ਪੰਨਾ:Alochana Magazine October, November and December 1987.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਸਾਧਨਾਂ ਤੇ ਕਾਬਜ਼ ਪਿੰਡ ਦੀ ਧੁਨੀ-ਕਿਸਾਨੀ ਦਾ ਇਕ ਸੰਦ ਮਾਤਰ ਹੈ । ਨਾਵਲਕਾਰ ਨੇ ਇਸ ਦੇ ਨਿਰਪੱਖ ਨਿਆਂ-ਸੰਸਥਾ ਹੋਣ ਦੇ ਭਰਮ ਨੂੰ ਇਕ ਤੋਂ ਵਧੇਰੇ ਘਟਨਾਵਾਂ ਦੇ ਸੰਗਠਨ ਰਾਹੀਂ ਟੁੱਟਦਿਆਂ ਦਰਸਾਇਆ ਹੈ । ਅੱਗ ਦਾ ਗੀਤ ਦੀ ਨੌਜਵਾਨ-ਸਭ ਗੱਲਾਂ ਤਾਂ ਇਨਕਲਾਬ' ਤੇ ਕਿਰਤੀ-ਕਾਮਿਆਂ ਦੇ ਹੱਕਾਂ ਦੀਆਂ ਕਰਦੀ ਹੈ ਪਰ ਇਸਦੇ ਨੇਤਾ ਤੇ ਕਾਰਕੁਨ ਆਪਣੇ ਮੱਧ-ਸ਼੍ਰੇਣਿਕ ਸੰਸਕਾਰਾਂ ਤੋਂ ਕਿਧਰੇ ਵੀ ਮੁਕਤ ਨਹੀਂ ਹੁੰਦੇ । ਕਾਮਰੇਡ ਬਾਏ ਕਿਸੇ ਹਰੀਜਨ ਸਾਥੀ ਦੇ ਘਰ ਵਿਚ ਸੌਣ ਦੀ ਥਾਂ ਤੇ ਆਪਣੇ ਖਾਂਦੇ ਪੀਂਦੇ ਕਾਮਰੇਡ ਦੋਸਤ ਦੇ ਘਰ ਰਾਤ ਕੱਟ ਕੇ 'ਸੁਖ ਸ਼ਾਂਤੀ ਮਹਿਸੂਸ ਕਰਦਾ ਹੈ । ਇਹੋ ਕਾਰਣ ਹੈ ਕਿ ਨਾਵਲ ਦੇ ਅੰਤ ਤੇ ਨੌਜਵਾਨ-ਸਭਾ ਦਾ ਸਾਰਾ ਤਾਣਾ ਖਿਲਰ ਲਏ ਜਾਂਦਾ ਹੈ । ਇਸ ਦੇ ਕੁਝ ਮੈਂਬਰ ਨੌਕਰੀਆਂ ਕਰ ਲੈਂਦੇ ਹਨ, ਕੁਝ ਵਿਆਹ ਕਰਵਾ ਕੇ ਬਦੇਸ਼ ਚਲੇ ਜਾਂਦੇ ਹਨ ਅਤੇ ਕੁਝ ਦੂਜੇ ਕਿਸਾਨਾਂ ਦੀ ਤਰੂ ਖੇਤੀ ਬਾੜੀ ਦੇ ਕੰਮ ਵਿਚ ਰੁਝ ਜਾਂਦੇ ਹਨ । ਇਸ ਰਚਨਾ ਦਾ ਇਹ ਵਿਵਰਣ ਭਾਰਤ ਦੀਆਂ ਖੱਬੇ ਪੱਖੀ ਪਾਰਟੀਆਂ ਦੀ ਉਸ ਅਸਫ਼ਲਤਾਂ ਵੱਲ ਸੰਕੇਤ ਕਰਦਾ ਹੈ, ਜਿਸ ਅਨੁਸਾਰ ਪਿੰਡ ਦੇ ਅਰਥਚਾਰੇ ਅਤੇ ਸਭਿ ਚਾਰ ਬਣਨ ਵਿਚ ਕਿਸਾਨ-ਕਾਮੇ ਦੀ ਵਿਰੋਧਤਾ ਦਾ ਕੋਈ ਸਮਾਧਾਨ ਨਹੀਂ ਲੱਭ ਸਕਿਆ । ਕਿਸੇ ਪ੍ਰਭਾਵਕਾਰੀ ਸੰਗਠਨ ਦੇ ਅਭਾਵ ਵਿਚ ਦੇਬੂ ਵਰਗੇ ਕੋਮੇ ਦਾ ਸ਼ੇਰੂ ਕਿਆਂ ਦੇ ਖਿਲਾਫ਼ ਰੋਹ ਸfਹਿਜ਼ ਇਕ ਨਿੱਜੀ ਤੜਫਣੀ ਬਣ ਕੇ ਰਹਿ ਜਾਂਦਾ ਹੈ। ਨਾਵਲਕਾਰ ਦੀ ਵਿਸ਼ੇਸ਼ਤਾ ਮੌਜੂਦਾ ਜਥੇਬੰਦੀਆਂ ਦੇ ਵਿਅੰਗ-ਚਿਤਰ ਉਲੀਕਣ ਵਿਚ ਪ੍ਰਗਟ ਹੁੰਦੀ ਹੈ ! | ਉਕਤ ਦੁਰਘਟਨਾ ਤੋਂ ਬਾਅਦ ਦੇਬੂ ਤੇ ਰੋ ਦਾ ਹਿਸਥ ਜੀਵਨ ਸੰਕਟ ਦਾ ਸ਼ਿਕਾਰ ਹੋ ਜਾਂਦਾ ਹੈ । ਅਪਾਹਜ ਹੋ ਜਾਣ ਕਰਕੇ ਦੇਬੂ ਦਾ ਕਿਰਤ ਦੀ ਪਹਿਲਾਂ ਵਾਲੀ ਕਾਰਜਸ਼ੀਲਤਾ ਤੋਂ ਟੁੱਟ ਕੇ ਵਿਹਲੇ ਹੋ ਜਾਣਾ ਅਤੇ ਅਫ਼ੀਮ ਦਾ ਖ਼ਰਚਾ, ਗੀਰੋ ਦੇ ਬੋਝ ਨੂੰ ਵਧਾ ਦੇਂਦੇ ਹਨ । ਉਹ ਦੇਬੂ ਨੂੰ ਅੰਤਰਮੁਖਤਾ ਵਿਚੋਂ ਬਾਹਰ ਨਿਕਲਣ ਦਾ ਹੌਂਸਲਾ ਦੇ‘ਦੀ ਹੈ । ਇਕ ਵਾਰ ਉਹ ਉਸਦਾ ਇਲਾਜ ਕਰਵਾ ਕੇ ਕੇ ਉਸ ਨੂੰ ਅਫ਼ੀਮ ਦੇ ਕੋਹੜ ਤੋਂ ਵੀ ਮੁਕਤ ਕਰਵਾ ਦੇਂਦੀ ਹੈ । ਗੀਰ ਦੇ ਹੋਂਸਲੇ ਵਾਲੇ ਬੱਲ ਅਤੇ ਉਸ ਦੇ ਵਿਅਠ ਤੀਗਤ ਉਪਰਾਲੇ ਵਕਤ ਸਿੱਧ ਹੁੰਦੇ ਹਨ । ਉਨ੍ਹਾਂ ਦੀ ਪਹਿਲਾਂ ਤੋਂ ਹੀ ਉਖੜੀ ਹੋਈ ਹੀਣਆਰਥਿਕ-ਸਥਿਤੀ ਦੇ ਹੋਰ ਨਿਘਰ ਜਾਣ ਕਾਰਣ ਦੇਬੂ ਆਟੇ ਵਾਲੀ ਚੁੱਕ ਵਿਚ ਕੰਮ ਕਰਨ ਲਗਦਾ ਹੈ । ਸਰੀਰਿਕ ਖੇਚਲ ਵਾਲਾ ਇਹ ਕੰਮ ਉਸ ਨੂੰ ਦੁਬਾਰਾ ਨਸ਼ਿਆਂ ਦੀ ਦਲਜੁਲ ਵਿਚ ਫਸਾ ਦੇਂਦਾ ਹੈ । ਉਸ ਦੀ ਵਿਅਕਤੀ-ਹੋਂਦ ਮਨੋ-ਸਰੀਰਿਕ ਨਿਰਬਲਤਾ ਦੇ ਅਜਿਹੇ ਵੇਗ ਵਿਚ ਵਹਿ ਤੁਰਦੀ ਹੈ ਕਿ ਉਹ ਆਪਣੀ ਪਤਨੀ ਤੇ ਬੱਚੇ ਤੇ ਬੇਮੁਖੀ ਦਾ ਵਤ ਧਾਰਨ ਕਰ ਲੈਂਦਾ ਹੈ । ਇਸ ਨਾਲ ਪਤੀ-ਪਤਨੀ ਵਿਚਕਾਰ ਤਨਾਉ ਉਤਪੰਨ ਹੋ ਜਾਂਦਾ ਹੈ ਜੋ ਹੌਲੀ ਹੌਲੀ ਟਕਰਾਉ ਵਿਦ ਬਦਲ ਜਾਂਦਾ ਹੈ । ਦੇਬੂ ਦੇ ਵਤੀਰੇ ਤੇ ਆਰਥਿਕ ਦਬਾਉ ਦੇ ਨਤੀਜੇ ਵਜੋਂ ਗੀਰੋ ਬਰਾੜਾਂ ਦੇ ਤੱਤੇ ਨਾਲ ਜਿਨਸੀ ਸੰਬੰਧ ਕਾਇਮ ਕਰਨ ਲਈ ਮਜਬੂਰ ਹੋ ਜਾਂਦੀ ਹੈ । ਇਥੋਂ ਤੱਕ ਕਿ ਉਹ ਉਸ ਦਾ ਬੱਚਾ ਵੀ ਜੰਮ ਲੈਂਦੀ ਹੈ । 133