ਪੰਨਾ:Alochana Magazine October, November and December 1979.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਰਾਉਣ ਦੀ ਪੱਕੀ ਸਲਾਹ ਵੀ ਕੀਤੀ, ਪਰ ਆਹਲਾ ਤੇ ਅਦਨਾ ਮਾਲਕੀ ਦੇ ਝਗੜੇ ਕਰਕੇ ਉਹ ਉਹਦੇ ਨਾਂ ਨਹੀਂ ਸੀ ਆ ਸਕਿਆ । ਕਈ ਵਾਰੀ ਤਾਂ ਧਰਮ ਸਿੰਘ ਦਾ ਪਿਉ ਮਹ ਵਿਚ ਆਖਦਾ, 'ਠੋਲਿਆ ਜੇ ਤੂੰ ਮੇਰਾ ਮਾਂ ਜਾਇਆ ਭਰਾ ਹੁੰਦਾ ਤਾਂ ਮੈਂ ਅੱਧੀ ਤੇਰੇ ਨਾਂ ਲੁਆ ਦਿੰਦਾ ' 'ਜਗਸੀਰ ਨੂੰ ਯਾਦ ਸੀ ਕਿ ਧਰਮ ਸਿੰਘ ਦਾ ਪਿਉ ਤੇ ਉਹਦਾ ਪਿਉ ਇਕਠੇ ਸੋਣ ਵਰ੍ਹਾਂ ਦੇ ਮੇਲੇ ਜਦੋਂ ਜਾਂਦੇ ਹੁੰਦੇ ਸਨ ਤਾਂ ਦੋਹਾਂ ਦੇ ਇੱਕੋ ਰੰਗ ਦੀਆਂ ਪੱਗਾਂ, ਇਕ ਰੋਗ ਦੇ ਕੁੜਤੇ ਤੇ ਇੱਕੋ ਜਹੀਆਂ ਦੁਖੱਲੀਆਂ ਸੁਨਹਿਰੀ ਤਿੱਲੇ ਦੀਆਂ ਕੱਢੀਆਂ ਜੁਤਆਂ ਹੁੰਦੀਆਂ ਸਨ । ਸਾਰੇ ਪਿੰਡ ਵਿਚ ਉਨਾਂ ਨੂੰ ਲੋਕ 'ਹੰਸਾਂ ਦੀ ਜੋੜੀ' ਆਖਦੇ ਸਨ। ਲਕ-ਲੱਚ ਦਾ ਮਾਰਿਆ ਧਰਮ ਸਿੰਘ ਦਾ ਪਿ ਤੂੰ ਜਗਸੀਰ ਦੇ fuਉ ਨਾਲ ਲੋਕਾਂ ਸਾਹਮਣੇ ਬਣ ਕੇ ਨਹੀਂ ਸੀ ਖਾਂਦਾ, ਪਰ ਜਗਸੀਰ ਜਦੋਂ ਪੰਜਾਂ ਕੁ ਵਰਿਆਂ ਦਾ ਸੀ ਤਾਂ ਉਹਨੇ ਇਕ Tਨ, ਖੋਤਵਾਲੀ ਝੁੱਗੀ ਵਿਚ ਦੋਹਾਂ ਨੂੰ ਇੱਕ ਚੁਠੀ ਵਿਚ ਦਾਰੂ ਪੀਦਿਆਂ ਵੇਖਿਆ ਸੀ । “ਧਰਮ ਸਿੰਘ ਦੇ ਪਿਉ ਕੋਲ ਜੱਦੀ ਜ਼ਮੀਨ ਬਹੁਤੀ ਨਹੀਂ ਸੀ ਪਰ ਜਗਸੀਰ ਦੇ ਪਿਉ ਤੇ ਉਹਨੇ ਦਿਨ ਰਾਤ ਜਾਨ ਹੂਲ ਕੇ ਏਨੀ ਕਮਾਈ ਕੀਤੀ ਸੀ ਕਿ ਜਦੋਂ ਧਰਮ ਸਿੰਘ ਦਾ ਪਿਉ ਮਰਿਆ, ਉਹਨੇ ਆਪਣੀ ਜੱਦੀ ਜ਼ਮੀਨ ਨਾਲੋਂ ਦੂਣੀ ਹੋਰ ਖਰੀਦ ਲਈ ਸੀ । ਤੇ ਜਗਸੀਰ ਉਹ ਮੌਕਾ ਕਦੇ ਨਹੀਂ ਸੀ ਭੁੱਲ ਸਕਦਾ ਜਦੋਂ ਧਰਮ ਸਿੰਘ ਦੇ ਪਿਉ ਨੇ ਮਰਨ ਤੋਂ ਇਕ ਦਿਨ ਪਹਿਲਾਂ ਜਗਸੀਰ ਦੇ ਪਿਉ ਨੂੰ ਆਪਣੇ ਕੋਲ ਸੱਦ ਕੇ ਆਪਣੇ ਪੁੱਤਰ ਧਰਮ ਸਿੰਘ ਨੂੰ ਆਖਿਆ ਸੀ, 'ਧਰਮਿਆਂ ਠੱਲੇ ਨੂੰ ਮੇਰਾ ਈ ਰੂਪ ਸਮਝੀ, ਜੇ ਇਹਦੇ ਨਾਲ ਕਈ ਦੁਐਤ ਰੱਖੀ ਤਾਂ ਮੈਨੂੰ ਸ਼ਾਂਤੀ ਨਹੀਂ ਆਉਣੀ, ਮੇਰੀ ਆਤਮਾ ਨਰਕਾਂ 'ਚ ਤੜਫਦੀ ਰਹੂ ! ਤੇਰੀ ਸਾਰੀ ਜੈਦਾਤ ਠੱਲ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਬਣਾਈ ਐ, ਨਹੀਂ ਤਾਂ ਮੈਂ ਕੀਹਦਾ ਪਾਣੀਹਾਰ ਸੀ । ਭਾਵੇਂ ਅਸੀਂ ਇਕੋ ਮਾਂ ਦੇ ਪੇਟੋਂ ਨਹੀਂ ਜਨਮ ਲਿਆ, ਪਰ ਊ ਅਸੀਂ ਪਿਛਲੇ ਜਨਮ ਦੇ ਸੱਕੇ ਭਰਾ ਐਂ-- ਇਹ ਤਾਂ ਕੋਈ ਭਗਤੀ ਚ ਭੰਗਣਾ ਪੈ ਗਈ ਜੋ ਇਹ ਹੋਰ ਘਰੇ ਜੰਮ ਪਿਆ ' ਤੇ ਉਦੋਂ ਜਗਸੀਰ ਦੇ ਪਿਉ ਦੀਆਂ ਭੁੱਬਾਂ ਨਿਕਲ ਗਈਆਂ ਸਨ । ਉਹਨੇ ਧਰਮ ਸਿੰਘ ਦੇ ਪੈਰ ਹੰਝੂਆਂ ਨਾਲ ਧੋ ਦਿੱਤੇ ਸਨ; ਉਹਨੇ ਵੀ ਆਪਣੇ ਸਾਰੇ ਪਰਵਾਰ ਸਾਹਮਣੇ ਜਗਸੀਰ ਦੇ ਪਿਉ ਨੂੰ ਸੈਨਤ ਮਾਰ ਕੇ ਆਪਣੇ ਮੰਜੇ ਦੀ ਹੀਹ ਉੱਤੇ ਬਿਠਾ ਕੇ ਆਪਣੀਆਂ ਨਿਰਜਿੰਦ ਬਾਹਾਂ ਉਹਦੇ ਗਲ ਵਲ ਵਧਾ ਦਿੱਤੀਆਂ ਸ ' | ਦੁਸਰੀ ਪੀੜੀ ਧਰਮ ਸਿੰਘ ਤੇ ਜਗਸੀਰ ਦੀ ਹੈ । ਇਹ ਪੀੜੀ ਵੀ ਇਕ ਤਰਾਂ ਨਾਲ ਪਹਿਲੀ ਪੀੜੀ ਦੀ ਹੀ ਨਿਰੰਤਰਤਾ ਹੈ । ਧਰਮ ਸਿੰਘ ਨੇ ਆਪਣੇ ਬਾਪ ਦੇ ਬੋਲ ਪੁਗਾਏ । ਜਗਸੀਰ ਦੀਆਂ ਭੈਣਾਂ ਦੇ ਵਿਆਹ ਧਮ ਸਿੰਘ ਨੇ ਆਪਣੇ ਹੱਥੀਂ ਕੀਤੇ । ਬੁੱਢੇ ਵਾਰੇ ਰੌਲੇ ਦੇ ਮਨ ਤੇ ਸਰੀਰ ਨੂੰ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਨਾ ਦਿੱਤਾ । ਠੋਲੇ ਨੇ ਆਪਣੇ ਅੰਤਿਮ ਮੁਆਸਾਂ ਸਮੇਂ ਧਰਮ ਸਿੰਘ ਦੇ ਹੱਥ ਜਗਸੀਰ ਦੀ ਬਾਂਹ ਫੜਾ ਕੇ ਧਰਮ ਸਿੰਘ ਨੂੰ ਆਖਿਆ, ‘ਲੇ ਧਰਮ ਸਿੰਘ, ਤੇਰਾ ਪਿਉ ਮੇਰੀ ਬਾਂਹ ਤੈਨੂੰ ਫੜਾ ਕੇ ਗਿਆ ਸੀ, ਤੈਨੂੰ ਮੈਂ ਇਹਦੀ ਫੜਾ ਲਿਆਂ । ਇਹਦਾ ਸਭੋ ਕੁਛ ਤੇਰੇ ਜਿਮੇਂ ਐਂ । ਆਵਦਾ ਭਰਾ ਬਣਾ ਕੇ ਰੱਖੀ ਤੇ ਧਰਮ ੧ਘ ਨੇ ਅੰਤਿਮ ਸਮੇਂ ਤਕ ਬਾਂਹ ਫੜੀ ਦੀ ਲਾਜ ਨਿਭਾਈ ਤੇ ਜਗਸੀਰ ਨੂੰ ਕਦੇ ਸੀਰੀ