ਪੰਨਾ:Alochana Magazine October, November and December 1979.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿ ਪ੍ਰਮਾਤਮਾ ਨਾਲ ਮਿਲਣ ਲਈ ਘਰ ਬਾਰ ਤਿਆਗਣ ਦੀ ਲੋੜ ਨਹੀਂ, ਸਗੋਂ ਗੁਰਮੁਖਾਂ ਵਾਲਾ ਜੀਵਨ, ਪਰਿਵਾਰ ਵਿਚ ਰਹਿ ਕੇ ਬਿਤਾਉਣ ਨਾਲ ਹੀ ਅਤੇ ਗੁਰੂ ਕ੍ਰਿਪਾ ਦੁਆਰਾ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ । ਇਸ ਤਰਾਂ ਚਿੱਕੜ ਵਿਚ ਉੱਗੇ ਕੰਵਲ ਵਾਂਗ ਮਨੁਖ ਸਦਾ ਖੇੜੇ ਵਿਚ ਰਹਿ ਸਕਦਾ ਹੈ । ਵਿਚਾਰਵਾਨ ਵਿਅਕਤੀ ਲਈ ਇਹ ਜ਼ਰੂਰੀ ਹੈ ਕਿ ਉਹ ਇਸ ਦਿਸਦੇ ਸੰਸਾਰ ਦੀ ਹਰ ਵਸਤੂ, ਘਟਨਾ ਤੇ ਕਰਮ ਦੀ ਪਰਖ ਪੜਤਾਲ ਸਮਾਜ ਹੇਤੁ ਦ੍ਰਿਸ਼ਟੀ ਤੋਂ ਕਰੇ ਅਤੇ ਇਸ ਸਮਾਜ ਹੇਤੁ ਦਿਸ਼ਟੀ ਦਾ ਦ੍ਰਿਸ਼ਟੀ ਬਿੰਦੂ ਕੇਵਲ ਇਕ ਗਲ ਇਹ ਹੈ ਕਿ ਹਰ ਵਸਤੂ, ਕਰਮ ਅਤੇ ਘਟਨਾ ਦੀ ਪਰਖ ਪੜਤਾਲ ਵਿਅਕਤੀਗਤ ਹੇਤੂ ਦ੍ਰਿਸ਼ਟੀ ਨਾਲ ਕਰਨ ਦੀ ਥਾਂ ਸਮਸ਼ਟੀਗਤ ਦੁਸ਼ਟੀ ਤੋਂ ਕੀਤੀ ਜਾਏ ਅਤੇ ਅਜਿਹਾ ਕਰਦਾ ਹੋਇਆ ਮਨੁਖ ਆਪਣੀ ਹਉਂ ਨੂੰ ਲਾਂਭੇ ਰਖ ਦੇਵੇ । ਇਸ ਤਰਾਂ ਪਿੰਡ (Microcosm) ਦਾ ਸੰਬੰਧ ਹਿਮੰਡ (Macrocosm) ਨਾਲ ਸਥਾਪਤ ਕੀਤਾ ਗਿਆ ਅਤੇ ਹਰ ਇਕ ਵਸਤੂ, ਕਰਮ ਅਤੇ ਘਟਨਾ ਦਾ ਸਰਵ ਪ੍ਰਵਾਣਿਤ ਪ੍ਰਮਾਣ ਥਾਪਣ ਦੇ ਉਪਰਾਲੇ ਵੀ ਕੀਤੇ ਗਏ । ਇਸ ਦੇ ਨਾਲ ਹੀ ਆਦਰਸ਼ਪਕ ਅਤੇ ਵਸਤੂਪਰਕ ਪ੍ਰਮਾਣਾਂ ਦੀਆਂ ਕਿੱਲੀਆਂ ਵਿਚਾਲੇ ਸਮੇਂ ਅਤੇ ਵਿੱਥ ਦੀਆਂ ਹੱਦਬੰਦੀਆਂ ਕਾਇਮ ਕੀਤੀਆਂ ਗਈਆਂ । ਪ੍ਰਸਿੱਧ ਯੂਨਾਨੀ ਚਿੰਤਕ ਅਫਲਾਤੂਨ ਨੇ ਆਪਣੀ ਪੁਸਤਕ ਗਣਤੰਤਰ (Republic) ਵਿਚ ਸੰਪੂਰਣਤਾ ਦੇ ਸਰੂਪ ਦਾ ਵਰਣਨ ਕਰਦਿਆਂ ਇਹ ਦਸਿਆ ਹੈ ਕਿ ਜੋ ਕੁਝ ਵੀ ਇਸ ਸੰਸਾਰ ਵਿਚ ਦਿਸ਼ਮਾਨ ਹੈ ਇਸ ਦਾ ਆਦਰਸ਼ਕ ਰੂਪ ਸੂਰਗ ਵਿਚ ਵਿਧਮਾਨ ਹੈ ਅਤੇ ਕਲਾਕਾਰ ਜਾਂ ਸਾਹਿੱਤਕਾਰ ਦਿਸਦੇ ਸੰਸਾਰ ਦੀਆਂ ਵਸਤੂਆਂ ਦਾ ਤਿਰੂਪ ਪੇਸ਼ ਕਰਦਾ ਹੋਇਆ ਕੇਵਲ ਨਕਲ ਦੀ ਹੀ ਨਕਲ ਉਤਾਰਦਾ ਹੈ ਕਿਉਂਕਿ ਉਸ ਦੀ ਪ੍ਰੇਰਣਾ ਦਾ ਸਰੋਤ ਦਿਸ਼ਮਾਨ ਜਗਤ ਦੀਆਂ ਵਸਤੂਆਂ ਹਨ ਜਿਹੜੀਆਂ ਕਿ ਸੂਰਗ ਵਿਚ ਵਿਧਮਾਨ ਵਸਤੂਆਂ ਦਾ ਪ੍ਰਤਿਪ ਅਰਥਾਤ ਨਕਲ ਹਨ । ਅਫਲਾਤੂਨ ਦੇ ਇਸ ਆਦਰਸ਼ਵਾਦੀ ਦ੍ਰਿਸ਼ਟੀਕੋਣ ਦਾ ਉਸ ਦੇ ਪਿੱਛੋਂ ਅਰਸਤੂ ਨੇ ਖੰਡਨ ਕੀਤਾ। ਉਸਨੇ ਆਖਿਆ ਕਿ ਕਲਾਕਾਰ ਜਾਂ ਸਾਹਿਤਕਾਰ ਕੇਵਲ ਨਕਲਚੂ ਹੀ ਨਹੀਂ ਸਗੋਂ ਉਹ ਸ਼ਿਸ਼ਟਾ ਵੀ ਹੈ । ਇਸ ਤਰ੍ਹਾਂ ਉਹ ਆਪਣੀ ਕਲਪਨਾ ਅਤੇ ਦੇਵੀ ਪ੍ਰੇਰਣਾ ਦੇ ਸਹਾਰੇ ਇਸਦੇ ਸੰਸਾਰ ਦੀਆਂ ਵਸਤੂਆਂ ਨੂੰ ਇਕ ਨਵਾਂ ਰੂਪ ਪ੍ਰਦਾਨ ਕਰਦਾ ਹੈ । ਇਸ ਤਰ੍ਹਾਂ ਅਫਲਾਤੂਨ ਤੇ ਅਰਸਤੂ ਦੇ ਵੇਲੇ ਤੋਂ ਹੀ ਦੋ ਤਰਾਂ ਦੇ ਆਲੋਚਨਾਤਮਕ ਪ੍ਰਮਾਣ ਪ੍ਰਚਲਿਤ ਰਹੇ ਹਨ । ਇਕ ਜਿਹੜਾ ਨਿਰੋਲ ਆਸ਼ਾਵਾਦੀ ਹੈ ਅਤੇ ਦਿਸਦੇ ਸੰਸਾਰ ਨਾਲ ਨਾਤਾ ਤੋੜ ਕੇ ਆਦਰਸ਼ ਨੂੰ ਪਾਲਦਾ ਹੈ ਅਤੇ ਦੂਸਰਾ ਜਿਹੜਾ ਕਿ ਨਿਰੋਲ ਰੂਪ ਵਿਚ ਵਸਤੁਪਕ ਨਾ ਹੁੰਦਾ ਹੋਇਆ ਵੀ, ਵਸਤੂਗਤ ਸਥਿਤੀ ਨੂੰ ਨਜ਼ਰੋਂ ਉਹਲੇ ਨਹੀਂ ਕਰਦਾ । ਅਫਲਾਤੂਨ ਦੇ ਆਦਰਸ਼ਵਾਦ ਦਾ ਆਧਾਰ ਉਹ ਦੇਵ ਗਾਥਾਵਾਂ ਸਨ ਜਿਨ੍ਹਾਂ ਵਿਚ ਕਿ ਦੇਵੀ ਦੇਵਤਿਆਂ ਦੇ ਸਮੂਹ ਨੂੰ ਉਸ ਸਮੇਂ ਦੀ ਪ੍ਰਚਲਿਤ ਵਿਚਾਰਧਾਰਾ ਅਤੇ ਸਮਾਜਕ ਪ੍ਰਬੰਧ ਦੀ ਸ਼ਰੇਣੀ-ਵੰਡ ਅਨੁਸਾਰ ਉੱਚੇ ਜਾਂ ਨੀਵੇਂ ਪੱਧਰ ਉਤੇ ਰਖਿਆ ਜਾਂਦਾ ਸੀ । ਜ਼ੀਅਸ (Zeus) ਨੂੰ ਸਾਰਿਆਂ ਤੋਂ ਸਰੇਸ਼ਟ ਦੇਵਤਾ ਮੰਨਿਆ ਜਾਂਦਾ ਸੀ ਅਤੇ ਬਾਕੀ ਦੇ ਦੇਵੀ ਦੇਵਤੇ ਉਸ ਦੇ ਅਧੀਨ ਮੰਨੇ ਜਾਂਦੇ ਸਨ । ਦੇਵੀ ਦੇਵਤਿਆਂ ਵਿਚ ਵੀ ਸੰਸਾਰੀ 8