ਪੰਨਾ:Alochana Magazine October, November and December 1979.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਫੇਰ ਉਹਦੇ ਕੋਲੋਂ ਤਾਂ ਕੇਵਲ ਉਹਦਾ ਖੇਤ ਤੇ ਟਾਹਲੀ ਹੀ ਨਹੀਂ ਸਨ ਖੁੱਸੇ, ਸਗੋਂ ਉਹਦੇ ਮੋਏ ਬਾਪ ਦੀ ਮੜੀ ਦਾ ਵੀ ਤਿਸਕਾਰ ਹੋ ਗਿਆ ਸੀ । ਮੋਇਆਂ ਦੇ ਦੁੱਖ ਤਾਂ ਇਕ ਪਾਸੇ ਰਹੇ, ਸਗੋਂ ਉਹਦੇ ਜਿਉਂਦੇ ਜਾਗਦੇ ਇਸ਼ਟ, ਧਰਮ ਸਿੰਘ ਦੇ ਨਾਲ ਵੀ ਜਿਹੜੀ ਹੋਈ, ਉਸਨੇ ਤਾਂ ਜਗਸੀਰ ਦਾ ਰਹਿੰਦਾ ਹਦਾ ਸਾਹ-ਸਤ ਵੀ ਸੂਤ ਲਿਆ । ਉਹਨੂੰ ਇਸ ਗੱਲ ਦਾ ਡੂੰਘਾ ਇਹਸਾਸ ਸੀ ਕਿ ਧਰਮ ਸਿੰਘ ਦੀ ਦੁਰਗਤੀ ਕੇਵਲ ਉਹਦੇ ਕਾਰਣ ਹੀ ਹੋਈ ਸੀ । ਇਸ ਇਹਸਾਸ ਨੇ ਇਕ ਅਜੀਬ ਜਿਹੀ ਦੋਸ਼ੀ ਭਾਵਨਾ ਦੀ ਗੰਢ ਉਹਦੇ ਮਨ ਵਿਚ ਪਾ ਦਿੱਤੀ, ਜੋ ਜਿਉਂਦੇ ਜੀ ਉਸ ਤੋਂ ਖੁੱਲ ਹੀ ਨਾ ਸਕੀ । ਸੀਰੀ ਤੋਂ ਬਿਨਾਂ ਗੁਰਦਿਆਲ ਸਿੰਘ ਨੇ ਜਗਸੀਰ ਅਰਪਤ ਪ੍ਰੇਮੀ ਦੇ ਤੌਰ ਤੇ ਵੀ ਪ੍ਰਸਤੁਤ ਕਰਨ ਦਾ ਸਬਲ ਯਤਨ ਕੀਤਾ ਹੈ । ਪ੍ਰੇਮੀ ਦੇ ਤੌਰ ਤੇ ਉਹਦੇ ਸਾਹਮਣੇ ਇਕੋ ਇਕ ਕਰਤੱਵ ਹੀ ਵਿਦਮਾਨ ਰਹਿੰਦਾ ਹੈ ਤੇ ਉਹ ਹੈ-ਆਪਣੇ ਸਮੁੱਚੇ ਵਿਅਕਤਿਤਵ ਦਾ ਮਹਿਬੂਬ ਪਤੀ ਨਿਸ਼ਕਾਮ ਸਮਰਪਣ । ਪ੍ਰੇਮ ਪ੍ਰਤੀ ਉਹਦਾ ਰਵਈਆ ਨਿਰੋਲ ਆਦਰਸ਼ਵਾਦੀ ਹੈ, ਪ੍ਰੰਤੂ ਇਹ ਆਦਰਸ਼ਵਾਦ ਜਿੱਥੇ ਉਸਦੇ ਸੰਗਾਊ ਸੁਭਾ ਵਿਚ ਜਨਮ ਲੈਂਦਾ ਹੈ, ਉਥੇ ਇਸ ਦਾ ਕਾਰਣ ਸਾਡੇ ਪਰੰਪਰਾਗਤ ਸੰਸਕਾਰ ਵੀ ਹਨ । ਇਕ ਆਦਰਸ਼ਵਾਦੀ ਪੇਮੀ ਵਾਂਗ ਉਹ ਆਪਣੀ ਪ੍ਰੇਮਕਾ ਨੂੰ ਸੂਰਜ ਦੀ ਨਿਆਈਂ ਸਮਝਦਾ ਹੈ, ਸੂਰਜ ਜੋ ਮਨ ਦੀਆਂ ਹਨੇਰੀਆਂ ਕੰਧਰਾਂ ਨੂੰ ਜਗਮਗਾ ਦਿੰਦਾ ਹੈ । ਤੂ ਜਗਸੀਰ ਅਨੁਸਾਰ ਸੂਰਜ ਵੱਲ ਕੋਈ ਪਲ ਭਰ ਲਈ ਅੱਖ ਝਮਕਣ ਦਾ ਹੀਆ ਤਾਂ ਕਰ ਸਕਦਾ ਹੈ, ਪਰ ਸੂਰਜ ਨੂੰ ਆਪਣੀ ਬੁੱਕਲ ਵਿਚ ਸਮੋਣ ਦੀ ਜੁਰਅਤ ਨਹੀਂ ਕਰ ਸਕਦਾ । ਇਨ੍ਹਾਂ ਅਦਰਸ਼ਵਾਦੀ ਵਿਚਾਰਾਂ ਦੇ ਗੋਰਖਧੰਦੇ ਵਿਚ ਫਾਥਾ ਜਗਸੀਰ ਔਰਤ ਦੇ ਸਾਥ ਤੋਂ ਵਾਂਝਾ ਰਹਿ ਕੇ ਦੁੱਧ ਸੱਖਣੀ ਚਾਹ ਵਾਂਗ ਉਮਰ ਭਰ ਸੜਦਾ ਰਿੱਝਦਾ ਆਪਣੇ ਆਪ ਨੂੰ ਖੋਰਦਾ ਚਲਾ ਜਾਂਦਾ ਹੈ । ਪ੍ਰੇਮ ਦੇ ਵਿਉਪਾਰ ਵਿਚੋਂ ਜੇ ਉਹ ਕੁਝ ਕਮਾ ਸਕਿਆ, ਉਹ ਸੀ ਕੇਵਲ ਭਾਨੀ ਦੇ ਅਫਤਾਬੀ ਹੁਸਨ ਦੀਆਂ ਛਿਣ-ਭੰਗਰੀਆਂ ਕੁਝ ਝਲਕਾਂ ਜਾਂ ਉਹਦੇ ਸੁੱਤੀਆਂ ਤਰਬਾਂ ਛੇੜਨ ਵਾਲੇ ਕੁਝ ਮਿਜ਼ਰਾਬੀ ਬੋਲ, ਤੇ ਬੱਸ । ਜਗਸੀਰ ਦੇ ਪ੍ਰੇਮ ਦੇ ਪ੍ਰਫੁਲਣ ਦੇ ਰਾਹ ਵਿਚ ਵਿਆਹ-ਪ੍ਰਬੰਧ ਤੇ ਜਾਤ-ਭੇਦ ਸਭ ਤੋਂ ਵੱਡੇ ਰੋੜੇ ਹਨ । ਉਹ ਭਾਨੀ ਦੇ ਕਬੀਲੇ ਲਈ ‘ਜਾਤ-ਜਾਤ ਦਾ ਬੰਦਾ ਹੀ ਰਹਿੰਦਾ ਤੇ ਵਿਆਹੁਤਾ ਔਰਤ ਨਾਲ ਕਿਸੇ ਪ੍ਰਕਾਰ ਦਾ ਸਰੀਰਕ ਸੰਬੰਧ ਕਾਇਮ ਕਰਨਾ ਉਹਦੇ * ਬਾਹਰੀ ਗੱਲ ਸੀ । ਇਸ ਤਰ੍ਹਾਂ ਉਹਦਾ ਇਸ਼ਕ ਅਨੇਕ-ਭਾਂਤੀ ਲਛਮਣ ਰੇਖਾਵਾਂ ਘਰਿਆ ਅੰਦਰ ਹੀ ਅੰਦਰ ਰਿੱਝਦਾ ਹੋਇਆ ਉਹਦੇ ਆਪੇ ਨੂੰ ਖੋਰੀ ਤੁਰਿਆ ਜਾਂਦਾ ਕ-ਲੱਜ ਤੋਂ ਭੈ ਖਾ ਕੇ ਉਹ ਭਾਨੀ ਦੇ ਘਰ ਨਾ ਜਾਣ ਦੀਆਂ ਪੱਕੀਆਂ ਠਾਣਦਾ 'ਚ, ਪ੍ਰੰਤੂ ਅਮੋੜ ਭਾਵਨਾਵਾਂ ਉਹਦੇ ਕਦਮਾਂ ਨੂੰ ਵਾਰ ਵਾਰ ਵਰਜਤ ਰਾਹਾਂ ਵਲ ਦੀਆਂ ਹਨ । ਪ੍ਰੰਤੂ ਵਰਜਤ ਬਾਗਾਂ ਦਾ ਸੰਗਾਊ ਸੈਲਾਨੀ ਵਰਜਤ ਫਲ ਨੂੰ ਨਾ ਹੋ ਸਕਿਆ ਤੇ ਨਾ ਹੀ ਛਹ ਸਕਿਆ । ਸਿੱਟੇ ਵਜੋਂ ਉਹ ਉਮਰ ਭਰ ਮੂਕ ਜਿਹੀ 'ਕਸ਼ਮਕਸ਼ ਦਾ ਸ਼ਿਕਾਰ ਰਹਿੰਦਾ ਹੈ । ਮਰਨ ਲੱਗਿਆਂ ਵੀ ਜੇ ਉਹਦੀ ਕਈ ਛਾ ਸੀ ਤਾਂ ਕੇਵਲ ਇਹੀ ਸੀ ਕਿ ਭਾਨੀ ਉਹਦੀ ਮੜੀ ਨੂੰ ਲਿੰਬ ਪੋਚ ਕੇ ਕਦੀ ਵਿਚ ਘਿਰਿਆ ਦੇ ਹੈ । ਲੋਕ-ਲੱਜ ਤੋਂ ਰਹਿੰਦਾ ਹੈ, ਪ੍ਰੰਤੂ ਅੰਮੜੇ ਮੋੜ ਜਾਂਦੀਆਂ ਹਨ ? ਹੀ ਛੱਡ ਸਕਿਆ ਤੇ ਨਾ ਅੰਤਮ ਇੱਛਾ ਸੀ ਤਾਂ