ਪੰਨਾ:Alochana Magazine October, November, December 1967.pdf/97

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦੀ ਯਾਚਨਾ ਕਰਨ ਲੱਗਾ । ਰਾਜੀ ਨੂੰ ਹਮਦਰਦੀ ਦੀ ਲੜੇ ਸੀ । ਪਤੀ ਤੋਂ ਵੱਧ ਹਮਦਰਦੀ ਉਸ ਨੂੰ ਕੌਣ ਦੇ ਸਕਦਾ ਸੀ ? | ਬਲਰਾਜ ਸਾਹਨੀ ਦੀ ਅਦਾਕਾਰੀ ਦੇ ਕਮਾਲ ਨਾਲ ਦਰਸ਼ਕ ਪਸੀਜ ਉੱਠੇ । ਅਣਡਿੱਠੀ ਰਾਜੀ ਵਾਸਤੇ ਉਹਨਾਂ ਦੇ ਹੱਥ, ਬਲਰਾਜ ਦੀਆਂ ਸ਼ਾਗਤ ਕਰਨ ਲਈ ਉੱਠੀਆਂ ਬਾਹਵਾਂ ਦੇ ਨਾਲ ਹੀ ਉੱਠ, ਅਤੇ ਹਾਲ ਤਾਲੀਆਂ ਨਾਲ ਗੂੰਜ ਪਿਆ । ਦਰਸ਼ਕ ਅਸ਼ ਅਸ਼ ਕਰ ਉੱਠੇ । ਪੰਜਾਬੀ ਨਾਟਕਾਂ ਦੋ ਮਿਆਰ ਬਾਰੇ ਉਨ੍ਹਾਂ ਦੀ ਧਾਰਨਾ ਵਿੱਚ ਪਰਿਵਰਤਨ ਆ ਗਿਆਂ ! ਤਿੰਨ ਮਹੀਨੇ ਪਹਿਲਾਂ ਇਹੀ ਨਾਟਕ ਏਸੇ ਥੇਟਰ ਵਿੱਚ ਐਸ. ਐਸ. ਬਖਸ਼ੀ ਨੇ ਵੀ ਖੇਡਿਆ, ਅੱਜ ਬਲਰਾਜ ਸਾਹਨੀ ਦੀ ਜਾਦੂ-ਛੁਹ ਨਾਲ ਨਾਟਕ ਅਤੇ ਦਰਸ਼ਕਾਂ ਨੂੰ, ਨਵੇਂ ਅਰਥ ਮਿਲ ਗਏ । | ਰਾਤ ਬਲਰਾਜ ਸਾਹਨੀ ਨੂੰ ਬੰਬਈ ਤੋਂ ਟੈਲੀਫ਼ੋਨ ਆਇਆ। ਉਸ ਦੇ ਮਾਤਾ ਜੀ ਦੀ ਹਾਲਤ ਨਾਜ਼ਕ ਹੋ ਗਈ ਸੀ। ਅਸਲ ਵਿਚ ਬਲਰਾਜ ਨੇ ਬੀਮਾਰੀ ਦੀ ਹਾਲਤ ਵਿੱਚ ਹੀ ਉਨ੍ਹਾਂ ਨੂੰ ਛੱਡਿਆ ਸੀ, ਨਾਟਕ ਨਾਲ, ਥੇਟਰ ਨਾਲ ਆਪਣਾ ਇਕਰਾਰ ਪੂਰਾ ਕਰਨ ਲਈ । ਤੇ ਹੁਣ ਉਸ ਦੇ ਮਾਤਾ ਜੀ ਦਾ ਅੰਤਿਮ ਸਮਾਂ ਆਣ ਢੱਕਾ ਸੀ । ਬਲਰਾਜ ਨੇ ਅਗਲੀ ਸਵੇਰਸਾਰ ਦੋਸਤਾਂ ਕਲਾਕਾਰਾਂ ਵਿੱਚ ਆਖਿਆ ਮੈਂ ਡਾਕਟਰ ਤਾਂ ਹੈ ਨਹੀਂ । ਜੋ ਕੁਦਰਤ ਨੂੰ ਮਨਜ਼ੂਰ ਏ, ਹੋ ਕੇ ਰਹੇਗਾ । ਮੈਂ ਲੋਕਾਂ ਤੋਂ, ਦਰਸ਼ਕਾਂ ਤੋਂ, ਥੇਟਰ ਤੋਂ, ਝੂਠਾ ਨਹੀਂ ਪੈਣਾ ਚਾਹਦਾ. ਮੈਂ ਵਾਪਸ ਨਹੀਂ ਜਾਵਾਂਗਾ ! ਪਰ ਦੋਸਤਾਂ ਨੇ ਮਜਬੂਰ ਕੀਤਾ। ਗੁਰਸ਼ਰਨ ਸਿੰਘ ਤੋਂ ਕਪੂਰ ਸਿੰਘ ਘੁੰਮਣ ਨੇ ਵਿਸ਼ਵਾਸ ਦਿਵਾਇਆ ਕਿ ਇਸ ਸੰਕਟ ਵਿਚ ਕੁਝ ਗਰਾਮ ਅਧੂਰਾ ਛੱਡਣ ਉਤੇ ਵੀ ਪੰਜਾਬੀ ਦਰਸ਼ਕਾਂ ਦਾ ਬਲਰਾਜ ਤ ਸਨੇਹ-ਪਿਆਰ ਘਟਣ ਨਹੀਂ ਲੱਗਾ । ਇਹ ਗ਼ਮ ਅਜੇ ਮੁਲਤਵੀ ਕੀਤਾ ਜਾ ਸਕਦਾ ਹੈ । ਘਰ ਵਿੱਚ ਇਸ ਸੰਕਟ ਸਮੇਂ ਤੁਹਾਡੀ ਹਾਜ਼ਰੀ ਬਹੁਤ ਜ਼ਰੂਰੀ ਹੈ । ਬਲਰਾਜ ਨੇ ਪਰਵਾਨ ਕਰ ਲਿਆ। ਪਰਲੋ ਤੋਂ ਪਹਿਲਾਂ ਪਿਛਲੀ ਤਿਮਾਹੀ ਦੀ ਰਪੋਟ ਵਿਚ ਗੁਰਦਿਆਲ ਸਿੰਘ ਖੋਸਲਾ ਦੇ ਇਸ ਨਾਟਕ ਦੀ ਅੰਮ੍ਰਿਤਸਰ ਵਿਚ ਕੀਤੀ ਗਈ ਪੇਸ਼ਕਾਰੀ ਦੀ ਚਰਚਾ ਹੋਈ ਸੀ । ਚੰਡੀਗੜ੍ਹ ਦੇ ਟੈਗੋਰ ਬੇਟਰ ਵਿਚ ੧੭ ਅਕਤੂਬਰ ਨੂੰ ਅੰਮ੍ਰਿਤਸਰ ਨਾਟਕ-ਕਲਾ ਕੇਂਦਰ ਦੇ ਕਲਾਕਾਰਾਂ ਨੇ ਹੀ ਨਾਟਕ ਫੇਰ ਖੇਡਿਆ | ਪੇਸ਼ਕਾਰੀ ਅੰਮ੍ਰਿਤਸਰ ਨਾਲ ਬਹੁਤ ਨਾਕਿਸ ਸੀ । ਦਿਲਜੀਤ ਦੀ ਥਾਂ ਚੰਬੇਲੀ ਦਾ ਪਾਰਟ ਸਦਰ ਨੇ ਕੀਤਾ ਅਤੇ ਉਸ ਤੋਂ ਇਸ ਨੀਮ-ਪਾਗਲ ਪਾਤਰ ਦੀ ੮੭