ਪੰਨਾ:Alochana Magazine October, November and December 1979.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਉਂਦੇ ਹਨ ਤੇ ਪ੍ਰਾਪਤ ਕਰਦੇ ਹਨ । ਅੰਨੀ ਹੋਈ ਮਾਂ ਇੱਛਰਾਂ ਵੀ ਆ ਜਾਂਦੀ ਹੈ : ਧਾ ਕੇ, ਘੁੱਟ ਕੇ, ਨਪੀੜ ਕੇ ਵਾਂਗ ਇਕ ਬਾਲ ਪੰਜ ਵਰਿਆਂ ਦੇ, ਮਾਂ ਇਛਰਾਂ ਪੂਰਨ ਗਲ ਲਾਇਆ । | ਪੂਰਨ ਲਗਾ ਗਲੇ ਆਖ਼ਿਰ ਮਾਂ ਇੱਛਰਾਂ ਦੇ । ਪੁੱਤ ਜੋਗ ਭੁੱਲਿਆ, ਮਾਂ ਦੁੱਖ ਦਰਦ ਸਭ ਭੁੱਲੀ, ਉਹ ਗੱਭਰੂ ਜਵਾਨ ਪੁੱਤਰ ਮਾਂ ਦਾ ਜੱਫ਼ੀ ਵਿਚ ਸੁੱਤਾ । ਬੁੱਢੀ ਮਾਂ ਪਈ ਮੁੜ ਪੁੱਤਰ ਆਪਣੇ ਦੀ ਝੋਲੀ । ਪੂਰਨ ਸਿੰਘ ਨਾਥ ਜੋਗੀ ਦੀ ਕਥਾ ਨੂੰ ਪੂਰਾ ਹੀ ਆਪਣੇ ਜੀਵਨ ਦੀ ਕਥਾ ਅਨੁਸਾਰ ਨਹੀਂ ਢਾਲ ਸਕਦਾ ਸੀ । ਪਰ ਉਸ ਨੂੰ ਉਸ ਕਥਾ ਤੇ ਆਪਣੀ ਜੀਵਨ ਕਥਾ ਵਿਚ ਸਮਤਾ ਤੇ ਵਿਖਮਤਾ ਦਾ ਇਕ ਡੂੰਘਾ ਅਨੁਭਵ ਸੀ, ਜਿਸ ਨੇ ਉਸ ਤੋਂ ਇਸ ਕਥਾ ਨੂੰ ਇਕ ਉਤਮ ਰੂਪ ਵਿਚ ਮੁੜ ਰਚਾਇਆ। ਇਹ ਗੱਲ ਧਿਆਨਯੋਗ ਹੈ ਕਿ ਪੂਰਨ ਸਿੰਘ ਨੇ ਪੰਜਾਬੀ ਵਿਚ ਲਿਖਣਾ ਉਦੋਂ ਸ਼ੁਰੂ ਕੀਤਾ ਜਦੋਂ ਉਹ ਮੁੜ ਕੇਸਾਧਾਰੀ ਬਣ ਗਿਆ ਸੀ । ਉਸ ਦੇ ਜਾਪਾਨ ਤੋਂ ਮੁੜਨ ਤੇ ਵਿਆਹ ਕਰਵਾਉਣ ਸਮੇਂ ਤੋਂ ਹੀ ਉਸ ਉਤੇ ਸੰਬੰਧੀਆਂ ਵਲੋਂ ਇਹ ਜ਼ੋਰ ਪੈਂਦਾ ਰਿਹਾ ਸੀ ਕਿ ਉਹ ਕੇਸ ਰਖ ਲਵੇ । ਵਿਆਹ ਵੇਲੇ ਉਹ ਕੇਸ ਰੱਖਣ ਲਈ ਕੁਝ ਤਿਆਰ ਵੀ ਹੋ ਗਿਆ ਸੀ, ਜੇ ਉਸ ਦੀ ਮਾਤਾ ਇਸ ਨੂੰ ਇਕ ਤੜੀ ਸਮਝ ਕੇ ਇਸ ਗੱਲ ਨੂੰ ਅਸਵੀਕਾਰ ਨਾ ਕਰ ਦੀ । ਕੇਸ ਧਾਰਣ ਪੂਰਨ ਸਿੰਘ ਨੇ 1912 ਵਿਚ ਸਿਆਲਕੋਟ ਸਿੱਖ ਵਿਦਿਅਕ ਕਾਨਫਰੰਸ ਉਤੇ ਆਉਣ ਤੋਂ ਪਿਛੋਂ ਕੀਤੇ । ਇਥੇ ਉਨਾਂ ਦਾ ਮੇਲ ਭਾਈ ਵੀਰ ਸਿੰਘ ਨਾਲ ਹੋਇਆ, ਸ੍ਰੀਮਤੀ ਮਾਇਆ ਦੇਵੀ ਦੇ ਕਹਿਣ ਅਨੁਸਾਰ ਜਦੋਂ ਉਹ ਆਪਣੇ ਵਖਿਆਨ ਦੇ ਕੇ ਸਟੇਜ ਤੇ ਬੈਠਾ ਤਾਂ ਭਾਈ ਵੀਰ ਸਿੰਘ ਨੇ ਉਸ ਦੇ ਸਿਰ ਉਤੇ ਹੱਥ ਫੇਰ ਕੇ ਆਖਿਆ, “ਤੇਰੇ ਵਾਲ ਕਿੰਨੇ ਕੂਲੇ ਹਨ । ਮੰਨਿਆਂ ਦੇ ਵਾਲ ਤਾਂ ਸਖਤ ਹੋ ਜਾਂਦੇ ਹਨ। | ਵਾਪਸ ਆਏ ਤਾਂ, ਸ਼੍ਰੀਮਤੀ ਮਾਇਆ ਦੇਵੀ ਲਿਖਦੇ ਹਨ, “ਉਸ ਰੂਪ ਵਿਚ ਨਹੀਂ ਸਨ । ਕਿਸੇ ਸੋਚ ਵਿਚ ਮਾਲੂਮ ਹੁੰਦੇ ਸਨ ।' ਮੈਨੂੰ ਕਹਿਣ ਲਗੇ 'ਅਸਾਂ ਹੁਣ ਆਪਣੇ ਵਾਲ ਨਹੀਂ ਕਟਾਣੇ । ਭਾਈ ਸਾਹਿਬ ਨੇ ਮੇਰੇ ਸਿਰ ਉਤੇ ਹੱਥ ਫੇਰ ਆ ਹੈ । ਹੁਣ ਮੈਂ ਹੋਰ ਕਿਸੇ ਨੂੰ ਵਾਲ ਕੱਟਣ ਵਾਸਤੇ ਹੱਥ ਨਹੀਂ ਲਾਣ ਦੇਣਾ।' ਅਸਲ ਵਿਚ ਪੂਰਨ ਸਿੰਘ ਦਾ ਅੰਦਰਲਾ ਹੁਣ ਉਸ ਦੇ ਕਰੇ ਵੇਦਾਂਤ ਤੋਂ ਉਕਤਾ ਗਿਆ ਸੀ, ਤੇ ਉਹ ਆਪਣੇ ਪਿਤਾ-ਪੁਰਖੀ ਧਰਮ ਵਿਚ ਪੁਨਰ ਪ੍ਰਵੇਸ਼ ਦਾ ਬਹਾਨਾ ਹੀ ਲਭਦਾ ਸੀ । ਕ੍ਰਿਤੀ ਨੂੰ ਇਤਨਾ ਪਿਆਰ ਕਰਨ ਵਾਲਾ ਪੂਰਨ ਸਿੰਘ ਦੇਸ਼-ਭਗਤ ਤਾਂ ਹੋਣਾ ਹੀ ਸੀ । ਦੇਸ਼-ਭਗਤੀ ਅਜੇਹੇ ਲੋਕਾਂ ਲਈ ਕੇਵਲ ਰਾਜਸੀ ਸ਼ਕਤੀ ਦੇ ਰਹਿਣ ਕਰਨ ਦੀ ਅਕਾਂਖਾ ਨਹੀਂ ਹੁੰਦੀ । ਉਨ੍ਹਾਂ ਦਾ ਦੇਸ਼-ਪਿਆਰ ਦੇਸ਼ ਦੀ ਮੱਟੀ, ਇਸ ਦੀ ਹਵਾ, ਇਸ ਦੇ ਪਾਣੀ, ਇਸ ਦੇ ਦਰਿਆਵਾਂ, ਪਹਾੜਾਂ, ਜੰਗਲਾਂ, ਪੈਲੀਆਂ, ਪਿੰਡਾਂ ਦਾ ਪਿਆਰ ਹੁੰਦਾ ਹੈ । 15