ਪੰਨਾ:Alochana Magazine October, November and December 1987.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੇਲੇ ਹੀ ਪੀੜਿਤ ਹੈ, ਸਗੋਂ ਮੈਡਮ ਅਤੇ ਜਗਮੀਤ ਵੀ ਸ਼ਾਮਲ ਹਨ। ਜੇਕਰ ‘ਬਾਈ' ਦੇ ਮਨ ਨਾਲ ਮੇਲੋ ਦੀ ਜ਼ਿੰਦਗੀ ਉਜੜੇ ਗਦੀ ਸੀ ਅਤੇ ਜਗਮੀਤ ਦਾ ਸਮੁੱਚਾ ਜੀਵਨ ਦ੍ਰਿਸ਼ਟੀਕੋਣ ਵਿਗਠਤ ਹੋਇਆ ਸੀ ਤਾਂ ਮੇਲੇ ਉਪਰ ਚਾਦਰ ਪਾਉਣ ਅਤੇ ਮੈਡਮ ਦੇ ਮਰਨ ਦਾ ਵੀ ਅਜਿਹਾ ਹੀ ਪ੍ਰਤੀਫਲ ਹੈ। ਇਸੇ ਪ੍ਰਛਲ ਅਧੀਨੇ ਜਿਥੇ ਮੈਡਮ ਵਸਤੂਗਤ ਰੂਪ ਵਿਚ ਆਤਮ ਹੱਤਿਆ ਕਰਦੀ ਹੈ ਉਥੇ ਜਗਮੀਤ ਅਤੇ ਮੋਲੋ ਭਾਵਾਤਮਿਕ ਆਤਮ ਹੱਤਿਆ ਕਰਦੇ ਹੋਏ ਆਪਣੇ ਪੁਰਾਣੇ ਅਸਤਿਤਵ ਤੋਂ ਮੁਨਕਰ ਹੋ ਕੇ ਨਵੀਂ ਸਥਿਤੀ ਧਾਰਨ ਕਰਦੇ ਹਨ, ਜਿਸ ਸਥਿਤੀ ਵਿਚ ਮੇਲੇ ਤੇ ਜਗਮੀਤ ਦਾ ਸਾਕ ਵੀ ਕੁੜਾਵੇ ਸਾਕਾਂ ਦੀ ਕੋਟੀ ਵਿਚ ਸ਼ਾਮਲ ਹੋ ਜਾਂਦਾ ਹੈ । ਨਾਵਲ ਦੇ ਕਥ:-ਸੰਦਰਭ ਦੇ ਇਸ ਵਿਵੇਚਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਵਰਤਮਾਨ ਨਾਵਲ ਸਾਡੇ ਸਭਿਆਚਾਰ ਵਿਚ ਪਤੀ ਦੇ ਮਰ ਜ ਣ ਉਪਰੰਤ ਪੈਦਾ ਹੋਣ ਵਾਲੀ ਅਣਇੱਛਤ ਸਥਿਤੀ ਵਿਚ ਪ੍ਰਾਪਤ ਦੁਖਾਂਤ ਨੂੰ ਪ੍ਰਸਤੁਤ ਕਰਦਾ ਹੈ । ਇਸ ਦੁਖਾਂਤ ਦੀ ਕਰੂਰ ਇਸ ਦੇ -ਸਰਜੜ ਨਾ ਹੋਣ ਵਿਚ ਹੀ ਹੈ, ਕਿਉਂਕਿ ਸੌ-ਸਿਰਜਤ ਦੁਖਾਂਤ ਦੀ ਇਕ ਤਾਰਕਿਕ ਨਿਆਇਸ਼ੀਲਤਾ ਹੁੰਦੀ ਹੈ ਜਿਸ ਦੀ ਵਿਸ਼ੇਸ਼ ਕਿਸਮ ਦੀ ਭਾਵਾਤਮਿਕ ਵਿਆਖਿਆ ਉਪਲਬਧ ਹੋ ਸਕਦੀ ਹੈ । ਵਰਤਮਾਨ ਦੁਖਾਂਤ ਦੀ ਸਥਿਤੀ ਅਜਿਹੀ ਨਹੀਂ, ਇਹ ਤਾਂ ਸਿਰਫ਼ ਇਕ ਹਾਦਸੇ ਦਾ ਪ੍ਰਤੀਫਲ ਹੈ, ਜਿਸ ਵਿਚ ਤੁਹਾਡਾ ਸਾਥੀ ਮਰ ਜਾਂਦਾ ਹੈ । ਪੰਜਾਬੀ ਸਭਿਆਚਾਰ ਦੀਆਂ ਸਥਾਪਿਤ ਮਰਯਾਦਾਵਾਂ ਅਤੇ ਸਥਾਨਿਕ ਚਿੰਤਨ ਪੱਧਤੀ ਹਾਦਸੇ ਦੀ ਵਿਸ਼ੇਸ਼ ਵਿਆਖਿਆ ਪ੍ਰਸਤੁਤ ਕਰਦੀਆਂ ਹਨ । ਇਸ ਵਿਆਖਿਆ ਅਧੀਨ ਨਾਇਕਾ ਲਈ ਜੋ ਨੇਮ-ਵਿਧਾਨ ਸਿਰਜਿਆਂ ਜਾਂਦਾ ਹੈ, ਉਸ ਦੀ ਕਾਲਿਕ-ਸੀਮਾ , ਨਾ ਸਿਰਫ਼ ਵਰਤਮਾਨ ਤੱਕ ਹੀ ਸੀਮਤ ਹੈ ਸਗੋਂ ਭਵਿੱਖ ਦੀ ਪੂਰਨਤਾ ਵੀ ਇਸ ਹਾਦਸੇ ਦੇ ਕਲੇਵਰ fਚ ਨਿਸ਼ਚਤ ਹੈ । ਇਹ ਦੁਖਾਂਤ ਸਾਂਸਕ੍ਰਿਤਕ ਨੇਮ-ਵਿਧਾਨ ਅਧੀਨ ਤੁਹਾਡੀ ਨਿੱਜੀ ਪਾਜ਼ਗੀ ਅਤੇ ਸੁਹਿਰਦਤਾ ਦਾ ਤਿਆਗ ਕਰਕੇ ਤਰ੍ਹਾਂਡੀ ਸਾਂਸਕ੍ਰਿਤਿਕ ਕਾਰਜਸ਼ੀਲਤਾ . ਦੇ ਸਮੁੱਚੇ ਦੁਆਰ ਨੂੰ ਬੰਦ ਕਰ ਦਿੰਦਾ ਹੈ । ਜਿਸ ਕਰਕੇ ਨਾਵਲ, ਵੀ ਅਜਿਹੀ ਹੀ . ਸਭਿਆਚਾਰਿਕ ਭਾਵਨਾ ਤੋਂ ਪ੍ਰੇਰਿਤ ਗਾਲਪਨਿਕ ਪ੍ਰਸੰਗ ਸਿਰਜਣ ਦੀ ਕੋਸ਼ਿਸ਼ ਕਰਦਾ ਹੋਇਆ ਗਲਪੀ ਅਰਥਾਂ ਦੀ ਸੰਚਾਰ ਕਰਿਆਂ ਪੰਜਾਬੀ ਸਭਿਆਚਾਰ ਦੇ ਝਰੋਖਿਆਂ ਰਾਹੀਂ ਪ੍ਰਸਤੁਤ ਕਰਦਾ ਹੈ । ਅਜਿਹੇ ਪ੍ਰਸਤੁਤੀਕਰਣ ਸਮੇਂ ਲੇਖਕ ' ਸਥਾਪਤ ਕੀਮਤਾਂ ਨੂੰ ਕਿਸੇ ਪੱਧਰ ਤੇ ਹਲੂਨਣ ਲਈ ਇੱਛਾਧਾਰੀ ਨਹੀਂ ਸਗੋਂ ਮਨੁੱਖ ਨੂੰ ਗਤੀਹੀਨ ਹੁੰਦੇ . ਤਸਲੀਮ ਕਰਕੇ ਸਥਾਪਿਤ ਕੀਮਤਾਂ ਦਾ ਵਾਹਕ ਮਿਥਦਾ ਹੈ । ਇਹੀ ਕਾਰਨ ਹੈ ਕਿ ਸਮੁੱਚਾ ਨਾਵਲ 'ਕਠੋਰ ਸਾਂਸਕ੍ਰਿਤਿਕ ਕੀਮਤਾਂ ਦਾ ਪ੍ਰਤੀਕਰਣ ਤਾਂ ਕਰ ਸਕਿਆ ਹੈ ਪਰ ਉਹਨਾਂ ਨੂੰ ਨਿਵਾਰਨ ਲਈ ਕੋਸ਼ਿਸ਼ ਕਰਨ ਤੋਂ ਅਸਮਰਥ ਰਿਹਾ ਹੈ । ਅਜਿਹੀ ਪਹੁੰਚ ਦੇ ਵਲਬ ਹੀ ਇਹ ਜ਼ਿੰਦਗੀ ਦਾ ਸੰਥਿਤੀਸ਼ਲਤਾਂ ਨੂੰ ਪੇਸ਼ ਕਰਨ ਲਈ ਰਚਿਤ ਹੈ ਅਤੇ ਗਤੀਸ਼ੀਲਤਾ ਤੋਂ ਮੁਨਕਰ ਹੁੰਦਾ ਹੈ । 126