ਪੰਨਾ:Alochana Magazine October, November and December 1987.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੰਗੇਜ਼ੀ ਸਾਮਰਾਜ ਦੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜੀਵਨ ਵਿਚ ਪ੍ਰਤਿਸ਼ਠਿਤ ਰਹਿਣ ਹਿੱਤ ਕਾਰਜਸ਼ੀਲ ਨੀਤੀ ਨੇ ਸਥਾਨਿਕ ਕੰਮਾਂ, ਭਾਸ਼ਾਵਾਂ ਤੇ ਧਰਮਾਂ ਦੀ ਵਿਭਿੰਨਤਾ ਨੂੰ ਸੀਮਿਤ ਅਤੇ ਸੰਕੀਰਣ ਪ੍ਰਯੋਜਨ ਨਾਲ ਪ੍ਰਣਾ ਦਿੱਤਾ ਸੀ ਅਤੇ ਇਸੇ ਪਰਿਪੇਖ ਵਿਚ ਭਾਰਤੀ ਜਨਤਾ ਕਿਸੇ ਰਾਜਸੀ ਇਨਕਲਾਬ ਦੀਆਂ ਸੰਭਾਵਨਾਵਾਂ ਤੋਂ ਅਣਜਾਣ ਸਰਬ ਸਾਂਝੇ ਰਾਸ਼ਟਰੀ ਹਿੱਤ ਦੀ ਥਾਂ ਕੌਮੀ ਸੁਧਾਰ ਜਾਂ ਇੰਜ ਕਹੋ ਕਿ ਆਪੋ ਆਪਣੇ ਧਰਮ ਦੇ ਪ੍ਰਸੰਗ ਵਿਚ ਵਿਅਕਤੀ ਸੁਧਾਰ ਵੱਲ ਰੁਚਿਤ ਸੀ । ਇਹ ਸੰਕਟ ਕਿਉਕਿ ਇਤਿਹਾਸਿਕ ਸਥਿਤੀਆਂ ਦੇ ਤਨਾਓ ਵਿਚ ਉਤਪੰਨ ਹੋਇਆ ਸੀ ਇਸ ਲਈ ਤਤਕਾਲੀਨ ਸਮਾਜਿਕ ਸੇਧ ਵੀ ਇਸ ਸੰਕਟ ਤੋਂ ਬਚਾਓ ਦੇ ਕਾਰਜ ਨੂੰ ਅਰਪਿਤ ਸੀ । ਇਸੇ ਪਰਿਪੇਖ ਵਿਚ ਤਤਕਾਲੀਨ ਸਾਹਿਤ ਚੇਤਨਾ ਦਰਪੇਸ਼ ਸੰਕਟ ਤੋਂ ਬਚਾਓ ਦੇ ਮਨੋਰਥ ਨੂੰ ਮੁਖਾਤਿਬ ਸੀ । ਵਿਸ਼ਵ ਸਾਹਿਤ ਨਾਲ ਬਹੇ ਮੇਚਣ ਦੀ ਅਕਾਂਖਿਆਂ ਨੇ ਨਵੇਂ ਸਾਹਿਤ ਰੂਪਾਂ ਨੂੰ ਅਪਨਾਉਣ ਦੀ ਰੀਝ ਨੂੰ ਜਨਮ ਦਿੱਤਾ ਸੀ ਪਰ ਵਰਤਮਾਨ ਸੰਕਟ ਬੋਧ ਵਿਚ ਨਵੇਂ ਸਾਹਿਤ ਰੂਪਾਂ ਨੂੰ ਅਪਨਾਉਣ ਦੇ ਬਾਵਜੂਦ, ਵਸਤੂ ਸਮੱਗਰੀ ਦੇ ਰਚਨਾਤਮਕ ਵਿਵੇਕ ਦਾ ਸਮਾਜਿਕ ਚੇਤਨਾ ਸੰਕਟ ਨਾਲ ਜੁੜੇ ਰਹਿਣਾ ਸੁਭਾਵਿਕ ਸੀ। ਇਸੇ ਕਰਕੇ ਸਾਹਿਤ ਚੇਤਨਾ ਦੇ ਪ੍ਰੇਰਕ ਸੋਮੇ ਇਤਿਹਾਸਿਕ, ਸਮਾਜਿਕ ਤੇ ਸਭਿਆਚਾਰਿਕ ਸਨ ਅਤੇ ਇਤਿਹਾਸ ਵਿਚੋਂ ਗੌਰਵਸ਼ਾਲੀ ਤੱਥਾਂ ਨੂੰ ਤਿਮਾਨ ਵਜੋਂ ਸਿਰਜਣਾ ਰਚਨਾਤਮਿਕਤਾ ਦਾ ਇਕੋ ਇਕ ਪ੍ਰਯੋਜਨ ਸੀ । ਸਾਹਿਤ ਅਤੇ ਵਿਸ਼ੇਸ਼ ਕਰ ਗਲਪ, ਕਿਉਕਿ, ਸਾਂਸਕ੍ਰਿਕ ਸਾਰ ਦਾ ਕਲਾਤਮਕ ਰੂਪਤਾਂਰਣ ਜਜ਼ਬਿਆਂ ਅਤੇ ਕੀਮਤਾਂ ਰਾਹੀਂ ਕਰਦਾ ਹੈ, ਇਸ ਲਈ ਕਿਸੇ ਵੀ ਗਾਲਪਨਿਕ ਕ੍ਰਿਤ ਦਾ ਸਮਕਾਲੀ ਭਾਵ-ਬੰਧ ਨਾਲ ਜੁੜਨਾ ਆਵਸ਼ਕ ਹੈ । ਚਾਤ੍ਰਿਕ ਦੀ ਗਲਪ ਰਚਨਾ ਦਾ ਵਿਵੇਕ ਵੀ ਤਤਕਾਲੀਨ ਚੇਤਨਾ ਬੋਧ ਨਾਲ ਅਨੁਪ੍ਰਾਣਿਤ ਹੈ । ਉਸ ਦੀਆਂ ਰਚਨਾਵਾਂ ਪ੍ਰਾਧੀਨਤਾ ਦੇ ਸੰਕਟ ਵਿਚ ਗ੍ਰਸੇ ਮਨੁੱਖ ਦੀਆਂ ਸਮੱਸਿਆਵਾਂ ਨੂੰ ਧਰਮ ਦਿਸ਼ਟੀ ਦੇ ਪਰਿਪੇਖ ਵਿਚ ਚਰਿਤਰਤ ਖਾਮੀਆਂ ਰਾਹੀਂ ਪਛਾਣਨ ਦਾ ਯਤਨ ਕਰਦੀਆਂ ਹਨ । ਚਾਰਿਕ ਜਦੋਂ ਤਤਕਾਲੀਨ ਸਮਾਜਿਕ-ਰਾਜਨੀਤਿਕ ਜੀਵਨ ਨੂੰ ਘੋਖਦਾ ਹੈ ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਤਤਕਾਲੀਨ ਸੰਕਟ ਵਿਚੋਂ ਪਹਿਲੀ ਪ੍ਰਮੁੱਖ ਆਵਸ਼ਕਤਾ ਆਚਰਕ ਪਵਿੱਤਰਤਾ ਨੂੰ ਗ੍ਰਹਿਣ ਕਰਨ ਦੀ ਹੈ। ਉਸ ਨੂੰ ਜਾਪਦਾ ਹੈ ਕਿ ਪਵਿੱਤਰ ਭਾਰਤ ਵਰਸ਼' ਜਿਸ ਦੇ ਭ੍ਰਿਸ਼ਟਾਚਾਰ ਨੂੰ ਹੁਧਾਰਾ ਲੈ ਕੇ ਸੰਸਾਰ ਦੀਆਂ ਕੌਮਾਂ ਸੁਧਰ ਗਈਆਂ ਅੱਜ ਵਿਭਚਾਰ ਦੇ ਟੋਏ ਵਿਚ ਡਿਗ ਪਿਆ ਹੈ । · ਇਹ ਸੋਝੀ ਉਨ੍ਹਾਂ ਦੇ ਰਚਨਾ ਯੋਜਨ ਨੂੰ ਇਕ ਸਪਸ਼ਟ ਸੇਧ ਪ੍ਰਦਾਨ ਕਰਦੀ ਹੈ ਅਤੇ ਉਹ ਇਸ ਉਦੇਸ਼ ਨੂੰ ਲੈ ਕੇ ਕਾਰਜਸ਼ੀਲ ਹੁੰਦੇ ਹਨ ਕਿ : ਜਿਸ ਕੰਮ ਵਿਚ ਆਚਰਨ ਨਹੀਂ ਜੇ ਉਹ ਐਸ਼ਵਜ ਵਿਚ ਆ ਭੀ ਜਾਵੇ ਤਾਂ ਥੋੜੇ ਦਿਨ ਰਹਿ ਕੇ ਨਸ਼ਟ ਹੋ ਜਾਵੇਗੀ । ਬਸ ਪਹਿਲੇ ਆਚਰਨ ਦੀ ਬਿਧੀ ਕਰੋ ਫਿਰ ਐਸਵਰਜ ਆਪ ਹੀ ਆ ਕੇ ਪੈਰ ਚੁੰਮੇਗਾ ।" 67