ਸਗੋਂ ਲੋਕ-ਮੁਹਾਵਰੇ ਦੇ ਅਨੁਸਾਰੀ ਹਨ । ਨਾਦਰ ਸ਼ਾਹ ਨੂੰ ਨਦਰ ਹੈ, ਜਾਂ ਨਾਜਰ ਸ਼ਾਹ ਹੀ ਲਿਖਿਆ ਹੈ । ਅਮੀਰ ਨੂੰ ਅੰਬੀਰ, ਫ਼ਰੁੱਖ ਸੀਅਰ ਨੂੰ ਫ਼ਲਕ ਸ਼ਰ, ਆਲਸੀ ਨੂੰ ਆਹਲਕੀ, ਜ਼ਬਾਨੀ ਨੂੰ ਜ਼ਮਾਨਾਂ, ਕੋਤਵਾਲ ਨੂੰ ਕੁਟਵਾਲ, ਖੁਫੀਆ ਨੂੰ ਗੁਫ਼ੀਆ, ਤੋਪਾਂ ਨੂੰ ਛਾਂ, ਤਹਿਤ ਨੂੰ ਤਹਮਤ, ਰਾਜਪੂਤ ਨੂੰ ਲਜਪੂਤ; ਪਹਿਨੇ ਨੂੰ । ਪਕੜ ਨੂੰ ਪਗੜ, ਤਿਹਾਏ ਨੂੰ ਧਰਯਏ, ਬੇਖਬਰ ਨੂੰ ਬਖਬਰ, ਮੌਕੂਫ਼ ਨੂੰ ਸਕੂਲ, ਨਿਜ਼ਾਮੁਲ ਮੁਲਕ ਨੂੰ ਨਿਜ਼ਾਮੰਦ, ਸੜਕ ਨੂੰ ਸ਼ੜਕ, ਆਦਿ ਲਿਖਣਾ ਉਸ ਦੀ ਲੱਕ-ਰੁਚੀ ਨੂੰ ਹੀ ਪ੍ਰਗਟ ਕਰਦੇ ਹਨ । ਉੱਬ ਲੇਖਕ ਭਾਸ਼ਾ ਦੇ ਤੱਤਸਮ ਸਰੂਪ ਤੋਂ ਵੀ ਭਲੀ ਭਾਂਤ ਜਾਣੇ ਪ੍ਰਤੀਤ ਹੁੰਦਾ ਹੈ : ਕੈਫ਼, ਕੁਮੈਤ, ਜ਼ਿਬਹ, ਹਸ਼ਰ, ਅਮੂਰ, (ਅਮਰ ਦਾ ਬਹੁ-ਵਚਨ):