ਪੰਨਾ:Alochana Magazine October 1958.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸਾਇੰਸਦਾਨ ਸਹਮਤ ਹੋਵੇ ਜਾਂ ਨਾ ਪਰ ਪੁਲਾੜ ਸੰਬੰਧੀ ਇਕ ਅਰਥ-ਭਰਪੂਰ ਵਿਚਾਰ ਉਸ ਨੇ ਜ਼ਰੂਰ ਦਿਤਾ, ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਸਮੁੱਚਾ ਮਨੁਖੀ-ਗਿਆਨ ਅਸਲ ਵਿਚ, ਮਨੁਖ-ਆਪ, ਕੁਦਰਤ ਅਤੇ ਕੁਦਰਤ ਦੀ ਚਾਲਕ-ਸ਼ਕਤੀ ਸੰਬੰਧੀ.. , ਕਿਉਂ, ਕਿਵੇਂ ਤੇ ਕਿੱਥੇ ਦੇ ਹੀ ਉਤਰਾਂ ਦਾ ਸੰਨ੍ਹ ਹੈ । ਯੂਨਾਨੀ ਤੇ ਭਾਰਤੀ ਦਰਸ਼ਨ ਦੇ ਨਿਕਾਸ ਤੇ ਵਿਕਾਸ ਦੀ ਕਾਰਣਸਾਮਗਰੀ, ਦ੍ਰਿਸ਼ਟੀਕੋਣ ਤੇ ਨਤੀਜਿਆਂ ਵਿਚ ਫਰਕ ਹੁੰਦਿਆਂ ਹੋਇਆਂ ਵੀ ਇਕ ਸਾਂਝ ਜ਼ਰੂਰ ਰਹੀ ਹੈ ਤੇ ਉਹ ਸਾਂਝ ਸੀ ਪੈਦਾਵਾਰੀ ਹਾਲਤ ਸਭਿਅਤਾ ਦੀ ਨੀਂਹ ਬਝਣ ਦੇ ਦੌਰ ਵਿਚ ਸਮੁਚੇ ਸੰਸਾਰ ਸਮਾਜ ਦੇ ਇਕ ਪ੍ਰਕਾਰ ਦੇ ਪੈਦਾਵਾਰੀ ਤੇ ਆਰਥਕ ਯੁਗ ਵਿਚੋਂ ਲੰਘ ਰਹੇ ਸਨ ਜਿਸ ਵਿਚ ਮਨੁਖੀ-ਗਿਆਨ ਦੀ ਬੁਨਿਆਦ ਤੇ ਕਸਵੱਟੀ ; ਐਸੇ ਯੰਤਰ ਜਾਂ ਪ੍ਰਯੋਗਸ਼ਾਲਾਵਾਂ ਅਜੇ ਨਹੀਂ ਸਨ ਬਣੀ ਸਗੋਂ ਸੋਚ, ਅੰਦਾਜ਼ਾ ਤੇ ਤੁਲਨਾਤਮਕ ਅਧਿਐਨ ਹੀ ਮਨੁਖ ਗਿਆਨ ਦੀ ਟੋਹਣੀ ਸੀ । ਇਸੇ ਲਈ ਇਸ ਯੁਗ ਦਾ ਯੂਨਾਨੀ, ਭਾਰਤੀ ਤੇ ਚੀਨੀ ਗਿਆਨ ਵਸਤੁਆਂ ਉਪਰ ਕੀਹਅਤੇ “ਕਿਉਂ ਦੇ ਉਤਰਾਂ ਉਪਰ ਆਧਾਰਿਤ ਹੈ । ਇਹੀ ਗਿਆਨ ਅਗੋਂ ਆਉਣ ਵਾਲੀ ਸਾਇੰਸ ਵਿਚ ਬਦਲਿਆ। | ਪਰ ਜਿਉਂ ਹੀ ਪੈਦਾਵਾਰੀ ਤਬਦੀਲੀ ਇਕ ਖਾਬ ਗੁਣਾਤਮਕ ਤਬਦੀਲੀ ਤੇ ਪੁਜੀ, ਯੰਤਰ ਤੇ ਪ੍ਰਯੋਗਸ਼ਾਲਾਵਾਂ ਹੀ ਸਾਇੰਸ ਦਾ ਆਧਾਰ ਤੇ ਯੰਤਰਾਂ ਤੇ ਯੋਗ ਸ਼ਾਲਾਵਾਂ ਵਿਚ ਬਾਹਰਮੁਖੀ ਸਬੂਤਾਂ ਰਾਹੀਂ ਪਰਖੇ ਜਾਣ ਲਗੇ ਅਤੇ ਇਸ ਦੌਰ ਦੀ ਸਾਇੰਸ ਵਸਤੂਆਂ ਤੇ ਵਰਤਾਰਿਆਂ ਸੰਬੰਧੀ ਕਿਵੇਂ ਦੇ ਪ੍ਰਸ਼ਨ ਤੇ ਆਧਾਰਿਤ ਹੋ ਗਈ । ਇਸੇ ਸਮੇਂ ਵਿਚ ਗਲੇਲੀਓ ਤੇ ਨਿਉਟਨ ਹੋਏ, ਜਿਨ੍ਹਾਂ ਨੇ ਪੁਲਾੜ ਸੰਬੰਧੀ ਅਜੋਕੇ ਮਨੁਖੀ-fਗਿਆਨ ਦੀ ਨੀਂਹ ਰੱਖੀ ਤੇ ਇਸ ਨੂੰ ਵਿਕਸਿਤ ਕੀਤਾ । | ਪੁਲਾੜ ਦੇ ਗਿਆਨ ਵਿਚ ਨਿਉਟਨ ਦਾ ਢੇਰ ਹਿੱਸਾ ਹੈ । ਨਿਉਟਨ ਨੇ ਧਰਤ-ਆਕਰਸ਼ਣ (Gravitation) ਦਾ ਸਿਧਾਂਤ ਕਢਿਆ। ਜਿਸ ਤਰ੍ਹਾਂ ਉਸ ਨੇ ਦਰਖਤ ਤੋਂ ਡਿਗਦੇ ਸਿਉ ਨੂੰ ਦੇਖ ਕੇ ਇਹ ਸਿਧਾਂਤ ਕਢਿਆ, ਉਹ ਬਾਲ-ਸਾਹਿਤ ਦੀ ਇਕ ਕਹਾਣੀ ਬਣ ਚੁਕਾ ਹੈ । ਨਿਊਟਨ ਨੇ ਸੂਰਜ, ਚੰਦ ਤੇ ਤਾਰਿਆਂ ਨੂੰ ਕੇਵਲ ਆਕਾਸ਼ੀ-ਅਕਾਰ ਹੀ ਨਹੀਂ ਮੰਨਿਆ, ਸਗੋਂ ਇਨ੍ਹਾਂ ਵਿਚ ਚਲ-ਤਾਰਿਆਂ, ਬੇਦੀ ਵਾਲੇ ਤਾਰਿਆਂ ਅਤੇ ਤਾਰਾ ਸੰਨ੍ਹ ਆਦਿਕ ਦੀ ਵੰਡ ਨੂੰ ਵੀ ਹੋਰ ਸਪਸ਼ਟ ਕੀਤਾ । ਉਸ ਨੇ ਧਰਤ-ਆਕਰਸ਼ਣ ਦੇ ਸਿਧਾਂਤ ਨੂੰ ਪੁਲਾੜ ਵਿਚ ਖਿਲਰੇ ਆਕਾਸ਼ੀ-ਆਕਾਰਾਂ ਉਪਰ ਲਾਗੂ ਕਰ ਕੇ ਕਹਿਆ ਕਿ ਇਨ੍ਹਾਂ ਦਾ ਵੀ ਕੋਈ ਕੇਂਦਰ ਹੋਣਾ ਚਾਹੀਦਾ ਹੈ । ਉਸ ਦਾ ਖਿਆਲ ਸੀ ਕਿ ਅਜਿਹਾ ਕਦਰ ਕੋਈ ਹੈ ਜ਼ਰੂਰ--ਜੋ ਸਥਿਰ ਹੈ ; ੧੯