ਪੰਨਾ:Alochana Magazine October, November and December 1987.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੁ ਐਸੇ ਹਨ ਜਿਹੜੇ ਪੰਜਾਬੀ ਜ਼ਬਾਨ ਦੀ ਗਰਾਮਰ ਤੇ ਪੰਜਾਬੀ ਲਿਟਰੇਚਰ ਦੀ ਤਵਾਰੀਖ ਤੋਂ ਵਾਕਿਫ਼ ਹੋਣ ? ਏਸ ਗੱਲ ਨੂੰ ਦੇਖ ਕੇ ਇਹ ਛੋਟੀ ਜੇਹੀ ਕਿਤਾਬ ਪੰਜਾਬੀ ਭਰਾਵਾਂ ਦੇ ਅੱਗੇ ਰੱਖੀ ਜਾਂਦੀ ਹੈ । ਪਈ ਉਹ ਆਪਣੀ ਜ਼ਡਾਨ ਤੇ ਲਿਟਰੇਚਰ ਦਾ ਮੁਖਤਸਰ ਜਿਹਾ ਹਾਲ ਤਾਂ ਪੜ੍ਹ ਛੱਡਣ । ਅਰ ਜੇ ਉਨ੍ਹਾਂ ਤੋਂ ਪੰਜਾਬੀ ਜ਼ਬਾਨ ਤੇ ਲਿਟਰੇਚਰ ਬਾਬਤ ਕੋਈ ਕੁਝ ਪੁਛੇ ਤਾਂ ਉਨ੍ਹਾਂ ਨੂੰ ਸ਼ਰਮਿੰਦਾ ਨਾ ਹੋਣਾ ਪਵੇ , ਡਾ. ਜੈਨ ਦੀ ਇਸ ਇਤਿਹਾਸ ਦੀ ਸਿਰਜਣਾ ਅਤੇ ਪ੍ਰੇਰਣਾ-ਸਮੇ ਸੰਬੰਧੀ ਇਹ ਟਿੱਪਣੀ ਮਹੱਤਵਪੂਰਣ ਹੈ । ਉਹਦੇ ਵਲੋਂ ਪੰਜਾਬੀ ਨੂੰ "ਵਿਚਾਰੀ ਪੰਜਾਬੀ ਕਹਿਣਾ, ਇਸ ਦੇ ਮਾੜੇ ਭਾਗਾਂ ਦੀ ਗੱਲ ਕਰਨਾ ਅਤੇ ਇਸ ਗੱਲ ਨੂੰ ਅਫ਼ਸੋਸ ਨਾਲ ਅੰਕਿਤ ਕਰਨਾ ਕਿ ਪੰਜ ਬੀ ਹੀ ਪੰਜਾਬੀ ਭਾ ਤੇ ਲਿਟਰੇਚਰ ਪ੍ਰਤਿ ਬੇਪਰਵਾਹੀ ਵਰਤ ਰਹੇ ਹਨ, ਉਹਦੇ ਇਸ ਭਾਸ਼ਾ ਤੇ ਇਹਦੇ ਲਿਟਰੇਚਰ ਤੇ ਮੱਹ-ਪਿਆਰ ਦਾ ਸੂਚਕ ਹੈ । ਉਸ ਨੇ ਪੰਜਾਬੀ ਜ਼ਬਾਨ ਤੇ ਲਿਟਰੇਚਰੇ ਦਾ ਮੁਖਤਸਰ ਜੇਹਾ ਹਾਲ" ਇਸ ਲਈ ਲਿਖਿਆ ਹੈ ਕਿ ਜੇਕਰ ਪੰਜਾਬੀ ਪਾਠਕਾਂ ਨੂੰ ਕਿਸੇ ਵਿਸ਼ੇਸ਼ ਫ਼ਿਰਕੇ ਦੇ ਲੋਕਾਂ ਨੂੰ ਨਹੀਂ ਪੰਜਾਬੀ ਜ਼ਬਾਨ ਤੇ ਲਿਟਰੇਚਰ ਬਾਬਤ ਕੋਈ ਕੁਝ ਪੁੱਛੇ ਤਾਂ ਉਨ੍ਹਾਂ ਨੂੰ ਸ਼ਰਮਿੰਦਾ ਨਾਂ ਹੋਣਾ ਪਵੇ । ਡਾ. ਜੈਨ ਦੀ ਇਸ ਟਿੱਪਣੀ ਨੂੰ ਜੇਕਰ ਇਸ ਰਚਨਾ ਦੇ ਰਚਣਾ-ਕਾਲ ਯਾਨੀ 1941 ਜਾਂ ਉਸ ਤੋਂ ਪਹਿਲਾਂ ਦੇ ਮਾਹੌਲ ਦੇ ਸੰਦਰਭ ਵਿਚ ਰੱਖ ਕੇ ਵੇਖੀਏ ਤਾਂ ਇਸ ਦੀ ਸਾਰਥਕਤਾ ਭੋਲੀ ਭਾਂਤ ਸਮਝ ਆਉਂਦੀ ਹੈ । ਇਹ ਉਹ ਕਾਲ ਸੀ ਜਦੋਂ ਫ਼ਿਰਤ ਸੰਕੀਰਣਤਾ ਆਪਣੇ ਪੂਰੇ ਜੋਬਨ ਉਪਰ ਸੀ ਅਤੇ ਭਾਸ਼ਾਵਾਂ ਨੂੰ ਧਰਮ ਤੇ ਮਜ਼ਬ ਦੇ ਆਧਾਰ ਉਪਰ ਵੰਡਿਆ ਜਾ ਰਿਹਾ ਸੀ । ਫ਼ਿਰਕੂ ਤੇ ਜਨੀ ਕਿਸਮ ਦੇ ਵਿਅਕਤੀਆਂ ਨੂੰ ਇਸ ਖੇਤਰ ਵਿਚ ਚੋਖੀਆਂ ਪ੍ਰਾਪਤੀਆਂ ਵੀ ਹੋ ਰਹੀਆਂ ਸਨ । ਇਸ ਮਾਹੌਲ ਵਿਚ ਕੁਸ਼ਤਾ ਤੋਂ ਪਿਛੋਂ ਬਨਾਰਸੀ ਦਾਸ ਜੈਨ ਦਾ ਪੰਜਾਬੀ ਜ਼ਬਾਨ ਤੇ ਲਿਟਰੇਚਰ ਦਾ ਇਤਿਹਾਸ ਲਿਖਣਾ ਆਪਣੇ ਆਪ ਵਿਚ ਹੀ ਮਹੱਤਵ ਨਾਲ ਭਰਿਆ-ਪੂਰਾਂ ਕਾਰਜ ਹੈ । ਉਸ ਨੇ ਪੰਜਾਬੀ ਭ ਸ਼ੀ ਤੇ ਸਾਹਿਤ ਦੇ ਇਤਿਹਾਸ ਸੰਬੰਧੀ ਜੋ ਕਾਰਜ ਕੀਤਾ ਉਹ ਨਿਰਪੱਖ ਪੰਜਾਬਅਤ ਦੀ ਭਾਵਨਾ ਤੋਂ ਪ੍ਰੇਰਿਤ ਸੀ । ਉਹਦਾ ਇੱਛਾ-ਮਨੋਰਥ ਪੰਜਾਬੀ ਭਰਾਵਾਂ ਅੰਦਰ ਆਪਣੇ ਸਾਹਿਤ, ਭਾਸ਼ਾ ਤੇ ਇਤਿਹਾਸ ਤ ਇਕ ਅਜਿਹੀ ਚੇਤਨਾ ਜਗਾਉਣਾ ਸੀ ਜਿਹੜੀ ਫ਼ਿਰਕੂ ਸੰਕੀਰਣਤਾ ਤੋਂ ਮੁਕਤ ਹੋਵੇ । ਉਹ ਸੰਬਧਨ ਧਿਰ ਵੀ ਪੰਜਾਬੀ ਭਰਾ ਸਨ, ਕੋਈ ਇਕ ਫ਼ਿਰਕਾ ਨਹੀਂ । ਸਪਸ਼ਟ ਹੈ ਕਿ ਡਾ. ਜੈਨ ਨੇ ਕਿਸੇ ਉਪੇਧੀ ਸਾਪੇਖ ਜਾਂ ਉਚ ਵਿਦਿਆ ਤੋਂ ਪਰਤ ਕਿਸੇ ਅਕਾਦਮਿਕ ਪ੍ਰਯੋਜਨ ਨਾਲ ਜੁੜ ਕੇ ਸਾਹਿਤ ਇਤਿਹਾਸਕਾਰੀ ਦੀ ਸਿਰਜਣਾ ਨਹੀਂ ਕੀਤੀ ਬਲਕਿ ਉਹਦਾ ਪ੍ਰਯੋਜਨ ਤਾਂ ਪੰਜਾਬੀ ਭਰਾਵਾਂ ਨੂੰ ਆਪਣੀ ਭਾਸ਼ਾ ਸਾਹਿਤ ਤੇ ਇਤਿਹਾਸ ਸੰਬੰਧੀ ਵਾਕਫ਼ੀ ਪ੍ਰਦਾਨ ਕਰਨਾ ਅਤੇ ਸਾਂਝੇ ਵਿਰਸੇ ਤੇ ਉਨ੍ਹਾਂ ਦੀ ਚੇਤਨਾ ਨੂੰ ਜਗਾਉਣਾ ਹੀ ਸੀ । ਇਹ ਐਸਾ ਕੁੰਜੀ-ਨੁਕਤਾ (key point) ਹੈ ਜਿਸ ਨੂੰ ਧਿਆਨ