ਪੰਨਾ:Alochana Magazine October, November and December 1979.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਵੇਂ ਭਾਨੇ ਨੂੰ ਜਗਸੀਰ ਦੇ ਇਸ ਨਿਰਬਲ ਵਿਵਹਾਰ ਦਾ ਗਿਲਾ ਤਾਂ ਰਹਿੰਦਾ ਹੈ । ਤੂ ਨਾਲ ਹੀ ਉਸਨੂੰ ਇਸ ਇਹਸਾਸ ਦਾ ਪਾਸ ਵੀ ਰਹਿੰਦਾ ਹੈ ਕਿ ਜਗਸੀਰ ਆਪਣੇ ਮਨ ਦੀਆਂ ਧੁਰ ਅੰਦਰਲੀਆਂ ਡੂੰਘਾਣਾਂ ਵਿਚ ਉਹਨੂੰ ਸਦਾ ਦਈ ਵਿਰਾਜਮਾਨ ਕਰ ਚੁੱਕਾ ਹੈ । ਉਮਰ ਭਰ ਉਹ ਇਸੇ ਕਰਜ਼ੇ ਦੇ ਭਾਰ ਨੂੰ ਆਪਣੀ ਹੋਂਦ ਤੇ ਮਹਿਸੂਸ ਕਰਦੀ ਰਹਿੰਦੀ ਹੈ ! ਆਨੀ ਬਾਨੀ ਉਸਦਾ ਹਾਲ ਚਾਲ ਹੋਰਾਂ ਤੋਂ ਪੁੱਛਦੀ ਰਹਿੰਦੀ ਹੈ । ਜਗਸੀਰ ਨੇ ਭਾਨੀ ਤੋਂ ਜੋ ਮੰਗਿਆ ਉਸਨੇ ਸੇ ਹੀ ਦਿੱਤਾ, ਉਹਦੇ ਮਰਨ ਲੱਗੇ ਦੀ ਇਹੀ ਅਭਿਲਾਸ਼ਾ ਸੀ ਕਿ ਭਾਨੀ ਉਹਦੀ ਮੜੀ ਤੇ ਦੀਵਾ ਬਾਲ ਆਇਆ ਕਰੇ । ਉਹਨੇ ਇਸ ਨੂੰ ਆਪਣਾ ਪਵਿੱਤਰ ਕਰਤੱਵ ਸਮਝ ਕੇ ਪੂਰਾ ਕੀਤਾ | ਪਤਨੀ ਦੇ ਤੌਰ ਤੇ ਵੀ ਉਹ ਆਪਣੇ ਪਤੀ ਨਿੱਕੇ ਤੇ ਹਾਵੀ ਹੈ । ਜੇ ਜਗਸੀਰ ਉਹਦੇ ਹੋਸਲੇ ਦਾ ਹਾਣੀ ਹੋ ਸਕਦਾ ਤਾਂ ਕਹਾਣੀ ਅਸਲੋਂ ਹੀ ਨਿਆਰਾ ਮੋੜ ਕੱਟ ਸਕਦੀ ਸੀ । ਪ੍ਰੰਤੂ ਅਜੇਹਾ ਕਰਨ ਨਾਲ ਨਾਵਲ ਦੇ ਸਦਕ ਮੰਤਵ ਦੀ ਪੂਰਤੀ ਵਿਚ ਇੰਤਜ਼ਾਰ ਪੈਦਾ ਹੋ ਜਾਣਾ ਸੀ । ਭੰਤਾ, ਧੰਨੋ ਤੇ ਭੱਤੇ ਦੀ ਬਹੁ ਇੱਕ ਥੈਲੀ ਦੇ ਚੱਟੇ ਵੱਟੇ ਹਨ । ਧੰਨੇ ਦੇ ਪੜਾਏ ਭੰਤੇ ਨੂੰ ਸੀਰੀਆਂ ਨੂੰ ਕੁਝ ਵਿੱਘੇ ਪੈਲੀ ਦੇ ਛੱਡਣ ਵਾਲੇ ਆਪਣੇ ਪੂਰਵਜ 'ਬੁੱਧੂ` ਤੇ ਉਨ੍ਹਾਂ ਦੇ ਸੀਰੀ ‘ਚੋਰ ਲੁਟੇਰੇ’ ਜਾਪਦੇ ਹਨ । ਭੰਤਾ ਸਾਰੇ ਮਸਲੇ ਨੂੰ ਨਿਰੋਲ ਨਿੱਜੀ ਸੁਆਰਥ ਦੇ ਨੁਕਤੇ ਤੋਂ ਵਾਚਦਾ ਹੈ । ਉਹ ਸਹੀ ਅਰਥਾਂ ਵਿਚ ‘ਮਾਇਆ ਧਾਰੀ ਅਤਿ ਅੰਨਾ ਬੋਲਾ' ਹੈ । ਇਹਨੂੰ ਜਗਸੀਰ ਦੀਆਂ ਆਪਣੀ ਟਾਹਲੀ’ ਤੇ ‘ਆਪਣੇ ਖੇਤ’ ਨਾਲ ਬੱਝੀਆਂ ਕੋਮਲ ਭਾਵਨਾਵਾਂ ਦੀ ਕੋਈ ਕਦਰ ਨਹੀਂ। ਉਹ ਕੁਝ ਛਿਲੜਾਂ ਬਦਲੇ ਇਸ ਟਾਹਲੀ ਨੂੰ ਵੇਚ ਸੁੱਟਦਾ ਹੈ । ਉਹਦਾ ਇਹ ਕਰਮ ਉਹਨੂੰ ਪੁਰਾਣੀ ਪੀੜੀ ਦੇ ਪਾਤਰਾਂ ਨਾਲੋਂ ਅਸਲੋਂ ਹੀ ਨਿਖੇੜ ਸੁੱਟਦਾ ਹੈ । ਧੰਨੇ ਤੇ ਭੰਤੇ ਦੀ ਬਹੂ ਨੂੰ ਢਾਕਾਂ ਤੇ ਹੱਥ ਰੱਖਕੇ ਪਸ਼ੂਆਂ ਦੇ ਪੜੇ ਸੇਕਣ ਤੇ ਆਪਣੇ ਕਠੋਰ ਬਚਨਾਂ ਦੁਆਰਾ ਮਨੁੱਖਾਂ ਦੇ ਕੋਮਲ ਹਿਰਦੇ ਛੇਕਣ ਤੋਂ ਸਿਵਾ ਹੋਰ ਜਿਵੇਂ ਕਈ ਕੰਮ ਹੀ ਨਾ ਹੋਵੇ । ਜਗਸੀਰ ਦੀ ਤਾਂ ਖੈਰ ਸੱਲਾ, ਉਹ ਤਾਂ ਚਲੋ ਸੀਰੀ ਸੀ, ਪੰਤ ਮੁਆਰਥ ਦੇ ਪੱਲੜੇ ਵਿੱਚ ਪਾ ਕੇ ਹਰ ਚੀਜ਼ ਨੂੰ ਤੋਲਣ ਵਾਲੇ ਇਨ੍ਹਾਂ ਲੋਕਾਂ ਨੇ ਤਾਂ ਆਪਣੇ ਪਰਵਾਰ ਦੇ ਮੋਹਰੀ ਧਰਮ ਸਿੰਘ ਨੂੰ ਵੀ ਕੱਖੋਂ ਹੌਲਾ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ । | ਇਨ੍ਹਾਂ ਕੁਲਹਿਣੇ ਪਾਤਰਾਂ ਦਾ ਨਾਵਲ ਦੀ ਕਹਾਣੀ ਵਿਚ ਆਪਣੇ ਤੌਰ ਤੇ ਬੜਾ "ਬਕ ਰੱਲ ਹੈ । ਇਹ ਨਾਵਲ ਦੀ ਕਹਾਣੀ ਵਿੱਚ ਟੱਕਰ ਪੈਦਾ ਕਰਕੇ ਇਹਨੂੰ ਸਹਿਜ ਵਕ ਤਰੀਕੇ ਨਾਲ ਦੁਖਾਂਤ ਵਲ ਖੜ੍ਹਦੇ ਹਨ । ਇਨ੍ਹਾਂ ਦਾ ਖਵਾ ਵਿਵਹ ਰ ਆਪਣੇ ਪਣੇ ਵਿਰੋਧੀ ਪਾਤਰਾਂ ਦੀ ਕੋਮਲਤਾ ਨੂੰ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਗਟ ਹੋਣ ਸ ਦਾ ਖ ਮਾਧਿਅਮ ਬਣਦਾ ਹੈ । ਭੁੱਲੀ ਤੇ ਚੰਨੂੰ ਆਦਿ ਇਸ ਨਾਵਲ ਦੇ ਬਾਲ-ਪਾਤਰ ਹਨ । ਇਹ ਆਪਣੇ ਥਾਂ ਕਹਾਣੀ ਦੇ ਛੋਟੇ ਛੋਟੇ ਪਾੜਿਆਂ ਨੂੰ ਮੇਲਣ ਵਿਚ ਸਹਾਈ ਹੁੰਦੇ ਹਨ । ਉਦਾਹਰਣ ਵਜੋਂ ਭੁੱਲੀ ਸਿੰਘ ਨੂੰ ਉਹਦੀ ਗੈਰਹਾਜ਼ਰੀ ਵਿਚ ਭੰਤੇ ਤੇ ਧੰਨੋ ਵਿਚਕਾਰ ਹੋਈ ਵਾਰਤਾਲਾਪ ਧਰਮ 55