ਪੰਨਾ:Alochana Magazine October, November and December 1987.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਬਰ, ਸੰਤੋਖ, ਸਾਦਗੀ ਪਰਉਪਕਾਰ ਆਦ ਕੀਮਤਾਂ ਇਨ੍ਹਾਂ ਪਾਤਰਾਂ ਵਿਚ ਮੌਜੂਦ ਹਨ । ਸੰਤੋਖ ਸਿੰਘ ਤੇ ਪੜ ਕੌਰ ਆਪਣੀ ਕਮਜ਼ੋਰ ਆਰਥਿਕਤਾ ਵਿਚੋਂ ਬੜੇ ਸਬਰ, ਸੰਤੋਖ ਅਤੇ ਸੁਘੜਤਾ ਨਾਲ ਛੁਟਕਾਰਾ ਪਾਉਂਦੇ ਹਨ । ਉਨ੍ਹਾਂ ਦੇ ਨਿਰਛਲ ਅਤੇ ਨਿਰਕਪਟ ਮਨ ਹੱਕ ਸੱਚ ਦੀ ਮਿਹਨਤ ਕਰਕੇ ਆਪ ਆਪਣੇ ਆਰਥਿਕ ਸੰਕਟ ਵਿਚੋਂ ਨਿਕਲਦੇ ਹਨ ਪਰ ਸਮਾਜਿਕ ਜੀਵਨ ਵਿਚ ਉਚ ਰੁਤਬ ਤੇ ਪਹੁੰਚ ਕੇ ਵੀ ਉਹ ਚੰਗਿਆਈ ਨੂੰ ਛੱਡਦੇ ਨਹੀਂ। ਸਿੱਖੀ ਲਈ ਉਪਲੱਬਧ ਉਦੇਸ਼ 'ਮਨ ਨੀਵਾਂ ਮਤ ਉਚ ਦਾ ਪੱਲਾ ਫੜ ਕੇ ਉਹ ਹਰ ਲੋੜਵੰਦ ਦੀ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਪਾਤਰਾਂ ਨੂੰ ਮੁਆਫ਼ ਕਰਦੇ ਹਨ ਜਿਨ੍ਹਾਂ ਨੇ ਉਨਾਂ ਨਾਲ ਵਧੀਕੀਆਂ ਕੀਤੀਆਂ ਸਨ ! ਇਸਤ੍ਰੀ ਦੁਖਦਸ਼ੀ' ਦੀ ਨਾਇਕਾ ਨੂੰ ਸੰਕਟ ਵਿਚੋਂ ਉਭਾਰਨ ਲਈ ਜਿਹੜਾ ਪਾਤਰ ਆਉਂਦਾ ਹੈ ਉਹ ਪੂਰਨ ਗੁਰਸਿੱਖ ਹੈ ; ਉਹ ਨਾਇਕਾ ਖ਼ੁਦ ਗੁਰਸਿੱਖੀ ਦੇ ਰਾਹ ਤੇ ਤੁਰ ਕੇ ਹੀ ਭਟਕਣਾ ਮੁਕਤ ਹੁੰਦੀ ਹੈ । ਬੁੱਧ ਸਿੰਘ ਦਾ ਜੀਵਨ ਸੁਧਾਰ' ਨਾਮੀ ਨਾਵਲ ਦੇ ਪਾਤਰ ਵੀ ਸਿੱਖ ਧਰਮ ਦੇ ਬਾਣੀ ਚਰਿਤਰ ਨੂੰ ਗ੍ਰਹਿਣ ਕਰਨ ਲਈ ਜਤਨਸ਼ੀਲ ਹਨ ਉਸ ਨਾਵਲ ਦਾ ਇਕੋ ਇਕ ਮਨੋਰਥ ਪਾਤਰਾਂ ਵਿਚ ਇਸ ਜੀਵਨ ਜਾਚ ਨੂੰ ਦ੍ਰਿੜ ਕਰਵਾਉਣਾ ਅਤੇ ਨੈਤਿਕ ਉਚਤਾ ਨੂੰ ਗ੍ਰਹਿਣ ਕਰਨਾ ਹੈ । ਰਮਈਆ ਸੇਠ ਜੀ ਦਾ ਹਾਲ' ਵਿਚ ਵੀ ਜਿਹੜਾ ਪਾਤਰ (ਭਗਤ ਰਾਮ) ਵਾਰ ਵਾਰ ਰਮਈਆ ਸੰਠ ਨੂੰ ਸੰਗਤ ਛੱਡਣ ਦੀ ਪ੍ਰੇਰਣਾ ਦੇਣ ਆਉਂਦਾ ਹੈ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਵਿਚਰਦਾ ਵਿਖਾਇਆ ਗਿਆ ਹੈ, ਇਹ ਵੱਖਰੀ ਗੱਲ ਹੈ ਕਿ ਰਮਈਆ ਸੰਠ ਉਸ ਦੀ ਸਲਾਹ ਨਾ ਮੰਨ ਕੇ, ਕੁਸੰਗਤ ਕਾਰਣ ਸਰਵਨਾਸ਼ ਤਕ · ਪਹੁੰਚਦਾ ਹੈ । ਚਾਤ੍ਰਿਕ ਦੇ ਨਾਵਲ ਸਿੱਖੀ ਜੀਵਨ ਜਾਚ ਨੂੰ ਦ੍ਰਿੜ੍ਹ ਕਰਵਾਉਣ ਦੇ ਆਸ਼ੇ ਨੂੰ ਅਰਪਿਤ ਹਨ ਪਰ ਉਸਨੇ ਭਾਈ ਵੀਰ ਸਿੰਘ ਵਾਂਗ ਆਪਣੇ ਕਥਾਨਕਾਂ ਦੇ ਸਤ ਸਿੱਖ ਇਤਿਹਾਸ ਵਿਚੋਂ ਨਹੀਂ ਲੱਭੇ ਸਗੋਂ ਤਤਕਾਲੀਨ ਸਮਾਜਿਕ ਸੰਦਰਭ ਵਿਚੋਂ ਹੀ ਬਣੇ ਹਨ । ਸਮਕਾਲੀਨ ਸਮਾਜਿਕ ਸਮੱਸਿਆਵਾਂ ਨੂੰ ਰਚਨਾ ਦਾ ਵਿਸ਼ਾ ਬਣ ਉਣ ਕਰਕੇ ਉਹ ਤਤਕਾਲੀ ਭਾਵ-ਬੱਧ ਨਾਲ ਵਧੇਰੇ ਜੁੜ ਕੇਆ ਹੈ ਅਤੇ ਉਸ ਦੀਆਂ ਰਚਨਾਵਾਂ ਵਧੇਰੇ ਪ੍ਰਭਾਵਸ਼ਾਲੀ ਹਨ । ਪੰਜਾਬੀ ਗਲਪ ਰਚਨਾ ਦੇ ਇਤਿਹਾਸ ਦੇ ਇਸ ਅਤਿ ਮੁਢਲੇ ਪੜਾਅ ਤੇ ਵਿਸ਼ਾਲ ਸਮਾਜਿਕ ਪ੍ਰਸੰਗ ਵਿਚੋਂ ਗਲਪ ਕਥਾਨਕ ਦੀ ਚੋਣ, ਇਤਿਹਾfਬਕ ਪਸੰਗ ਵਿਚੋਂ ਚੋਣ ਨਾਲੋਂ ਮੁਕਾਬਲਤਨ ਵਧੇਰੇ ਮੌਲਿਕ ਹੈ। ਚਾਤ੍ਰਿਕ ਦੇ ਨਾਵਲਾਂ ਦੇ ਰਚਨਾ ਕੌਸ਼ਲ ਬਾਰੇ ਵਿਚਾਰ ਕਰਦਿਆਂ ਇਹ ਗੱਲ ਜ਼ਿਹਨ ਵਿਚ ਰੱਖਣੀ ਅਤਿ ਜ਼ਰੂਰੀ ਹੈ ਕਿ ਚਾਤ੍ਰਿਕ ਉਸ ਸਮੇਂ ਨਾਵਲ ਰਚ ਰਿਹਾ ਸੀ ਜਦੋਂ ਪੰਜਾਬੀ ਸਾਹਿਤ ਵਿਚ ਆਧੁਨਿਕ ਸਹਿਤ ਰੂਪਾਂ ਨੂੰ ਅਪਨਾਉਣਾ ਨਿਰੋਲ ਪ੍ਰਯੋਗ ਸੀ ਅਤੇ ਇਸ ਕਰਕੇ ਬਿਰਤਾਂਤਕ ਜੁਗਤਾਂ ਦਾ ਅਤਿ ਸਰਲ ਤੇ ਸਾਦਾ ਹੋਣ ਦੇ ਨਾਲ ਨਾਲ ਉਸ ਵਿਚ ਮਧਕਾਲੀਨ ਕਥਾ ਜੁਗਤਾਂ ਅਤੇ ਸਭਿਆਚਾਰਕ ਰੂੜੀਆਂ ਦਾ ਭਾਰੂ ਦਖ਼ਲ ਅਤਿ ਸੁਭਾਵਕ ਸੀ ।