ਪੰਨਾ:Alochana Magazine October, November and December 1979.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੋਕਾਂ ਵਾਂਗ ਈਰਖਾਲੂ ਝਗੜੇ ਰਗੜੇ ਹੁੰਦੇ ਸਨ ਅਤੇ ਇਨ੍ਹਾਂ ਦੇ ਝਗੜਿਆਂ ਦਾ ਨਿਪਟਾਰਾ ਵੀ ਬਹੁਤ ਵਾਰ ਜ਼ੀਅੱਸ ਵਿਚੋਲਾ ਬਣ ਕੇ ਆਪ ਭੁਗਤਾਉਂਦਾ ਹੁੰਦਾ ਸੀ । ਅਸਲ ਗੱਲ ਇਹ ਸੀ ਕਿ ਪ੍ਰਾਚੀਨ ਯੂਨਾਨ ਦਾ ਰਾਜ ਪ੍ਰਬੰਧ ਕਬੀਲਿਆਂ ਦਾ ਰਾਜ ਪ੍ਰਬੰਧ ਸੀ ਅਤੇ ਹਰ ਇਕ, ਕਬੀਲਾ ਦੂਸਰੇ ਕਬੀਲੇ ਉਤੇ ਬੇਹਤਰੀ ਪ੍ਰਾਪਤ ਕਰਨ ਲਈ ਕਿਸੇ ਨਾ ਕਿਸੇ ਦੇਵੀ ਜਾਂ ਦੇਵਤੇ ਦੀ ਅਰਾਧਨਾ ਕਰਦਾ ਸੀ । ਜਿਹੜੇ ਕਬੀਲੇ ਦੇ ਲੋਕਾਂ ਉਤੇ ਕੋਈ ਦੇਵੀ ਜਾਂ ਦੇਵਤਾ ਪ੍ਰਸੰਨ ਹੋ ਜਾਂਦਾ ਸੀ, ਉਹ ਉਸ ਦਾ ਰਖਵਾਲਾ ਬਣ ਕੇ ਉਸ ਦੇ ਅੰਗ ਸੰਗ . ਰਹਿੰਦਾ ਸੀ । ਰਾਜ ਪ੍ਰਬੰਧ ਬਸ ਨਾਂ ਮਾਤ ਹੀ ਲੋਕਰਾਜੀ ਸੀ ਅਤੇ ਕਬੀਲੇ ਦਾ ਸਰਦਾਰ, ਦੇਵੀ ਦੇਵਤਿਆਂ ਦੇ ਪੁਜਾਰੀਆਂ ਨਾਲ ਰਲ ਕੇ ਜਨਤਾ ਦਾ ਦਮਨ ਕਰਦਾ ਸੀ । ਕਬੀਲਿਆਂ ਵਿਚ ਯੁਧ ਅਕਸਰ ਹੁੰਦੇ ਸਨ ਅਤੇ ਬੰਦੀ ਬਣਾਏ ਗਏ ਲੋਕਾਂ ਨੂੰ ਕੋਈ ਰਾਜਸੀ ਜਾਂ ਨਾਗਰਿਕ ਅਧਿਕਾਰ ਪ੍ਰਾਪਤ ਨਹੀਂ ਸਨ । ਦੇਵੀਆਂ ਦੀ ਉਪਾਸਨਾ ਦੇ ਬਾਵਜੂਦ ਔਰਤਾਂ ਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਸੀ ਅਤੇ ਉਨ੍ਹਾਂ ਦੀ ਹਾਲਤ ਵੀ ਉਸ ਸਮੇਂ ਦੇ ਗੁਲਾਮਾਂ ਵਾਂਗ ਸੀ । ਸਫੋ (Soplho) ਜਿਹੀਆਂ ਔਰਤਾਂ ਅਪਵਾਦ ਸਨ ਅਤੇ ਉਸ ਦੇ ਕਵਿਤੀ ਹੋਣ ਕਰ ਕੇ ਇਹ ਵਿਚਾਰ ਆਮ ਸੀ ਕਿ ਉਸ ਵਿਚ ਕਿਸੇ ਦੇਵੀ ਦਾ ਪ੍ਰਵੇਸ਼ ਹੈ । ਇਸ ਸਮਾਜਕ ਅਤੇ ਰਾਜਸੀ ਅਵਸਥਾ ਦਾ ਇਹ ਸਿੱਟਾ ਜ਼ਰੂਰ ਨਿਕਲਿਆ ਕਿ ਪਰਮ ਮਨੁਖਾਂ ਦੇ ਆਦਰਸ਼ਕ ਰੂਪ ਦਾ ਚਰਚਾ ਆਮ ਹੋਣ ਲਗ ਪਿਆ ਅਤੇ ਜਦੋਂ ਯੂਨਾਨ ਅਤੇ ਦੂਸਰੇ ਮੁਲਕਾਂ ਵਿਚ ਕਿਸੇ ਵਿਸ਼ੇਸ਼ ਵਿਅਕਤੀ ਦੀ ਸਮਰਾਟ ਸ਼ਾਹੀ ਅਸਥਾਪਤ ਹੋਈ ਤਾਂ ਉਸ ਨੇ ਆਪਣੇ ਆਪ ਨੂੰ ਦੇਵੀ ਪੁਤਰ ਘੋਸ਼ਤ ਕਰ ਦਿਤਾ । ਇਸ ਤਰ੍ਹਾਂ ਮਹਾਂ ਪੁਰਸ਼ਾਂ ਦਾ ਸੰਕਲਪ ਹੋਂਦ ਵਿਚ ਆਇਆ ਅਤੇ ਜਦੋਂ ਸਭਿਅਤਾ ਦੇ ਵਿਕਾਸ ਨਾਲ ਧਰਮ ਦਾ ਪ੍ਰਚਾਰ ਹੋਇਆ ਤਾਂ ਬਹੁਤੇ ਧਾਰਮਕ ਆਗੂਆਂ ਨੂੰ ਸੰਪੂਰਨ ਮੰਨ ਕੇ ਰੱਬੀ ਦੂਤ ਕਰਾਰ ਦਿਤਾ ਗਿਆ। ਇਨ੍ਹਾਂ ਸੰਪੂਰਨ ਮਨੁਖਾਂ ਲਈ ਜ਼ਰੂਰੀ ਹੋ ਗਿਆ ਕਿ ਉਹ ਸਮਾਜ ਦੇ ਪ੍ਰਾਣੀਆਂ ਉਤੇ ਆਪਣੇ ਪ੍ਰਭਾਵ ਨੂੰ ਕਾਇਮ ਰੱਖਣ ਲਈ ਪਿਤਾ ਪੁਰਖ ਅਤੇ ਮਰਯਾਦਾਸ਼ਤ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਮੂੰਹ ਨਾ ਮੌੜਨ । ਇਹ ਗੱਲ ਭਾਰਤ ਦੇ ਉਨਾਂ ਭਗਤਾਂ ਦੇ ਵਚਨਾਂ ਅਤੇ ਕਰਮ ਤੋਂ ਸਿੱਧ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਕਿ ਵਿਦਰੋਹ ਦੀ ਭਾਵਨਾ ਨੂੰ ਪ੍ਰਗਟਾਉਂਦਿਆਂ ਵੀ ਪੁਰਾਣੀਆਂ ਰੂੜੀਆਂ ਦਾ ਸੰਪੂਰਨ ਤਿਆਗ ਨਾ ਕੀਤਾ | ਇਸ ਤਰ੍ਹਾਂ ਆਦਰਸ਼ਕ ਅਤੇ ਵਾਸਤਵਿਕ ਪੱਧਰਾਂ ਵਿਚਾਲੇ ਵਿੱਥ ਨੂੰ ਪੂਰਿਆਂ ਕਰਨ ਲਈ ਹਮੇਸ਼ਾਂ ਨਵੇਂ ਆਦਰਸ਼ ਹੀ ਘੜੇ ਜਾਂਦੇ ਰਹੇ ਹਨ । ਕੋਈ ਵੀ ਸਾਹਿੱਤ ਆਲੋਚਨਾ ਉਸ ਸਮੇਂ ਤਕ ਸਾਰਥਕ ਨਹੀਂ ਹੋ ਸਕਦੀ, ਜਦੋਂ ਤਕ ਕਿ ਸਾਹਿੱਤ ਰਚਨਾ ਦੇ ਸਮਾਜਕ ਪਿੱਛੋਕੜ ਵਰਣਨ ਕਰਦਾ ਹੋਇਆ, ਆਲੋਚਕ ਇਸ ਮੂਲ ਸਚਾਈ ਨੂੰ ਸਨਮੁਖ ਨਹੀਂ ਰਖਦਾ। ਸੰਪੂਰਨ ਮਨੁਖਾਂ ਦੀ ਏਸੇ ਮਰਿਆਦਾ-ਮੁਖੀ ਰੁਚੀ ਕਰਕੇ, ਸਾਹਿੱਤ ਦੇ ਪਿੜ ਵਿਚ ਜਿਹੜੇ ਆਦਰਸ਼ਕ ਪ੍ਰਮਾਣ ਅਪਣਾਏ ਗਏ, ਉਹ ਆਧੁਨਿਕ ਕਾਲ ਦੇ ਆਰੰਭ ਤੱਕ ਅਤੀਤ ਮੁਖੀ ਸਨ ਅਤੇ ਉਸੇ ਸਾਹਿੱਤ ਤੇ ਕਲਾ ਨੂੰ ਪ੍ਰਮਾਣਿਕ ਮੰਨਿਆ ਗਿਆ ਜਿਹੜਾ ਸਾਹਿੱਤ ਤੇ ਜਿਹੜੀ ਕਲਾ ਉਸ ਸਮੇਂ ਦੀ ਉਪਜ ਸੀ ਜਦੋਂ ਸਭਿਅਤਾ , ਦੇ ਵਿਸਥਾਰ ਨੇ ਮਨੁਖ ਦੇ ਦੇਵੀ ਸੰਕਲਪਾਂ ਦੇ ਰੂਪ ਨੂੰ ਹਾਲੇ ਵਿਗਾੜਿਆ ਨਹੀਂ ਸੀ। 19