ਪੰਨਾ:Alochana Magazine October, November, December 1967.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਸ਼ਮੀਰ ਦੇ ਵਿੱਚੋਂ ਦੀ ਵਾਪਸੀ | ਪਹਾੜੀ ਇਲਾਕਿਆਂ ਦੇ ਪਿੰਡ ਬਹੁਤ ਹੀ ਛੋਟੇ ਛੋਟੇ ਹੁੰਦੇ ਹਨ ! ਸਤਿਗੁਰੂ ਜੀ ਨੇ ਭਾਈ ਮਰਦਾਨੇ ਸਮੇਤ ਕਸ਼ਮੀਰ ਦੇ ਬਹੁਤ ਸਾਰੇ ਨਗਰਾਂ ਸ਼ਹਿਰਾਂ ਦਾ ਰਟਨ ਕੀਤਾ, ਖ਼ਾਸ ਤੌਰ ਤੇ ਉਨ੍ਹਾਂ ਸ਼ਹਿਰਾਂ ਦਾ ਜਿੱਥੇ ਵਿਦਵਾਨ ਪੰਡਿਤਾਂ ਦਾ ਵਧੀਕ ਤੇਜ-ਪ੍ਰਤਾਪ ਸੀ ! | ਪਰ ਤਦੋਂ ਦੇ ਲੋਕਾਂ ਨੇ ਇਸ ਪਾਸੇ ਧਿਆਨ ਨਾਂ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੀ ਕੋਈ ਯਾਦ ਕਾਇਮ ਕਰ ਦੇਂਦੇ । ਸਿੱਖ-ਇਤਿਹਾਸ ਹੇਠ ਲਿਖੇ ਚਾਰ ਅਸਥਾਨੇ ਹੀ ਦੱਸ ਸਕਿਆ ਹੈ :੧. ਸ੍ਰੀ ਨਗਰ । ਸਤਿਗੁਰੂ ਜੀ ਸ਼ੰਕਰਾਚਾਰ ਚ ਵਾਲੀ ਪਹਾੜ ਉੱਤੇ ਆ ਕੇ ਟਿਕੇ ਸਨ । ੨. ਗੁਲਮਰਗ ਤੋਂ ਉੱਤਰ ਵਾਲੇ ਪਾਸੇ ਇਕ ਪਹਾੜੀ ਉੱਤੇ । ੩, ਹਰਮੁਖ ਗੰਗਾ | ਨਗਰ ਅਤੇ ਬਾਰਾਮੂਲੇ ਦੇ ਵਿਚਕਾਰ, ਦਰਿਆ ਜਿਹਲਮ ਤੋਂ ਪਾਰ ॥ ੪. ਕਲਿਆਣ ਸਰ ਕਸ਼ਮੀਰ ਦੀ ਪੱਕੀ ਸੜਕ ਦੇ ੩੮ਵੇਂ ਮੀਲ ਤੋਂ ਸੱਜੇ ਪਾਸੇ | ਸੱਤ ਮੀਲਾਂ ਦੀ ਵਿਥ ਉਤੇ । ਇਸ ਥਾਂ ਸਾਫ਼ ਪਾਣੀ ਦਾ ਇਕ ਚਸ਼ਮਾ ਹੈ । | ਭਾਵੇਂ ਗੁਰੂ ਨਾਨਕ ਦੇਵ ਜੀ ਦੀ ਇਹ ਜੋਗੇ ਵਾਲੀ ਫੇਰੀ ਹੀ ਸੀ; ਫੇਰ ਭੀ ਸਿੱਖਧਰਮ ਦਾ ਜਿਹੜਾ ਬੂਟਾ ਸਤਿਗੁਰੂ ਜੀ ਨੇ ਲਾ ਦਿੱਤਾ, ਉਹ ਸਹਿਜੇ ਸਹਿਜੇ ਵੱਧਣਾਫੁਲਣਾ ਸ਼ੁਰੂ ਹੋ ਗਿਆ । ਪੰਡਤ ਬ੍ਰਹਮ ਦਾਸ ਅਤੇ ਚਤੁਰ ਦਾਸ-ਇਹ ਦੋ ਕਸ਼ਮੀਰੀ ਬ੍ਰਾਹਮਣ ਪ੍ਰਮਾਤਮਾ ਦੀ ਭਗਤੀ ਵਿੱਚ ਲੱਗੇ । ਆਪਣੀ ਬਾਕੀ ਦੀ ਸਾਰੀ ਉਮਰ ਇਨ੍ਹਾਂ ਸੁਭਾਗ ਪੰਡਿਤਾਂ ਨੇ ਹੋਰ ਲੋਕਾਂ ਵਿਚ ਇਹੀ ਪ੍ਰਚਾਰ ਕਰਨ ਹਿਤ ਅਰਪਣ ਕਰ ਦਿੱਤੀ । ਗੁਰੂ ਹਰਿਗੋਬਿੰਦ ਸਾਹਿਬ ਦੇ ਵਕਤ ਤਕ ਕਸ਼ਮੀਰ ਵਿਚ ਅਨੇਕਾਂ ਹੀ ਵਡਭਾਗੀ ਪ੍ਰਾਣੀ ਗੁਰੂ ਨਾਨਕ ਪਾਤਿਸ਼ਾਹ ਦੇ ਚਰਨਾਂ ਦੇ ਭੌਰੇ ਬਣ ਚੁੱਕੇ ਸਨ। ਗੁਰੂ ਨਾਨਕ ਦੇਵ ਜੀ ਕਸ਼ਮੀਰ ਦੇ ਨਗਰ ਸ਼ਹਿਰਾਂ ਵਿਚੋਂ ਹੁੰਦੇ ਹੋਏ ਵਾਪਸ ਕਰਤਾਰਪੁਰ ਆਏ । ਇਹ ਜ਼ਿਕਰ ਹੈ ਸੰਨ ੧੫੧੮ ਦੇ ਅੱਧ ਦਾ ! ਹੱਜ ਦੇ ਸਮੇਂ ਮੱਕੇ ਨੂੰ : ਉੱਤਰਾਖੰਡ ਸਮੇਤ ਪਤਝੜ ਵਾਲੇ ਪਾਸੇ ਦੀ ਦੂਜੀ ਉਦਾਸੀ ਤੋਂ ਵਾਪਸ ਆਇਆਂ ਬੜਾ ਹੀ ਸਮਾਂ ਹੋਇਆ ਸੀ ਕਿ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਕਰਤਾਰ ਪੁਰ ਤੋਂ ਤੀਜੀ ਉਦਾਸੀ ਤੇ ਚਲ ਪਏ । ਸੁਮੇਰ ਪਰਬਤ ਤੋਂ ਜੋਗੀ ਸਿੱਧ ਲੋਕ ਸ਼ਿਵਰਾਤ੍ਰੀ ਤੋਂ ਪਹਿਲਾਂ ਉੱਤਰ ਆਉਂਦੇ ਸਨ । ਸ਼ਿਵਰਾਤੀ ਫੱਗਣ ਵਦੀ ੧੪ ਨੂੰ ੭੫