ਪੰਨਾ:Alochana Magazine October, November and December 1987.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਾਵਿ-ਸ਼ੈਲੀ 'ਚ ਸਮਝਾਇਆ ਗਿਆ ਹੈ : ਅੱਜ ਦਾ ਮਾਨਵ ਜੀਭ ਤਰਲੇ ਅੱਖਾਂ ਖਾਤਰ ਕੰਨਾ ਖਾਤਰ ਅੱਖਾਂ ਤੋਂ ਜਿਹਵਾ ਤੱਕ ਪੈਡਾਂ ਕੰਨਾ ਤੋਂ ਜਿਹਵਾ ਤੱਕ ਪੰਡਾਂ -ਪੰਨਾ 10 ਸਖੀ ਨੇ ਕਵਿਤਾ ਨੂੰ ਪ੍ਰਭਾਵ-ਸ਼ਾਲੀ ਬਣਾਉਣ ਲਈ ਕਿਤੇ ਕਿਤੇ ਪ੍ਰਸ਼ਨ ਸੂਚਕ ਸ਼ੈਲੀ ਦਾ ਵੀ ਸਹਾਰਾ ਲਿਆ ਹੈ । ਜਿਵੇਂ : ' ਪੀੜ ਏਸ ਦੀ ਕੌਣ ਕਰੇਗਾ ? ਭਲਕੇ ਖਵਰੇ ਕੌਣ ਪ੍ਰੇਗਾ ? , -ਪੰਨਾ 14 ਪਹਿਲੀ ਕਵਿਤਾ ‘ਜਵਾਬ’ ਪਰਖ ਰੂਪ ਵਿਚ ਸਵਾਲਾਂ ਨਾਲ ਭਰਪੂਰ ਹੈ, ਕਿਉਂਕਿ ਕਵਿਤੀ ਕਹਿੰਦੀ ਹੈ : ਸਵਾਲਾਂ ਦੇ ਜਵਾਬ ਮਹਿਸੂਸ ਕਰ ਲਏ ਹਨ, -ਪੰਨਾ 8 ਆਮ ਕਵੀਆਂ ਵਾਂ, ਕਵਿ ਸੁਖੀ ਵੀ ਅਣਹੋਣੀਆਂ ਗੱਲਾਂ ਕਰਦੀ ਹੈ । ਜਿਵੇਂ : ਮੇਰੀਆਂ ਕੱਚੀਆਂ ਕੰਧਾਂ ਉੱਤੇ ਕਿਸਨੇ ਸ਼ੀਸ਼ ਮਹਿਲ ਬਣਵਾਇਆ, ਹਰੁ ਸ਼ੀਸ਼ੇ ’ਚੋਂ ਜੀਭਾਂ ਕੱਢਦੀ ਇਛਾਧਾਰੀ ਸੱਪ ਦੀ ਛਾਇਆ -ਪੰਨਾ 17 ਇਸ ਤਰ੍ਹਾਂ ਪੰਜਾਹ-ਸੱਠ ਕਵਿਤਾਵਾਂ ਦਾ ਵਖਰੀ ਤਰਾਂ ਦਾ ਵਿਸਤ੍ਰਿਤ ਅਧਿਐਨ ਕਰੀਏ ਤਾਂ ਸਖੀ ਦੀ ਇਕ ਇਕ ਕਵਿਤਾ ਕਵਿ-ਕਸੌਟੀ ਤੇ ਖਰੀ ਉਤਰ ਸਕਦੀ ਹੈ । ਇਥੇ ਕੇਵਲ ਕੁਝ ਕੁ ਕਵਿਤਾਵਾਂ ਨੂੰ ਹੀ ਆਧਾਰ ਬਣਾਇਆ ਜਾ ਸਕਿਆ ਹੈ। ਹਰਨਾਮ ਸਿੰਘ ਜਾਚਕੇ ਰਚਿਤ 'ਜੀਵਨ-ਜੋਤ ਪੰਜਾਬੀ ਕਵਿਤਾ ਭਾਵੇਂ ਪੰਜਾਬ ਦੀ ਹੋਵੇ, ਭਾਵੇਂ ਜੰਮੂ-ਕਸ਼ਮੀਰ ਦੀਜਾਂ ਪਾਕਿਸਤਾਨ ਦੇ ਪੰਜਾਬ ਦੀ ਉਚ ਦਾ ਕੇਂਦਰ ਬਿੰਦੂ ਕਿਸੇ ਨਾ ਕਿਸੇ ਰੂਪ ਵਿਚ ਧਾਰਮਿਕ ਭਾਵਨਾ ਰਿਹਾ ਹੈ । ਗੁ ਰਮਤੇ ਸਾਹਤ ਤਾਂ ਹੈ ਹੀ, ਧਾਰਮਿਕ, ਪਰ ਕਿੱਸਿਆਂ ਤੇ ਵਾਰਾਂ ਆਦਿ ਵਿਚ ਵੀ ਪਹਿਲੇ ਹਮਦ, ਮੰਗਲਾਚਰਨ ਆਦਿ ਦੇ ਰੂਪ ਵਿਚ ਇਸ਼ਟ ਦੇਵ ਦੀ ਆਰਾਧਨਾ ਕੀਤੀ ajਦੀ ਹੈ । ਧਨੀ ਰਾਮ ਚਾਤ੍ਰਿਕ ਨੇ ਸ਼ਾਰਥਾਂ ਦੇਵੀ ਦੀ ਉਸਤਤ ਕੀਤੀ ਹੈ, ਚੰਡੀ ਦਾ 94