ਪੰਨਾ:Alochana Magazine October, November and December 1979.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਇਸੇ ਤਰ੍ਹਾਂ ਗੋ ਇਤੇ ਦੇ ਉਸ ਬਾਰੇ ਆਖ ਸਕਦੇ ਹਾਂ ਕਿ ਉਹ ਗੋਇਟੇ ਦੇ ਸਮਕਾਲੀਨ ਜਰਮਨੀ ਦੀ ਆਤਮਾ ਨੂੰ ਪ੍ਰਦਰਸ਼ਿਤ ਕਰਦੀ ਹੈ । ਇਸ ਵਿਚ ਜਰਮਨ Zeigist (ਸਮੇਂ ਦੀ ਆਤਮਾ) ਦਾ ਝਲਕਾਰਾ ਮਿਲਦਾ ਹੈ । ਇਸ ਵਿਚ ਕੁਝ ਸ਼ੱਕ ਨਹੀਂ ਕਿ ਵਸਤੁਗਤ ਦ੍ਰਿਸ਼ਟੀ ਤੋਂ ਇਹ ਰਚਨਾਵਾਂ ਪ੍ਰਾਚੀਨ ਪ੍ਰਮਾਣਿਕ ਰਚਨਾਵਾਂ ਵਾਂਗ ਸਾਰਗਰਭਤ ਹਨ ਅਤੇ ਰੂਪਕ ਦ੍ਰਿਸ਼ਟੀ ਤੋਂ ਇਨ੍ਹਾਂ ਰਚਨਾਵਾਂ ਦੇ ਰਚਨਹਾਰਿਆਂ ਨੇ ਜਿਹੜੇ ਟੀਚੇ ਪ੍ਰਾਪਤ ਕੀਤੇ ਉਹ ਆਪਣੇ ਆਪ ਵਿਚ ਪ੍ਰਮਾਣਿਕਤਾ ਦੇ ਨਮੂਨੇ ਅਖਵਾਏ । ਇਸ ਤਰਾਂ ਹਰ ਯੁੱਗ ਵਿਚ ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀ ਪ੍ਰਮਾਣਿਕਤਾ ਇਕ ਨਵਾਂ ਰੂਪ ਧਾਰ ਕੇ ਨਵ ਪ੍ਰਮਾਣਿਕਤਾ ਨੂੰ ਜਨਮ ਦੇਂਦੀ ਹੈ । ਇਸੇ ਤਰਾਂ ਦੁਨੀਆਂ ਭਰ ਦੇ ਸਰੇਸ਼ਠ ਰਚਨਹਾਰਿਆਂ ਨੇ ਆਪਣੀਆਂ ਕ੍ਰਿਤਾਂ ਵਿਚ ਬੀਤੇ' ਨੂੰ ਹੁਣ ਵਿਚ ਵਟਾਉਂਦਿਆਂ ਆਉਣ ਵਾਲੇ' ਲਈ ਪੁਰਣੇ ਪਾਏ ਹਨ । | ਜਦੋਂ ਕੋਈ ਰਚਨਹਾਰਾ ਅਜਿਹਾ ਜਤਨ ਕਰਨ ਵਿਚ ਸਫਲ ਹੋ ਜਾਂਦਾ ਹੈ ਤਾਂ ਉਹ ਜੱਗ ਸ਼ਟਾ ਹੋ ਨਿਬੜਦਾ ਹੈ । ਉਸ ਦੀ ਰਚਨਾ ਦਾ ਰੂਪਕ ਪੱਖ ਤਾਂ ਕਿਸੇ ਪੁਰਾਣੀ ਪ੍ਰਮਾਣਿਕ ਰਚਨਾ ਦਾ ਅਨੁਕਰਨ ਹੋ ਸਕਦਾ ਹੈ ਪਰੰਤੂ ਵਿਸ਼ੇ ਦੀ ਦ੍ਰਿਸ਼ਟੀ ਤੋਂ ਰਚਨਹਾਰਾ ਆਪਣੇ ਜੱਗ ਬੋਧ ਨੂੰ ਹੀ ਆਪਣੀ ਰਚਨਾ ਵਿਚ ਸਮੇਂਦਾ ਹੈ । ਕਿਸੇ ਉੱਤਮ ਰਚਨਾ ਦੇ ਕਰਤਾ ਅਤੇ ਉਸ ਦੀ ਰਚਨਾ ਨੂੰ ਪੜ੍ਹਨ ਵਾਲਿਆਂ ਵਿਚਾਲੇ ਇਕ ਸਭਿਆਚਾਰਕ ਪਾੜਾ ਜਿਹਾ ਹਮੇਸ਼ਾ ਹੀਂ ਰਹਿੰਦਾ ਹੈ । ਕਿਸੇ ਸੂਝਵਾਨ ਪਾਠਕ ਲਈ ਤਾਂ ਸੰਭਵ ਹੈ ਕਿ ਉਹ ਰਚਨਾ ਵਿਚਲੇ ਗੁਹਜ ਨੂੰ ਸਮਝ ਲਵੇ ਪਰੰਤ ਸਾਧ ਰਨ ਪਾਠਕ ਰਚਨਾ ਦੇ ਰੂਪ ਵਿਧਾਨ ਨੂੰ ਭਲੀ ਪ੍ਰਕਾਰ ਸਮਝੇ ਬਗੈਰ ਰਚਨਾ ਨੂੰ ਪੂਰੀ ਤਰਾਂ ਨਹੀਂ ਮਾਣ ਸਕਦਾ । ਇਸ ਲਈ ਪ੍ਰਮਾਣਕਤਾ ਦੇ ਨਾਂ ਉਤੇ ਜਿਹੜਾ ਰਚਣਹਾਰਾ ਪੁਰਾਣੀ ਸਾਹਿੱਤ ਸ਼ੈਲੀ ਅਤੇ ਭਾਸ਼ਾ ਦਾ ਅਨੁਕਰਨ ਕਰਦਾ ਹੈ, ਉਹ ਇਕ ਪ੍ਰਕਾਰ ਨਾਲ ਆਪਣੇ ਸਮੇਂ ਤੋਂ ਟੁੱਟ ਜਾਂਦਾ ਹੈ । ਉਸ ਦੀ ਰਚਨਾ ਵਿਚ ਪ੍ਰਮਾਣਕਤਾ ਦੇ ਲੱਛਣ ਹੋਣ ਤੇ ਵੀ ਉਸ ਦੀ ਸਾਰਥਕਤਾ ਘਟ ਹੋ ਜਾਂਦੀ ਹੈ । ਉਹ ਆਪਣੀ ਰਚਨਾ ਵਿਚ ਪੰਡਤਾਉ ਅੰਸ਼ ਦਾ ਪ੍ਰਗਟਾਵਾ ਕਰਦਾ ਹੋਇਆ ਉਸ ਨੂੰ ਬੋਝਲ ਅਤੇ ਗੁੰਝਲਦਾਰ ਅੜੌਣੀ ਵਿਚ ਵਟਾ ਦੇਂਦਾ ਹੈ । ਰਚਨਹਾਰਾ ਪ੍ਰਮਾ: ਣਕਤਾ ਦੀ ਲਗਨ ਵਿਚ ਸਮਕਾਲੀਨ ਸਥਿਤੀ ਤੋਂ ਮੁਖ ਮੋੜ ਲੈਂਦਾ ਹੈ । ਕਿਸੇ ਰਚਨਹਾਰ ਲਈ ਯੋਗ ਗੱਲ ਇਹ ਹੀ ਹੋਵੇਗੀ ਕਿ ਉਹ ਪ੍ਰਚਲਤ ਭਾਸ਼ਾਈ ਰੁਚੀਆਂ ਨੂੰ ਸੂਝ ਬੂਝ ਦੁਆਰਾ ਅਤੇ ਸੁਚੱਜੀ ਚੋਣ ਦੁਆਰਾ ਸਮਕਾਲੀਨਤਾ ਪ੍ਰਦਾਨ ਕਰੇ ਅਤੇ ਨਾਲ ਹੀ ਨਾਲ ਉਸ ਦੇ ਰੁਪ ਤੇ ਨਖ ਸ਼ਿਖ ਦੀ ਉੱਜਲ ਦੀਦਾਰੀ ਨੂੰ ਵੀ ਕਾਇਮ ਰਖੇ । ਜਦੋਂ ਯੂਰਪੀ ਦੇਸ਼ਾਂ ਵਿਚ ਯੂਨਾਨੀ ਅਤੇ ਲਾਤੀਨੀ ਸਾਹਿੱਤ ਨੂੰ ਪੁਨਰ ਜਾਗ੍ਰਣ ਕਾਲ ਵਿਚ ਨਵਟੀ ਤੋਂ ਵਾਚਿਆ ਗਿਆ ਤਾਂ ਉਸ ਸਮੇਂ ਉੱਚ ਕੋਟੀ ਦੇ ਪ੍ਰਾਚੀਨ ਸਾਹਿੱਤ ਦੀ ਆਤਮਾ ਨੂੰ ਪਮਾਨ ਕਰਨ ਲਈ ਲੋਕ ਬੋਲੀਆਂ ਨੂੰ ਮਾਧਿਅਮ ਵਜੋਂ ਵਰਤਿਆ ਗਿਆ | ਇਹ ਬੋਲੀਆਂ ਸਮਾਂ ਪਾ ਕੇ ਹੀ ਸੁਨੱਖਾ ਨਖਸ਼ਿਖ ਪ੍ਰਾਪਤ ਕਰ ਸਕੀਆਂ | ਭਾਰਤ ਵਿਚ ਵੀ ਭਗਤੀ ਕਾਲ ਵਿਚ ਜਿਹੜੀ ਰਚਨਾ ਰਚੀ ਗਈ, ਉਸ ਦਾ ਆਦਿ ਸਰੋਤ ਵੀ ਪਾਚੀਨ ਸਾਹਿੱਤ ਸੀ ਪਰੰਤੂ ਉਨ੍ਹਾਂ ਨੇ ਪ੍ਰਾਚੀਨ ਪ੍ਰਮਾਣਕ ਸਾਹਿੱਤ ਦੇ ਰੂਪ ਵਿਧਾਨ ਨੂੰ ਅਪਣਾਇਆ ।