ਪੰਨਾ:Alochana Magazine October, November and December 1987.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਦ ਗ੍ਰਹਣ ਕਰਦੀ ਹੈ । ਰਚਨਹਾਰ ਦੇ ਜੀਵਨ ਸੰਬੰਧੀ ਸੰਖੇਪ ਜ਼ਿਕਰ ਤੋਂ ਪਿੱਛੋਂ ਉਹ ਰਚਨਾਵਾਂ ਦੇ ਨਮੂਨੇ ਪੇਸ਼ ਕਰਦਾ ਹੈ - ਇਹ ਉਹਦੀ ਤੱਥਾਂ ਦੀ ਪੇਸ਼ਕਾਰੀ ਦੀ ਪ੍ਰਮੁੱਖ ਵਿਧੀ ਹੈ । ਕਿਧਰੇ ਕਿਧਰੇ ਉਹ ਬਾਵਾ ਬੁੱਧ ਸਿੰਘ ਤੇ ਕੁਸ਼ਤਾਂ ਵਾਂਗ ਉਹਨਾਂ ਪ੍ਰਚਲਿਤ ਧਾਰਨਾਵਾਂ ਨੂੰ ਪੇਸ਼ ਕਰਨ ਵਿਚ ਵੀ ਰੁੱਝ ਜਾਂਦਾ ਹੈ ਜਿਹੜੀਆਂ ਵਿਸ਼ੇਸ਼ ਰਚਨਹਾਰ ਜਾਂ ਰਚਨਾ ਨਾਲ ਜੁੜੀਆਂ ਹੁੰਦੀਆਂ ਹਨ : ਹੇਂਠ ਦੇ ਨਮੂਨੇ ਦਰਜ ਹਨ ਜਿਨ੍ਹਾਂ ਨੂੰ ਉਹਦੀ ਅਧਿਐਨ-ਵਿਧੀ ਦੇ ਪ੍ਰਤਿਨਿਧ ਨਮੂਨਿਆਂ ਵਜੋਂ ਪੇਸ਼ ਕੀਤਾ ਜਾ ਸਕਦਾ ਹੈ : ਉ. ਆਸਾ ਦੀ ਵਾਰ : ਇਕ ਵਾਰ ਗੁਰੂ ਨਾਨਕ ਦੇਵ ਸੇਖ਼ ਬਾਹਮ ਉਰਫ਼ ਫ਼ਰੀਦ ਸਾਨੀ ਨੂੰ ਮਿਲਨ ਵਾਸਤੇ ਪਾਕਪਟਨ ਗਏ । ਲੋਕਾਂ ਦੇ ਕਹਿਣ ਉਪਰ ਉਨ੍ਹਾਂ ਉਪਦੇ ਤੋਂ ਦਿੱਤਾ। ਆਸਾ ਦੀ ਵਾਰ ਦਾ ਕਿੰਨਾ ਹੀ ਹਿੱਸਾ ਓਸ ਵੇਲੇ ਬਣਾਇਆ ਬਾਕੀ ਹਿੱਸਾ ਦੂਜੇ ਗੁਰੂ ਅੰਗਦ ਦੇਵ ਨੇ ਬਣਾਇਆ | ਆਸਾ ਦੀ ਵਾਰ ਦਾ ਸਵੇਰੇ ਸਵੇਰੇ ਜਪੁਜੀ ਤੇ ਹਜ਼ਾਰੇ ਦੇ ਸ਼ਬਦਾਂ ਮਗਰੋਂ ਪਾਠ ਕੀਤਾ ਜਾਂਦਾ ਹੈ । ਅ. ਬਲੇਕ ਫਰਦ : ਆਦਿ ਗੁਰੂ ਗ੍ਰੰਥ ਵਿਚ ਕੁਝ ਹੋ ਹਨ ਜਿਨਾਂ ਨੂੰ ਸਲੋਕ ਫ਼ਰੀਦ ਆਖਦੇ ਹਨ । ਲੋਕਾਂ ਦਾ ਖਯਾਲ ਹੈ ਜੋ ਇਹ ਫ਼ ਤੇ ਸਾਨੀ ਅਸਲ ਨਾਮ ਦੀਵਨ ਇਬਰਾਹੀਮ ਸਾਹਿਬ ਅਕਬਰ ਉਰਫ਼ ਸੇਖ਼ ਮ ਯਾ ਫ਼ਰੀਦ ਸਾਨੀ ਦੇ ਬਣਾਏ ਹੋਏ ਹਨ । ਕਿਉ ਜੋ ਗੁਰੂ ਨਾਨਕ ਜੀ ਦੀ ਮੁਲਾਕਾਤ ਇਨ੍ਹਾਂ ਨਾਲ ਹੋਈ ਸੀ । ਬਾਬਾ ਫ਼ਰੀਦ ਸ਼ਕਰਗੰਜ ਬਹੁਤ ਪਹਿਲੋਂ ਹੋ ਚੁੱਕੇ ਸਨ 10 ਇਨਾਂ ਦੋਵਾਂ ਟਿੱਪਣੀਆਂ ਤੋਂ ਪਿੱਛੋਂ ਇਤਿਹਾਸਕਾਰ ਨੇ ਕ੍ਰਮਵਾਰ ਆਸਾ ਦੀ ਵਾਰ ਦੇ ਫ਼ਰੀਦ ਦੇ ਸਲੋਕਾਂ ਦੇ ਨਮੂਨੇ ਪੇਸ਼ ਕੀਤੇ ਹਨ ! ਪਹਿਲੀ ਟਿੱਪਣੀ ਵਿਚ ਆਮ ਸਾਧਾਰਣ ਲੋਕਾਂ ਵਿਚ ਪ੍ਰਚਲਿਤ ਗਲਤ ਧਾਰਨਾਵਾਂ ਨੂੰ ਬਗੈ ਤੇ ਉਨ੍ਹਾਂ ਦੀ ਇਤਿਹਾਸਿਕ ਪੁਸ਼ਟੀ ਜਾਂ ਅੰਦਰਲੀ ਗਵਾਹੀ ਦੇ ਲੇਖਕ ਅੰਕਿਤ ਕਰ ਦੇਂਦਾ ਹੈ । ਇਹੋ ਹਾਲ ਫ਼ਰੀਦ ਦੇ ਸਲੋਕਾਂ ਸੰਬੰਧੀ ਟਿੱਪਣੀ ਦਾ ਹੈ । ਫ਼ਰੀਦ ਸ਼ਕਰਗੰਜ ਤੇ ਫ਼ਰੀਦ ਸਾਨੀ ਸੰਬੰਧੀ ਵਾਦ-ਵਿਵਾਦ ਉਹਦੇ ਸਮਕਾਲੀ ਇਤਿਹਾਸਕਾਰਾਂ ਵਿਚ ਪ੍ਰਮੁੱਖ ਮਸਲਾ ਸੀ ਤੇ ਇਸ ਮਸਲੇ ਨੂੰ ਡਾ. ਜੈਨ ਆਪਣੀ ਇਤਿਹਾਸਿਕ ਸੂਝ ਨਾਲ ਸੁਲਝਾਉਣ ਦੀ ਬਜਾਏ ਜਿਉਂ ਦਾ ਤਿਉਂ ਪੇਸ਼ ਕਰ ਦੇਂਦਾ ਹੈ । ਤੱਥਾਂ ਦੀ ਉਪਰੋਕਤ ਭਾਂਤ ਦੀ ਪੇਸ਼ਕਾਰੀ ਤੋਂ ਇਲਾਵਾ ਡਾ. ਜੈਨ ਨੇ ਕਈ ਥਾਂ ਸਚਨਾਤਮਕ ਵਿਧੀ ਦੀ ਵਰਤੋਂ ਵੀ ਕੀਤੀ ਹੈ । ਮਿਸਾਲ ਵਜੋਂ ਗੁਰੂ ਗ੍ਰੰਥ ਸਾਹਿਬ ਸੰਬੰਧ ਸੂਚਨਾ ਦੇਂਦਾ ਹੋਇਆ ਉਹ ਲਿਖਦਾ ਹੈ : ਗ੍ਰੰਥ ਸਾਹਿਬ ਦਾ ਕਲਾਮ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ : ਪਹਿਲੇ ਹਿੱਸੇ ਵਿਚ ਥੋੜੇ ਜਿਹੇ ਸ਼ਬਦ ਹਨ ਜਿਨ੍ਹਾਂ ਦਾ ਹਰ ਰੋਜ਼ ਪਾਠ 85