ਪੰਨਾ:Alochana Magazine October, November and December 1987.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਗਮੀਤ ਦੀ ਇਹ ਸੱਚ ਉਸ ਦੀ ਉਸ ਅਕਾਂਖਿਆ ਦਾ ਪ੍ਰਤੀਕ ਹੈ ਜਿਸ ਅਧੀਨ ਉਹ ਆਪਣਾ ਸਭਿਆਚਾਰਿਕ ਸਰੂਪ ਤਿਆਗ ਕੇ ਵਿਅਕਤੀਗਤ ਸਰੂਪ ਧਾਰਨ ਕਰ ਲੈਂਦਾ ਹੈ । ਇਹ ਵਿਅਕਤੀਗਤ ਸਰੂਪ ਦੀ ਹੀ ਅਲਾਮਤ ਹੈ ਕਿ ਉਸ ਨੂੰ ਯੂਨੀਵਰਸਿਟੀ ਜਾਣ ਸਮੇਂ ਜ਼ਿਆਦਾ ਖੁਸ਼ੀ ਨਹੀਂ ਹੁੰਦੀ, ਸਗੋਂ ਪਿੱਛੇ ਭਾਬੀ ਦਾ ਕੀ ਬਣੇਗਾ, ਦਾ ਫ਼ਿਕਰ ਉਸਦੀ ਸੋਚ ਤੇ ਹਾਵੀ ਹੈ । ਯੂਨੀਵਰਸਿਟੀ ਵਿਚ ਮੈਡਮ ਦਾ ਮਿਲਾਪ ਮਹਿਜ਼ ਇਤਫ਼ਾ ਕੀ ਮਿਲਾਪ ਨਹੀਂ ਸਗੋਂ ਦੋ ਪਾਸਾਰਾਂ ਸਹਿਤ ਪ੍ਰਸਤੁਤ ਹੁੰਦਾ ਹੈ; ਪਹਿਲਾਂ ਤਾਂ ਮੇਲੇ ਦੇ ਕਿਰਦਾਰ ਨੂੰ ਨਿਖਾਰਨ ਲਈ ਕਲਾਤਮਕ ਜੁਗਤ ਬਣਕੇ, ਮੇਲੇ ਦੇ ਕਿਰਦਾਰ ਨੂੰ ਨਿਖਾਰਦਾ ਹੈ । ਦੁਜਾ ਸੱਭੇ ਸਾਕ ਕੁੜਾਵੇ ਹੋਣ ਦੇ ਪ੍ਰਸੰਗ ਦੀ ਸਦੀਵਤਾ ਅਤੇ ਵਿਆਪਕਤਾ ਨੂੰ ਪ੍ਰਸਤੁਤ ਕਰਦਾ ਹੈ, ਕਿਉਂਕਿ ਮੇਲੇ ਦਾ ਕਿਰਦਾਰ ਜਿਥੇ ਪੇਂਡੂ ਸਮਾਜ ਵਿਚ ਵਿਧਵਾ ਔਰਤ ਦੀ ਤ੍ਰਾਸਦਿਕ ਸਥਿਤੀ ਨੂੰ ਸਭਿਆਚਾਰਕ ਅਰਥਾਂ ਅਧੀਨ ਪ੍ਰਸਤੁਤ ਕਰਦਾ ਹੈ, ਉਥੇ ਮੈਡਮ ਦੀ ਸਥਿਤੀ ਅਜਿਹੇ ਹੀ ਕਿਰਦਾਰ ਦੀ ਸ਼ਹਿਰੀ ਸਭਿਅਤਾ ਅਧੀਨ ਪ੍ਰਾਪਤ ਬਿਖਮ ਤੇ ਸਦਿ¤ ਸਥਿਤੀ ਨੂੰ ਉਜਾਗਰ ਕਰਦੀ ਹੈ । ਕਥਾ ਸੰਦਰਭ ਵਿਚ ਜਗਮੀਤ ਦੀ ਭਾਬੀ ਨਾਲ ਪੈਦਾ ਹੋਣ ਵਾਲੀ ਰਿਸ਼ਤੇਗਤ ਸਾਂਝ ਕਰਕੇ ਹੀ ਮੈਡਮ ਨਾਲ ਸਾਂਝ ਉਤਪੰਨ ਹੁੰਦੀ ਹੈ । ਮੈਡਮ ਉਸ ਲਈ ਆਦਰਸ਼ਕ ਔਰਤ ਵੀ ਹੈ ਅਤੇ ਵਿਚਾਰੀ ਵੀ । ਆਦਰਸ਼ਕ ਔਰਤ ਕਲਾਸ ਰੂਮ ਜਾਂ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਵਿਚ ਲਗਦੀ ਹੈ, ਜਿਥੇ ਉਸ ਦਾ ਵਿਵਹਾਰੇ ਆਪਣੇ ਅਸਤਿਤਵ ਦੀ ਵਿਆਖਿਆਂ ਅੰਦਰਲੇ ਸੱਚ ਤੇ ਪਰਦਾ ਪਾ ਕੇ ਕਰਦਾ ਹੈ । ਪਰ ਘਰ ਦੀ ਚਾਰ-ਦੀਵਾਰੀ ਵਿਚ ਉਹ ਆਪਣੇ ਅਸਤਿਤਵ ਦੇ ਰੂ-ਬਰੂ ਹੁੰਦੀ ਹੈ ਅਤੇ ਆਪਣੇ ਬੇਚਾਰੇਪਣ ਨੂੰ ਹੀ ਮੁਖ਼ਾਤਿਬ ਹੁੰਦੀ ਹੈ । ਆਪਣੀ ਸਮਕਾਲੀ ਮਜਬੂਰੀ ਲਈ ਉਹ ਅਜਿਹੇ ਤਰਕਾਂ ਦੀ ਸਿਰਜਣਾ ਕਰਦੀ ਹੈ ਜਿਸ ਅਧੀਨ ਉਸ ਨੂੰ ਆਪਣੇ ਅੰਦਰ ਦੇ ਗ਼ਮ ਨੂੰ ਲੋਕਾਂ ਦੀ ਗੈਰ-ਸੰਜੀਦਗੀ ਤੋਂ ਪੂਰਨ ਰੂਪ ਵਿਚ ਬਚਾ ਸਕੇ । ਜਗਮੀਤ ਦੇ ਇਹ ਪੁੱਛਣ ਤੇ ਕਿ ਦੁੱਖ ਕਿਸ ਨੂੰ ਦੱਸਣਾ ਚਾਹੀਦਾ ਹੈ, ਮੈਡਮ ਦਾ ਪ੍ਰਤੀਕਰਮ ਧਿਆਨ ਦੇਣ ਯੋਗ ਹੈ : ‘ਵਾਹ ਲਗਦੀ ਤਾਂ ਕਿਸੇ ਕੋਲ ਨਹੀਂ ਕਿਉਂਕਿ ਜੀਹਦੇ ਕੋਲ ਤੁਸੀਂ ਰੋ ਪਏ ਘੱਟੋ ਘੱਟ ਉਸ ਅੱਗੇ ਤੁਹਾਡਾ ਆਪਣਾ ਆਪ ਹੌਲਾ ਹੋ ਗਿਆ। ਦੂਜਾ, ਅੰਦਰਲੀ ਤਪਸ਼ ਘਟਣ ਨਾਲ ਸ਼ਬਦਾਂ ਵਿਚਲਾ ਵਜ਼ਣ ਵੀ ਤਾਂ ਘੱਟ ਜਾਂਦਾ ਹੈ । ਸਪਸ਼ਟ ਹੈ ਕਿ ਮੈਡਮ ਦਾ ਅਜਿਹਾ ਦ੍ਰਿਸ਼ਟੀਕੋਣ ਆਪਣੇ ਜੀਵਨ ਦੀ ਘਾਟ ਨੂੰ ਪੂਰਾ ਕਰਨ ਦੀ ਅਸਮਰਥਾ ਨੂੰ ਸਮਝਦੇ ਹੋਏ ਸਿਰਫ਼ ਸਪਸ਼ਟੀਕਰਣ ਦੇਣਾ ਹੈ । ਪਰ ਇਥੇ ਪ੍ਰਸ਼ਨ ਚ ਹੁੰਦਾ ਹੈ ਕਿ ਅਜਿਹਾ ਪ੍ਰਸ਼ਨ ਜਗਮੀਤ ਮੰਡਮ ਤੋਂ ਹੀ ਕਿਉਂ ਪੁਛਦਾ ਹੈ, ਜਾਂ 1. ਸੱਭੇ ਸਾਕੇ ਕੁੜਾਵੇ, ਪੰਨਾ 95 124