ਪੰਨਾ:Alochana Magazine October, November, December 1967.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਸੇਸ਼ ਹੈ : ਬੀਰ-ਕਾਵਿ ਦੀ ਲੈ ਜਿੰਨੀ ਭਰਪੂਰ ਹੋਵੇਗੀ ਉਤਨਾ ਹੀ ਉਹ ਆਪਣੇ ਆਸ਼ੇ ਵਿੱਚ ਸਫਲ ਹੋਵੇਗਾ ਅਤੇ ਭਰਪੂਰ ਲੈ ਦੀ ਉਪਜ ਗੁਰੂ ਮਾਤਾ ਨਾਲ ਹੀ ਹੋ ਸਕਦੀ ਹੈ । ਨਿਸ਼ਾਨੀ ਛੰਦ 13+10=23 ਮਾਵਾਂ ਦਾ ਹੁੰਦਾ ਹੈ । ਇਸ ਵਿੱਚ ਅੰਤ ਉੱਤੇ ਕਾਫ਼ੀਏ ਦਾ ਹੋਣਾ ਜ਼ਰੂਰੀ ਹੈ । ਇਨ੍ਹਾਂ ਦੋਹਾਂ ਛੰਦਾਂ ਦਾ ਇੱਕ ਸਾਂਝਾ ਧੁਨੀਗਤ ਸੁਭਾ ਵੀ ਹੈ : ਇਨ੍ਹਾਂ ਵਿੱਚ ਮੂਧਨੀ ਵਰਗ ਦੇ ਵਰਣਾਂ ਭਾਵ ਟਵਰਗ ਦੀ ਵਰਤੋਂ ਅਧਿਕ ਕੀਤੀ ਜਾਂਦੀ ਹੈ, ਕਿਉਂਕਿ ਇਨ੍ਹਾਂ ਵਰਣਾਂ ਨਾਲ ਆਵਾਜ਼ ਵਿੱਚ ਇੱਕ ਪ੍ਰਕਾਰ ਦਾ ਵਿਸ਼ੇਸ਼ ਬੀਰ-ਰਸੀ ਪ੍ਰਭਾਵ ਉਪਜਦਾ ਹੈ । ਹੋਰ ਵੀ ਅਜਿਹਾ ਪ੍ਰਭਾਵ ਪਾਉਣ ਵਾਲੇ ਤੇ ਵਿਸ਼ੇਸ਼ ਖਾੜਕੂ ਧੁਨੀਆਂ ਵਾਲੇ ਵਰਣਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ : ੩, ਨ, ੩, ਭ, ਧੀ ਆਦਿ ਅਜਿਹੇ ਵਰਣ ਹਨ । ਕਈ ਵਾਰ ਕੇਵਲ ਵਾਤਾਵਰਣ ਦੀ ਮਾਨਸਿਕ ਉਸਾਰੀ ਲਈ ਇਨ੍ਹਾਂ ਦੀ ਵਰਤੋਂ ਉਂਝ ਹੀ ਕਰ ਲਈ ਜਾਂਦੀ ਹੈ । ਇਸ ਵਾਰ ਵਿੱਚ ਅਜਿਹੀ ਮਿਸਾਲ ਹੈ : ਉਹ ਮਾਰਨ ਸੱਟ ਵਦਾਣ ਵਾਂਗ ਹੈ ਪੱਬਾਂ ਭਾਰੇ ! ਕੜ ਝੜ ਕੜਕ ਕੜਕ ਝੜਕ ਢਾਲੀ ਬਲਖਾਰੇ । ਧਰੱਗੀ ਧਸ਼ਕਾਰੇ’ ਅਤੇ ‘ਭੇਰੀ ਘੜੱਕੇ ਜਹੇ ਅਰਥਹੀਨ ਸ਼ਬਦਾਂ ਦੀ ਵਰਤੋਂ ਵੀ ਇਸੇ ਮੰਤਵ ਦੀ ਸਿੱਧੀ ਲਈ ਕੀਤੀ ਗਈ ਹੈ । | ਭਾਵੇਂ ਅਧਿਕਤਰ ਛੰਦ-ਚਾਲ ਦਰੁਸਤ ਹੈ, ਪਰੰਤੂ ਇਸ ਪੱਖ ਨਜਾਬਤ ਬਹੁਤੀ ਕਰੜਾਈ ਤੋਂ ਕੰਮ ਨਹੀਂ ਲੈ ਸਕਿਆ । ਕੋਈ ਵੀ ਚੱਜਾ ਕਲਾਕਾਰ ਆਪਣੇ ਰਚਨਾਤਮਕ ਅਮਲ ਨੂੰ ਨਿਰੇ ਛੰਦ ਦੇ ਬਾਹਰੀ ਰੂਪ ਦੀ ਕੈਦ ਨਿਬਾਹੁਣ ਲਈ ਨਸ਼ਟ ਕਰਨ ਵਾਸਤੇ ਤਿਆਰ ਨਹੀਂ। ਇਸੇ ਲਈ ਨਜਾਬਤ +9 ਦੀ ਥਾਂ 11+70 ਭਾਵ ਇੱਕ ਅੱਧੀ ਮਾਤਰਾ ਦੀ ਖੁੱਲ੍ਹ ਲੈ ਰਿਹਾ ਹੈ :-- ਮਸਲਤਗੀਰ ਵਿਚਾਰ. ਆਖੇ ਨਜ਼ਰ ਸ਼ਾਹ । ਲਿਖੋ ਖੱਤ ਸਵਾਰ, ਮੁਹੰਮਦ ਸ਼ਾਹ ਨੂੰ । ਤਸਬੀਹ ਤੇ ਤਲਵਾਰ, ਭੇਜੋ ਪੇਸ਼ ਕਬਜ਼ । ਪਰ ਇਹ ਬਹਿਰ ਜ਼ਬਾਨ ਤੇ ਇਤਨੀ ਸਰਲਤਾ ਨਾਲ ਚਲਦੀ ਹੈ ਕਿ ਇਸ ਦੀ ਮਾਤ੍ਰਿਕ ਗਿਣਤੀ ਵੱਲ ਧਿਆਨ ਦੇਣ ਦੀ ਲੋੜ ਹੀ ਨਹੀਂ ਰਹਿੰਦੀ। ਵਾਰ ਵਿਚ ਇਕ ਥਾਂ ਦੋਹੜੇ ਦੀ ਵਰਤੋਂ ਵੀ ਕੀਤੀ ਹੋਈ ਹੈ ਜਿਸ ਨੂੰ ਦਵੱਈਆ ਵੀ ਕਹਿ ਲਿਆ ਜਾਂਦਾ ਹੈ, 164-12=28 ਮਾਤ੍ਰਾਵਾਂ ਵਾਲਾ: ਪਬ ਬਿਨ ਪੰਧ ਕਟੀਵਣ ਨਾਹੀਂ, ਦੁਸ਼ਮਨ ਨਾ ਬਿਨ ਬਾਹਾਂ । fਬਿਨਾਂ ਦੌਲਤ ਥਾਂ ਆਦਤ ਨਹੀਂ, ਦਿਲ ਬਿਨ ਨਾ ਦਿਲਗਤਾਂ । ੬੮