ਪੰਨਾ:Alochana Magazine October 1958.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਰਪਾਲ ਸਿੰਘ ਆਜ਼ਾਦ’--

ਪੁਲਾੜ ਤੇ ਸਮਾਂ

ਸੂਰਜ ਚੰਦ ਤੇ ਤਾਰੇ ਕੁਦਰਤ ਦਾ ਅਜਿਹਾ ਵਰਤਾਰਾ ਹਨ, ਜੋ ਮਨੁੱਖ ਨੂੰ ਸਦਾ ਤੋਂ ਹੈਰਾਨੀ, ਕੌਤੁਹਲ ਉਡਾਰੀ ਤੇ ਸੋਚ ਪ੍ਰਦਾਨ ਕਰਦੇ ਰਹੇ ਹਨ ਤੇ ਕਰਦੇ ਰਹਿਣਗੇ । ਮਨੁਖ ਜਦੋਂ ਸ਼ਰੀਰਕ ਤੌਰ ਤੇ ਬਾਲ ਹੁੰਦਾ ਹੈ, ਤਾਂ ਵੀ ਇਹ ਆਕਾਸ਼ੀਆਕਾਰ ਉਸ ਦੇ ਦਿਲ ਤੇ ਦਿਮਾਗ਼ ਉਪਰ ਇਕ ਖ਼ਾਸ ਅਸਰ ਪਾਉਂਦੇ ਰਹਿੰਦੇ ਹਨ। ਬੱਚੇ ਦੀ ਆਪਣੀ ਉਡਾਰੀ ਤੇ ਕਲਪਨਾ ਸੂਰਜ ਨੂੰ ਅੱਗ ਦਾ ਗੋਲਾ, ਬੱਦਲਾਂ ਦੀ ਰਾਤ ਵਿਚ ਚੰਦ ਨੂੰ ਰੰ ਦੇ ਫੰਬਿਆਂ ਵਿਚ ਫਿਰਦੀ ਦਾਤੀ ਦਸਦੀ ਹੈ । ਤਾਰੇ ਝੁਮਕਦੀਆਂ ਅੱਖਾਂ ਜਾਪਦੇ ਹਨ ।

ਜਿਉਂ ਜਿਉਂ ਉਸ ਉਪਰ ਸਾਮਾਜਿਕ ਅਸਰ ਹੁੰਦਾ ਹੈ, ਉਹ ਕਿਸੇ ਰਵਾਇਤ, ਵਹਿਮ ਤੇ ਸਾਇੰਸ ਦੇ ਗਿਆਨ ਅਨੁਸਾਰ ਇਨ੍ਹਾਂ ਨੂੰ ਭਲੇ ਲੋਕਾਂ ਤੇ ਭਗਤਾਂ ਦੀਆਂ ਰੂਹਾਂ, ਨਰਕ ਜਾਂ ਸਵਰਗ ਦੇ ਰਾਹ, ਜਾਂ ਰਾਹ ਵਿਚ ਆਉਂਦੀਆਂ ਪੂਰੀਆਂ ਜਾਂ ਧਰਤੀਆਂ ਸਮਝ ਕੇ ਇਸ ਉਪਰ ਆਪਣੀ ਕਲਪਨਾ ਤੇ ਸੋਚ ਨੂੰ ਉਡਾਰੀਆਂ ਲੁਆਉਂਦਾ ਹੈ ।

ਸਮੁੱਚੀ ਮਨੁੱਖ-ਜਾਤੀ ਦਾ ਮਾਨਸਿਕ ਵਿਕਾਸ ਵੀ ਲਗ ਪਗ ਇਹੋ ਕੁਝ ਦਸਦਾ ਹੈ ( ਸੂਰਜ ਤੇ ਚੰਦ ਦੇ ਨਜ਼ਾਰਿਆਂ ਨੇ ਕਵੀ-ਹਿਰਦਿਆਂ ਤੇ ਉਤਰ ਕੇ ਸਾਨੂੰ ਕਈ ਮਹਾਨ ਰਚਨਾਵਾਂ ਦਿਤੀਆਂ ਹਨ, ਪਰਮਾਰਥਵਾਦੀਆਂ ਨੂੰ ਅਨੰਤਤਾ ਦੀ ਸਭਾ ਗਈ ਹੈ , ਮਲਾਹਾਂ ਤੇ ਧੀਆਂ ਨੂੰ ਰਾਹੇ ਪਾਇਆ ਹੈ, ਜੋਤਸ਼ੀਆਂ ਨੂੰ ਭਵੇਸ਼ a ਸਿਖਾਈ ਹੈ; ਹਿਸਾਬਦਾਨਾਂ ਨੂੰ ਦਿਨ, ਰਾਤ, ਵਰੇ ਤੇ ਸਦੀਆਂ ਦੀ ਗਿਣਤਾ ਕਰਾ ਕੇ ਸਮੇਂ ਦੀ ਮਿਣਤੀ ਕਰਨੀ ਦਸੀ ਹੈ ਅਤੇ ਆਮ ਆਦਮੀ ਨੂੰ ਇਸ ਦੁਨੀਆਂ - ਇਨਾਂ ਆਕਾਸ਼ੀ-ਆਕਾਰਾਂ ਦੀ ਦੂਰੀ ਜਾਂ ਪੁਲਾੜ ਸੁਝਾਇਆ ਹੈ ।

ਚੰਦ ਤੇ ਤਾਰਿਆਂ ਸੰਬੰਧੀ ਸਚੇ ਤੇ ਕਲਪਨਾ ਦੀਆਂ ਇਨਾਂ ਉਡਾਰੀਆਂ ਵਿਚ ਰਾਤ ਦਾ ਖਾਸ ਹਬ ਹੈ । ਰਾਤ, ਜਿਹੜੀ ਕਿ ਪੁਲਾੜ ਜਾਂ ਖਗੋਲ ਵਿਚ ਧਰਤੀ ਦੀ ਇਕ ਨਿਯਮ-ਬਧ ਹਰਕਤ ਕਾਰਣ ਵਾਪਰਦੀ ਹੈ । ਰਾਤ ਦਾ ਇਨਾਂ ਉਡਾਰੀਆਂ ਵਿਚ ਇਸ ਲਈ ਹਬ ਹੈ ਕਿ ਰਾਤ ਨੂੰ ਸੂਰਜ ਆਪ ਲਕ ਜਾਂਦਾ ਹੈ ਜਿਸ ਨੇ "

੧੬