ਪੰਨਾ:Alochana Magazine October, November and December 1987.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੱਗ ਦਾ ਗੀਤ ਦੇ ਪਾਠ-ਨਿਖੇੜੇ ਵਿਚੋਂ ਇਸਦੇ ਦੁਖਾਂਤਿਕ ਪਾਤਰਾਂ ਦਾ ਬੌਧਿਕ ਪੱਧਰ ਸਪਸ਼ਟ ਹੋ ਜਾਂਦਾ ਹੈ । ਬਸੰਤ ਕੌਰ, ਦੇਬੂ ਤੇ ਰੋ ਇਸ ਨਾਵਲ ਦੇ ਮੁਖ ਦੁਖਾਂਤਕ ਪਾਤਰ ਹਨ । ਇਨ੍ਹਾਂ ਪਾਤਰਾਂ ਨੂੰ ਆਪਣੇ ਆਪਣੇ ਦੁਖ ਦੇ ਕਾਰਣ ਸਾਫ਼ ਦਿਸਦੇ ਹਨ, ਪਰ ਇਨ੍ਹਾਂ ਦਾ ਧਾਰਮਿਕ ਪਿਛੋਕੜ, ਇਨ੍ਹਾਂ ਨੂੰ ਮੁੜ ਘਿੜ ਕੇ ਰੱਬ ਦੀ ਰਜ਼ਾ ਅਤੇ ਕਿਸਮਤ ਦੇ ਚੱਕਰ ਵਿਚੋਂ ਤਸੱਲੀ ਦੀ ਤਲਾਸ਼ ਵਲ ਧਕੇਲਦਾ ਹੈ । ਇਸ ਬਿਰਤਾਂਤ ਵਿਚ ਕੁਝ ਪਾਤਰ ਟੂਣੇ ਮਨ ਦਾ ਆਸਰਾਂ ਵੀ ਭਾਲਦੇ ਹਨ । ਸਮੇਂ ਵਿਚ ਪੈ ਕੇ ਇਨ੍ਹਾਂ ਸਭਨਾਂ ਪਾਤਰ ਦੇ ਇਨ੍ਹਾਂ ਵਿਸ਼ਵਾਸਾਂ ਦਾ ਮੋਹ- ਭੰਗ ਹੁੰਦਾ ਹੈ ਪਰ ਕਿਸੇ ਹੋਰ ਆਸਰੇ ਦੇ ਅਭਾਵ ਵਿਚ ਉਨਾਂ ਨੂੰ ਫਿਰ ਧਰਮ ਅਤੇ ਟੂਣੇ ਦੇ ਮੰਡਲ ਦੇ ਆਸਰਿਆਂ ਦੀ ਓਟ ਵਿਚ ਹੀ ਆਉਣਾ ਪੈਂਦਾ ਹੈ। ਨਾਵਲਕਾਰ ਨੇ ਇਨ੍ਹਾਂ ਪਾਤਰਾਂ ਦੇ ਜੀਵਨ ਦੀ ਇਸ ਵਿਰੋਧਾਭਾਸਕ ਹਕੀਕਤ ਨੂੰ ਰੂਪਮਾਨ ਕਰ ਕੇ ਇਸ ਦੇਸ਼ ਦੀ ਸਭਿਆਚਾਰਿਕ ਚੇਤਨਾ ਦਾ ਪ੍ਰਤੀਨਿਧ ਚਿੱਤਰ ਤੁਤ ਕੀਤਾ ਹੈ । ਕਰਮਜੀਤ ਸਿੰਘ ਕੁੱਸਾ ਦੇ ਨਾਵਲ ਅੱਗ ਦਾ ਗੀਤ ਦੀ ਰਚਨਾ ਨਾਲ ਪੰਜਾਬ ਦੇ ਪੇਂਡੂ ਜੀਵਨ ਦੇ ਯਥਾਰਥ ਨੂੰ ਉਸ ਦੇ ਸਮਗਨ ਰੂਪ ਵਿੱਚ ਹੋਣ ਕਰਕੇ, ਉਸਦੇ ਰਿਸ਼ਤਿਆਂ ਨੂੰ ਸੰਤੁਲਿਤ ਅਨੁਪਾਤ ਵਿਚ ਗਲਪ-ਬਿੰਬ ਦਾ ਅੰਗ ਬਣਾਇਆ ਗਿਆ ਹੈ । ਜਿਥੇ ਰੋਹੀ ਬੀਆਬਾਨ ਦੇ ਕੇਂਦਰ ਵਿਚ ਨਿੱਕੀ-ਕਿਸਾਨੀ ਦੇ ਨਿਰੰਤਰ ਡੂੰਘੇ ਹੋ ਰਹੇ ਸੰਕਟ ਨੂੰ ਰੱਖਿਆ ਗਿਆ ਹੈ, ਉਥੇ ਅੱਗ ਦਾ ਗੀਤ ਵਿਚ ਪੈਦਾਵਾਰ ਦੇ ਸਾਧਨਾਂ ਤੋਂ ਵਿਰਵੇ ਕਾਮਿਆਂ ਦੇ ਦੁਖਾਂਤ ਨੂੰ ਕੇਂਦਰ ਵਿਚ ਰੱਖਕੇ ਪਿੰਡ ਦੇ ਸਮੁੱਚੇ ਅਰਥਚਾਰੇ ਤੇ ਸਭਿਆਚਾਰਕ ਗੁੰਝਲਾਂ ਦੇ ਸੰਦਰਭ ਵਿਚ ਪ੍ਰਮਾਣਿਕ ਗਲਪ-ਚਿੱਤਰ ਦੀ ਸਿਰਜਨਾ ਕੀਤੀ ਗਈ ਹੈ । ਇਸ ਪ੍ਰਮਾਣਿਕ ਗਲਪ-ਚਿੱਤਰ ਦੀ ਉਸਾਰੀ ਵਿਚ ਨਿਮਨ ਜਾਤੀਆਂ ਦੇ ਪਾਤਰਾਂ ਦੇ ਅਧੂਰੇ (ਦੇ ਬੂ, ਰੋ, ਪ੍ਰੀਤ ਆਦਿ) ਅਤੇ ਅਮਾਨਵੀ (ਭੰਡ, ਕੀੜਾ ਆਦਿ) ਨਾਵਾਂ ਅਤੇ ਉਨਾਂ ਦੇ ਭਾਸ਼-ਉਚਾਰਣ ਦੇ ਵਿਗਾੜ (ਸ ਦੀ ਥਾਂ ਛ) ਦੀ ਵਰਤੋਂ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ । ਸਦੀਆਂ ਦੇ ਸ਼ੋਸ਼ਣ ਨੇ ਇਨ੍ਹਾਂ ਪਾਤਰਾਂ ਕੋਲੋਂ ਇਨ੍ਹਾਂ ਦੀ ਮਾਨਵਤਾ ਖੋਹਣ ਦੇ ਨਾਲ ਨਾਲ, ਇਨ੍ਹਾਂ ਦੇ ਚੰਗੇ ਨਾਂ ਅਤੇ ਸਹੀ ਭਾਸ਼ਾ-ਉਚਾਰਣ ਵੀ ਖੋਹ ਲਿਆ ਹੈ । ਇਸ ਕਲਾ-ਜੁਗਤ ਨਾਲ ਸਾਡੇ ਇਰਦ ਗਿਰਦ ਪਸਰੇ ਸੰਕਟਮਈ ਯਥਾਰਥ ਨੂੰ ਉਸ ਦੀ ਗਤੀਸ਼ੀਲਤਾ ਸਹਿਤ ਅੰਕਤ ਕਰਨ ਵਿਚ ਮਦਦ ਮਿਲੀ ਹੈ ! ਸਾਰ ਰੂਪ ਵਿਚ ਕਿਹਾ ਜਾਂ ਸਕਦਾ ਹੈ ਕਿ ਦਿਸਦੇ ਅਤੇ ਅਣਦਿਸਦੇ ਦੇ ਅੰਤਰ-ਸੰਬੰਧਾਂ ਅਤੇ ਉਨ੍ਹਾਂ ਦੇ ਤਰਕ ਨੂੰ ਕੇਲਾਤਮਿਕ ਅਤੇ ਸਮਾਜਿਕ-ਇਤਿਹਾਸਕ ਪ੍ਰਸੰਗ ਵਿਚ ਚਿੱਤ੍ਰਣ ਕਰਕੇ ਇਹ ਗਲਪ-ਰਚਨ ਪੰਜਾਬੀ ਨਾਵਲ ਦੇ ਇਤਿਹਾਸ ਵਿਚ ਆਲੋਚਨਾਤਮਕ ਯਥਾਰਥਵਾਦ ਦੀ ਪ੍ਰਵਿਰਤੀ ਦੇ ਅੰਤਰਗਤ ਆਪਣਾ ਮਹੱਤਵਪੂਰਣ ਸਥਾਨ ਬਣਾ ਲੈਂਦੀ ਹੈ । 0 -0 135