ਪੰਨਾ:Alochana Magazine October, November, December 1967.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੁਮੇਰ ਪਰਬਤ ਦੇ ਹੀ ਇਕ ਹਿੱਸੇ ਦਾ ਨਾਮ ਕੈਲਾਸ਼ ਪਰਬਤ ਹੈ । ਕੈਲਾਸ਼ ਤਿੱਬਤ ਦੇ ਪੱਛਮ ਵਾਲੇ ਪਾਸੇ ਹੈ ਅਤੇ ਮਾਨਸਰੋਵਰ ਦੇ ਉੱਤਰ ਵੱਲ । ਚੀਨੀ ਲੋਕ ਇਸ ਪਹਾੜ ਨੂੰ ‘ਕਿ ਯੂਨਲੁਟ' ਆਖਦੇ ਹਨ । ਪੁਰਾਣਾਂ ਅਨੁਸਾਰ ਇਹ ਹੈ ਪਰਬਤ ਜਿੱਥੇ ਸ਼ਿਵ ਜੀ ਦੀ ਰਿਹਾਇਸ਼ ਮੰਨੀ ਜਾਂਦੀ ਹੈ । ਚੀਨ ਤਿੱਬਤ ਅਤੇ ਹਿੰਦੁਸਤਾਨ ਤੋਂ ਹਜ਼ਾਰਾਂ ਯਾਤਰੂ ਆ ਕੇ ਇਸ ਪਰਬਤ ਦੀ ਪਰਦੱਖਣਾ ਕਰਦੇ ਹਨ । ਜਦੋਂ ਗੁਰੂ ਨਾਨਕ ਦੇਵ ਜੀ ਅਮਰ ਨਾਥ ਮੰਦਰ ਤੋਂ ਹੁੰਦੇ ਹੋਏ ਸੁਮੇਰ ਪਰਬ ਉਤੇ ਅੱਪੜੇ ਤਦੋਂ ਸਿੱਧਾਂ ਦੀ ਇਕ ਮੰਡਲੀ ਨਾਲ ਉਨ੍ਹਾਂ ਦਾ ਉੱਥੇ ਮੇਲ ਹੋਇਆ । ਆਮ ਤੌਰ ਉਤੇ ਪਹਾੜਾਂ ਦੇ ਪੈਰਾਂ ਵਿਚ, ਕਈ ਕੰਦਰਾਂ ਤਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਵਿਚੋਂ ਦੀ ਪਹਾੜ ਦੇ ਅੰਦਰ ਅੰਦਰ ਆਇਆ ਹੋਇਆ ਜਲ ਚਸ਼ਮੇ ਵਾਂਗ ਵਗਦਾ ਰਹਿੰਦਾ ਹੈ । ਜਿਵੇਂ ਕਿ ਵੈਸ਼ਨੋ ਦੇਵੀ ਦੇ ਮੰਦਰ ਵਾਲੀ ਗੁਫ਼ਾ ਵਿਚ ਹੈ ! ਪਰ ਕਈ ਕੰਦਰਾਂ ਸੁੱਕੀਆਂ ਹੀ ਹੁੰਦੀਆਂ ਹਨ। ਅਜਿਹੀਆਂ ਕੰਦਰ ਗੁਫ਼ਾਂ ਸਾਧੂ ਲੇਕੇ ਜਾਂ ਪਹਾੜਾਂ ਦੇ ਨੇੜੇ ਜੰਗਲਾਂ ਵਿਚ ਰਹਿਣ ਵਾਲੇ ਲੋਕ ਲੋੜ ਅਨੁਸਾਰ ਰਿਹਾਇਸ਼ ਵਾਸਤੇ ਵੀ ਵਰਤ ਲੈਂਦੇ ਹਨ । ਬਾਹਰ ਖੁੱਲੇ ਵਿਚ ਤਾਂ ਭਾਵੇਂ ਕਿਤਨੀ ਹੀ ਸਰਦੀ ਹੋਵੇ, ਗੁਫ਼ਾ ਵਿਚ ਨਿੱਘ ਹੁੰਦਾ ਹੈ । ਕੈਲਾਸ਼ ਪਰਬਤ ਨਾਲ ਸ਼ਿਵ ਜੀ ਦਾ ਸੰਬੰਧ ਪੰਨੇ ਕਰਕੇ ਜਿਹੜੇ ਜੰਗੀ ਸਿੱਧ ਲੋਕ ਇਸ ਪਰਬਤ ਉਤੇ ਪਹੁੰਚਦੇ ਸਨ ਉਹ ਅਜਿਹੀਆਂ ਗੁਫ਼ਾਵਾਂ ਵਿਚ ਹੀ ਰਹਿੰਦੇ ਸਨ, ਪਰ ਅੱਪੜਦੇ ਸਨ ਕੋਈ ਵਿਰਲੇ ਹੀ ਤੇ ਅੱਪੜਦੇ ਭੀ ਸਨ ਟੱਲੀ ਬਣ ਕੇ (fਇਕੱਲੇ ਕੱਲੇ ਨੂੰ ਚੰਗਲ ਤੇ ਪਹਾੜੀ ਰਸਤਿਆਂ ਵਿਚ ਅਨੇਕਾਂ ਜਾਨੀ ਖ਼ਤਰੇ ਹੋਣੇ ਹੀ ਹੋਏ । ਹਰੇਕ ਇਨਸਾਨ ਜਾਣਦਾ ਹੈ ਕਿ ਪਾਣੀ ਤੋਂ ਬਿਨਾਂ ਮਨੁੱਖ ਨਹੀਂ ਰਹਿ ਸਕਦਾ। ਸੋ ਜਿਹੜੇ ਜੱਗੀ ਲੋਕ ਕਦੇ ਕੈਲਾਸ਼ ਪਰਬਤ ਪਹੁੰਚਦੇ ਸਨ, ਉਹ ਆਪਣੀ ਰਿਹਾਇਸ਼ ਕਿਸੇ ਐਸੀ ਗੁਫ਼ਾ ਵਿਚ ਬਣਾਉਂਦੇ ਸਨ ਜਿਸ ਦੇ ਨੇੜੇ ਪਾਣੀ ਦਾ ਕੋਈ ਚਸ਼ਮਾਂ ਚਲ ਰਿਹਾ ਹੋਵੇ । ਸਿੱਧਾਂ ਨਾਲ ਗੁਰੂ ਨਾਨਕ ਦੇਵ ਜੀ ਦੀ ਗੱਲ-ਬਾਤ ਇਤਨੇ ਬਿਖੜੇ ਪੈਂਡੇ, ਕਦਮ ਕਦਮ ਤੇ ਜੰਗਲੀ ਜਾਨਵਰਾਂ ਤੇ ਨਾਗਾਂ ਤੋਂ ਖ਼ਤਰਾ, ਕਹਿਰ ਦੀ ਸਰਦੀ-ਜਾਨ ਹੂਲ ਕੇ ਪਹਾੜ ਤਕ ਪਹੁੰਚਿਆ ਜਾ ਸਕਦਾ ਸੀ । 3. ਪਹੁੰਚਣ ਵਾਲੀਆਂ ਸਿਰਫ਼ ਦੋ ਜਿੰਦਾਂ-ਨਿਰਭਉ ਗੁਰੂ ਨਾਨਕ ਪਾਤਿਸ਼ਾਹ ਅਤੇ ਉਹਨਾਂ ਦਾ ਹਰ ਵੇਲੇ ਦਾ ਸਾਥੀ ਭਾਈ ਮਰਦਾਨਾ । (ਸਿੱਧ ਉਨ੍ਹਾਂ ਦੀ ਇਹ ਨਿਰਭੈਤਾ ਵੇਖ ਕੇ ਦੰਗ ਹੋ ਗਏ । ਸਿੱਧਾਂ ਦੇ ਮਨ ਵਿਚ ਲਾਲਚ ਆਇਆ ਕਿ ਕਿਵੇਂ ਗੁਰੂ ਨਾਨਕ ਉਨ੍ਹਾਂ ਦਾ ਭੇਖੋ ੭੨