ਪੰਨਾ:Alochana Magazine October, November and December 1979.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਜ਼ਮੀਨ ਜੈਦਾਤ ਨੂੰ ਕੀ ਅੱਗ ਲਾਉਣੈ, ਜਦੋਂ ਬੰਦਿਆਂ ਦੇ ਮਨ ਈ ਨ ਮਿਲੇ, ਜ਼ਮੀਨ ਜੈਦਾਤ : ਤਾਂ ਬੰਦੇ ਦੇ ਹੱਥਾਂ ਦੀ ਮੈਲ ਹੁੰਦੀ ਐ, ਜਦੋਂ ਬੰਦਾ ਮੇਲ ਈ ਚੱਟਣ ਲਗ ਪਏ ਧਿਰਗ ਐਸੀ । ਜੁਨ ਦੇ... ਧਰਮ ਸਿੰਘ ਦਾ ਇਹ ਵਾਕ ਇਸ ਤਬਦੀਲੀ ਦੇ ਕਾਰਣ ਇਹੀ ਹੈ । ਕਿ 'ਬੰਦੇ ਮੈਲ ਚੱਟਣ ਲੱਗ ਪਏ ਹਨ । | ਇਸ ਤਰਾਂ ਅਸੀਂ ਦੇਖਦੇ ਹਾਂ ਕਿ ਨਾਵਲਕਾਰ ਨੇ ਆਪਣੀ ਇਸ ਰਚਨਾ ਵਿਚ ਕਿਸਾਨ-ਸੀਰੀ ਦੇ ਰਿਸ਼ਤੇ ਤੇ ਪਿਉ-ਪੁੱਤਰ ਦੇ ਸੰਬੰਧਾਂ ਵਿਚਲੀ ਅਪਣੱਤ ਨੂੰ ਬਦਲ ਰਹੀਆਂ ਪਰਿਸਥਿਤੀਆਂ ਦੇ ਪ੍ਰਸੰਗ ਵਿਚ ਬੇਗਾਨੇਪਣ ਵਿਚ ਤਬਦੀਲ ਹੋਣ ਦੀ ਕਹਾਣੀ ਪਾਈ ਹੈ ਤੇ ਕਮਾਲ ਦੀ ਗੱਲ ਇਹ ਹੈ ਕਿ ਅਜੇਹਾ ਕਰਨ ਸਮੇਂ ਉਸਨੇ ਆਪਣੀ ਵਾਰਤਾ ਦੇ ਪਿੰਡਾਂ ਤੇ ਇਕ ਵੀ ਬੋਝਲ ਵਾਕ ਨਹੀਂ ਲੱਦਿਆ ( 1 32 ਪੰਨਿਆਂ ਦੇ ਅਲਪ ਜਿਹੇ ਅਕਾਰ ਵਿੱਚ ਉਸਨੇ ਜਿਸ ਸੰਖੇਪਤਾ ਤੇ ਸਰਲਤਾ ਨਾਲ ਸਾਰੀਆਂ ਸਮੱਸਿਆਵਾਂ ਨੂੰ ਸਮੇਟਿਆ ਹੈ, ਉਹ ਆਪਣੀ ਸਾਰ-ਗਰਭਤਾ ਕਾਰਨ ਉਹਦੀ ਕਲਾ ਦੇ ਮੀਰੀ ਗੁਣ ਬਣ ਗਈਆਂ ਹਨ । ‘ਆਪਣਿਆਂ' ਦੇ 'ਬੇਗਾਨੇ ਬਣ ਜਾਣ ਕਾਰਣ ਜਗਸੀਰ ਦੇ ਮਨ ਵਿਚ ਜੋ ਵਿਸ਼ਾ ਤੇ ਪੀੜਾ ਪੈਦਾ ਹੁੰਦੀ ਹੈ, ਉਸ ਕਰਕੇ ਉਸਨੂੰ ਜ਼ਿੰਦਗੀ ਵਿਅਰਥ ਭਾਸਣ ਲਗ ਪੈਂਦੀ ਹੈ । ਉਹ ਸੋਚਦਾ ਹੈ ਕਿ ਜੇ ਬੰਦਾ ਭਲਾ ਜੰਮੇ ਹੀ ਨਾ ਤਾਂ ਫੇਰ ਕੀ ਬਣੇ ? ਕਹਿੰਦੇ ਚੌਰਾਸੀ ਲੱਖ ਜੂਨੀ ਭੋਗ ਕੇ ਜੀਅ ਨੂੰ ਮਨੁੱਖ ਦਾ ਜਾਮਾ ਮਿਲਦੈ : ਪਰ ਜੇ ਉਹ ਆਖੇ ਬਈ ਮੈਂ ਤਾਂ ਮਨੁੱਖ ਦੇ ਜਾਮੇ ਪੈਣਾ ਈ ਨਹੀਂ। ਮੁੜਕੇ ਮੈਨੂੰ ਕਿਸੇ ਜਨੌਰ ਦੇ ਜਾਮੇ ਈ ਪਾ ਦਿਓ ਤਾਂ ਫਿਰ ਉਹਨੂੰ ਧਰਮ ਰਾਜ ਮੱਲੋਮਲੀ ਮਨੁੱਖ ਦੇ ਜਾਮੇ ਪਾ ਦਉ ? ...” “ਜੇ ...ਬੰਦੇ ਦਾ ਕੁਸ਼ ਨਾ ਹੋਵੇ ...ਨਾ ਘਰ ਘਾਟ, ਨ ਬਲ ਬੱਚੇ, ਨੇ ਅਗਾ ਪਿੱਛਾ ਤੇ ਫੇਰ ਉਹ ਜੀਊਂਦਾ ਕਿਵੇਂ ਰਹਿੰਦੈ ?' ਜਿਹੜਿਆਂ ਕੋਲ ਜ਼ਮੀਨੈ, ਚੰਗੇ ਘਰਬਾਰ ਐ, ਵਿਆਹੇ ਵਰੇ ਐ, ਬਾਲ-ਬੱਚੇਬਾਰ ਐ, ਉਨਾਂ ਦੇ ਸਾਡੇ ਨਾਲੋਂ ਕੁਸ਼ ਚੰਗੇ ਕਰਮ ਕੀਤੇ ਹੁੰਦੇ ਐ...?' ਜਗਸੀਰ ਦਾ ਇਨ੍ਹਾਂ ਮਾਰਮਕ ਪ੍ਰਸ਼ਨਾਂ ਦਾ ਉੱਤਰ, ਪਰੰਪਰਾ ਪ੍ਰਧਾਨ ਘਸੀ-ਪਟਾ ਧਾਰਮਕ ਸੋਚ ਨਾਲੋਂ ਟੁੱਟ ਕੇ, ਆਪਣੀ ਜ਼ਾਤ ਜਮਾਤ ਦੇ ਲੋਕਾਂ ਦੀ ਸੋਚ ਨੂੰ ਸਿਹਤਮੰਦ ਲੀਹਾਂ ਤੇ ਪਾਉਂਦਾ ਹੈ । ਉਹ ਰੋਹ ਵਿਚ ਆਕੇ ਆਪਣੇ ਹੀ ਪ੍ਰਸ਼ਨ ਦਾ ਉੱਤਰ ਦਿੰਦਾ ਹੋਇਆ ਆਖਦਾ ਹੈ : “ਇਹ ਕਰਮ, ਕਰਮ, ਕਰਮ, ਕਰਮ ਰੌਣਕਾਂ ਹੁੰਦੇ ਕੀ ਐ...ਲੈ ਭਲਾ ਕਿਸੇ ਨੂੰ ਸਫ਼ਨਾ ਆਉਂਦੈ ਬਈ ਪਿਛਲੇ ਜਨਮ 'ਚ ਕਈ ਕੀ ਕਰਕੇ ਆਇਐ ? ... ਐਵੇਂ ਕੁੱਤੀ ਜਾਤ ਭੌਕਦੀ ਐ ...ਜਦੋਂ ਅਗਲੀ ਦਰਗਾਹ ਬੰਦੇ ਦਾ ਲੇਖਾ ਹੁੰਦੈ ਉਦੋਂ ਨਿਰਾ ਲੈਣ ਈ ਦੱਸਦੇ ਐ ਕਿ ਦੇਣ ਦਾ ਹਸਾਬ ਵੀ ਕਰਦੇ ਐ ? ਦੇਣ ਦਾ ਕੀ ਕਰਦੇ ਹੋਣੇ ਐ, ਜਦੋਂ ਐਥੇ ਆਲੇ ਨੀ ਕਰਦੇ, ਉਥੋਂ ਆਲਿਆਂ ਨੇ ਕੀ ਕਰਨੈ ... ਮੜੀ ਦਾ ਦੀਵਾ ਵਿਚ ਨਾਵਲਕਾਰ ਨੇ ਸਮਕਾਲੀ ਸਮਾਜ ਵਿਚਲੀਆਂ ਬਜੀਦਾ ਕੀਮਤਾਂ ਨਾਲ ਬੱਝੇ ਵਿਆਹ --ਪ੍ਰਬੰਧ ਦੀ ਨਿਰਦੈਤਾ ਉੱਤੇ ਵੀ ਸਾਡੀ ਝਾਤ ਪੁਆਈ ਹੈ। ਜਗਸੀਰ ਸਰੀਰਕ ਤੌਰ ਤੇ ਸਿਹਤਮੰਦ ਤੇ ਕਮਾਊ ਹੋਣ ਦੇ ਬਾਵਜੂਦ ਸਾਰੀ ਉਮਰ ਕਰ 44