ਪੰਨਾ:Alochana Magazine October, November and December 1987.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਹ ਆਪਣੇ ਸੱਸ ਸਹੁਰੇ ਤੋਂ ਵਖਰਾ ਰਹਿਣਾ ਚਾਹੁੰਦੀ ਹੈ ਤੇ ਉਸ ਦਾ ਪਤੀ ਹਰਦੇਵ ਸਿੰਘ ਇਸ ਗੱਲ ਤੇ ਰਜ਼ਾਮੰਦ ਨਹੀਂ ਹੁੰਦਾ, ਭਾਵੇਂ ਉਸ ਦੇ ਮਾਤਾ-ਪਿਤਾ ਦੋਹਾਂ ਨੂੰ ਵਖ ਕਰਨ ਵਿਚ ਵੀ ਰਾਜ਼ੀ ਹਨ । ਇਸੇ ਝਗੜੇ ਕਾਰਨ ਮਨਜੀਤ ਕੌਰ ਤੇ ਹਰਦੇਵ ਸਿੰਘ ਦਾ ਤਲਾਕ ਵੀ ਹੋ ਜਾਂਦਾ ਹੈ, ਮਨਜੀਤ ਕੌਰ ਦੇ ਭੋਰਾ ਵੀ ਮਨਜੀਤ ਕੌਰ ਦੀ ਹੀ ਰਵੀਂ ਲੈਂਦੇ ਹਨ ਤੇ ਮਨਜੀਤ ਕੌਰ ਨੂੰ ਪੇਕੇ ਘਰ ਹੀ ਰਹਿਣਾ ਪੈਂਦਾ ਹੈ । ਆਪਣੇ ਪੇਕੇ ਘਰ , ਰਹਿ ਕੇ ਮਨਜੀਤ ਕੌਰ ਵੇਖਦੀ ਹੈ ਕਿ ਉਸਦੀ ਭਰਜਾਈ ਕਮਲੇਸ਼ ਕੌਰ ਆਪਣੇ ਸੱਸਸਹੁਰੇ ਦੀ ਬਹੁਤ ਸੇਵਾ ਕਰਦੀ ਹੈ ਤੇ ਸੱਸ-ਸਹੁਰੇ ਬਗੈਰ ਰਹਿ ਹੀ ਨਹੀਂ ਸਕਦੀ । ਇਸ ਸਾਰੇ ਵਾਤਾਵਰਨ ਦਾ ਮਨਜੀਤ ਕੌਰ ਉਤੇ ਬਹੁਤ ਅਸਰ ਪੈਂਦਾ ਹੈ । ਉਹ 'ਸੂਹੀ ਪ੍ਰਭਾਤ' ਦਾ ਰੂਪ ਧਾਰਨ ਕਰਕੇ ਮੁੜ ਆਪਣੇ ਸਹੁਰੇ ਜਾਂਦੀ ਹੈ, ਪਤੀ ਉਸ ਨੂੰ ਅਪਣਾਉਣ ਤੋਂ ਪਹਿਲੇ ਤਾਂ ਇਨਕਾਰ ਕਰਦਾ ਹੈ, ਪਰ ਸਭ ਕੁਝ ਠੀਕ ਹੋ ਜਾਂਦਾ ਹੈ । ਨਾਟਕ ਦੇ ਅਖੀਰ ਤੇ ਸਾਰੇ ਹੀ ਪ੍ਰਭਾਤ' ਬਾਰੇ ਕਵਿਤਾ ਬੋਲਦੇ ਹਨ : ਆ ਗਈ ਹੀ ਪ੍ਰਭਾਤ, ਝਸੇ ਇਸ ਦੇ ਪੈਰ ਝਾਂ ਸਧਰਾਂ ਦੀ ਅਸਾਂ, ਮੰਗ ਲਈ ਰੱਬ ਤੋਂ ਖੈਰ •••••••••••• | ਇਹ ਪੂਰੇ ਦਾ ਪੂਰਾ ਨਾਟਕ ਵਾਰਤਾਲਾਪੀ ਵਾਰਤਕ ਸ਼ੈਲੀ ਵਿਚ ਹੈ ਜੋ ਤਿੰਨ ਅੰਕਾਂ ਵਿਚ ਵੰਡਿਆ ਗਿਆ ਹੈ, ਪਰ ਮਹਿਕ ਨੇ ਇਸ ਦਾ ਅੰਤ ਅੱਠ ਪੰਕਤੀਆਂ ਦੀ ਉਪਰੋਕਤ ਕਵਿਤਾ ਨਾਲ ਕੀਤਾ ਹੈ ਕਿਉਂਕਿ ਮਹਿਕ ਮੁੱਖ ਰੂਪ ਵਿਚ ਕਵੀ ਹੀ ਹੈ । ਨਾਟਕ ਦੇ ਹਰ ਅੰਕ ਵਿਚ ਝਾਕੀਆਂ ਵੀ ਹਨ, ਨਾਟਕੀ ਹਦਾਇਤਾਂ ਦੇ ਵੇਰਵੇ ਵੀ ਹਨ ਜੋ ਵਾਰਤਾਲਾਪ ਤੋਂ ਪਹਿਲੇ ਲਗਭਗ ਹਰ ਨਾਟਕ ਦੇ ਅੰਕ ਦਾ ਸ਼ਿੰਗਾਰ ਹੁੰਦੇ ਹਨ । ਇਹ ਸਭ ਗੁਣ 'ਸੂਹੀ ਪ੍ਰਭਾਤ ਨੂੰ ਵੀ ਰੰਗਮੰਚ ਦੇ ਅਨੁਕੂਲ ਬਣਾਉਣ ਲਈ ਹਨ ! ਨਾਟਕ-ਕਾਰ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਸਟੇਜ ਤੇ ਲਿਆਉਣਾ ਸਿੱਖੀ ਪਰੰਪਰਾ ਤੋਂ ਉਲਟ ਹੈ । ਇਸ ਲਈ ਨਾਟਕ ਵਿਚ ਇਨ੍ਹਾਂ ਦੀ ਫੋਟੋ ਨੂੰ ਹੀ ਨਮਸਕਾਰ ਕਰਦੇ ਦਿਸ਼ ਵਿਖਾਏ ਗਏ ਹਨ । | ਰੰਗ ਮੰਚ ਪਖ ਕਿਸੇ ਵੀ ਨਾਟਕ ਦਾ ਸਭ ਤੋਂ ਬਹੁਤਾ ਸੰਬੰਧ ਦਰਸ਼ਕਾਂ ਨਾਲ ਹੁੰਦਾ ਹੈ । ਇਸ ਨਾਟਕ ਦਾ ਇਕ ਪਾਤਰ ਮਨਜੀਤ ਕੌਰ ਦਾ ਛੋਟਾ ਭਰਾ ਹਰਵਿੰਦਰ ਸਿੰਘ ਵੀ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਇਸ ਤਰ੍ਹਾਂ ਵਿਖਾਇਆ ਗਿਆ ਹੈ : ਹਰਵਿੰਦਰ ਸਿੰਘ : (dਲੀ ਦਾ ਹੋਇਆ ਖੂਨ ਖੂਨ । ਹਨੇਰ ਹੋ ਗਿਆ ਏ ਲੋਕ (ਦਰਸ਼ਕਾਂ ਨੂੰ ਸੰਬੋਧਨ ਕਰਕੇ) ਘਰ ਬੁਲਾ ਕੇ ਮਾਰਨ ਡਹੇ ਮੈਂ । -ਪੰਨਾ 22 ਇਸੇ ਤਰ੍ਹਾਂ ਰੰਗਮੰਚੀ ਨਾਟਕ ਦੀ ਜਿੰਦ ਜਾਨ ਕਾਰਜ (action) ਬਾਰੇ ਸਹੀ