ਪੰਨਾ:Alochana Magazine October 1958.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਵੇਂ ਪਲੈਖਾਨੋਫ਼ ਨੇ ਲਿਖਿਆ ਹੈ:

When a man loses all spiritual contacts with his fellows, his ideal life loses all contact with the earth. His fantasy carries him off into the skies and he becomes a mystic.

[ਜਦੋਂ ਮਨੁਖ ਅਪਣੇ ਸਾਥੀਆਂ ਨਾਲੋਂ ਆਤਮਿਕ ਸੰਪਰਕ ਪੂਰਣ ਭਾਂਤ ਗਵਾ ਲੈਂਦਾ ਹੈ, ਉਸ ਦਾ ਆਦਰਸ਼-ਜੀਵਨ ਧਰਤੀ ਨਾਲੋਂ ਸੰਪਰਕ ਖੋ ਬੈਠਦਾ ਹੈ। ਉਸ ਦੇ ਸੁਪਨ-ਜਾਲ ਉਸ ਨੂੰ ਅਸਮਾਨ ਵਿਚ ਉੱਡਾ ਲੈ ਜਾਂਦੇ ਹਨ ਤੇ ਉਹ ਰਹੱਸਵਾਦੀ ਬਣ ਜਾਂਦਾ ਹੈ। ]

ਤੇ ਜੇ ਕੋਈ ਰਹੱਸਵਾਦੀ ਆਪਣੇ ਇਸ ਸੁਪਨ-ਜਾਲ ਵਿਚ ਹੋਰ ਬਹੁਤ ਲੋਕਾਂ ਨੂੰ ਥੋੜੇ ਜਾਂ ਬਹੁਤੇ ਸਮੇਂ ਲਈ ਫਸਾ ਲਵੇ, ਤਾਂ ਇਹ ਜਾਲ ਕੋਈ ਵਾਸਤਵਿਕ ਜੀਵਨ ਦੀ ਭੂਮੀ ਨਹੀਂ ਬਣ ਜਾਂਦੇ। ਬੁਲ੍ਹੇ ਸ਼ਾਹ ਜੇਹਿਆਂ ਦੇ ਦਾਇਰਿਆਂ ਵਿਚ ਜਾ ਕੇ ਮਸਤੀ ਦੇ ਹਿਲੋਰੇ ਲੈਣ ਵਾਲੇ ਗ੍ਰਹਿਸਥੀ ਲੋਕ ਵੀ ਉਸ ਸਮੇਂ ਲਈ ਜੀਵਨ ਨਾਲੋਂ ਕਟ ਕੇ ਕੇਵਲ ਇਕ ਸੁਪਨ-ਜਾਲ ਵਿਚ ਜਾ ਫਸਦੇ ਸਨ, ਤੇ ਬਹੁਤ ਲੋਕ ਹੁਣ ਵੀ ਇਉਂ ਹੀ ਕਰਦੇ ਹਨ।

ਇਹ ਠੀਕ ਹੈ ਕਿ ਗੁਰਬਾਣੀ ਵਿਚ ਵੀ ਇਕ ਭਾਗ ਹੈ, ਜਿਸ ਨੂੰ ਲੋਕ ਇਸੇ ਭਾਂਤ ਇਕ ਸੁਪਨ-ਜਾਲ ਬਣਾ ਲੈਂਦੇ ਹਨ। ਪਰ ਵਧੇਰੇ ਕਰਕੇ ਜਿਥੇ ਗੁਰਬਾਣੀ ਸਪੱਸ਼ਟ ਭਾਂਤ ਰਾਜਮੀ ਤੇ ਨਾਗਰਿਕ ਸਥਿਤੀ ਨਾਲ ਸੰਬੰਧਿਤ ਨਹੀਂ ਉਥੇ ਵੀ ਸਾਧਾਰਣ ਮਾਨਵੀ ਸਦਾਚਾਰ ਦਾ ਪਰਚਾਰ ਇਸ ਨੂੰ ਸੁਪਨ-ਜਾਲ ਬਣਨ ਤੋਂ ਬਚਾ ਲੈਂਦਾ ਹੈ। ਗੁਰਬਾਣੀ ਵਿਚ ਇਹ ਖੂਬੀ ਹੈ ਕਿ ਇਕ ਪਾਸੇ ਇਹ ਬਹੁਤਾ ਕਿਸੇ ਰਾਜਾ-ਸ਼੍ਰੇਣੀ ਦੀ ਸ਼ਰਾ ਨਹੀਂ ਬਣਦੀ ਤੇ ਦੂਜੇ ਪਾਸੇ ਇਹ ਮਨੁਖੀ ਚੇਤਨਤਾ ਉਦਾਲੇ ਕੋਈ ਤਕੜਾ ਸੁਪਨ-ਜਾਲ ਨਹੀਂ ਉਣਦੀ, ਖ਼ਾਸ ਕਰਕੇ ਗੁਰੂ ਨਾਨਕ ਦਾ ਜੀ ਦੀ ਬਾਣੀ।

ਪਰ ਜਿਸ ਤਰ੍ਹਾਂ ਮੈਂ ਕਿਸੇ ਹੋਰ ਪ੍ਰਕਰਣ ਵਿਚ ਵੀ ਆਖਿਆ ਹੈ, ਸੂਫ਼ੀ ਕਾਵਿ ਦੀ ਰੂਪਕ ਪੱਖ ਤੋਂ ਪੰਜਾਬੀ ਸਾਹਿਤ ਨੂੰ ਦੇਣ ਵਡਮੁੱਲੀ ਹੈ। ਇਸ ਨੇ ਲੋਕ ਸੂਝ ਨੂੰ ਸਾਹਿਤਕ-ਬੋਲੀ ਦਾ ਹਥਿਆਰ ਦੇਣ ਵਿਚ ਚੋਖਾ ਹਿੱਸਾ ਪਾਇਆ ਹੈ। ਇਹ ਹੋ ਸਕਦਾ ਹੈ ਕਿ ਜੇ ਸੂਫ਼ੀ ਕਾਵਿ ਗੁਰਬਾਣੀ ਤੇ ਅਸਾਡੇ ਲੋਕਾਂ ਦੇ ਵਿਚਕਾਰ ਕੋਈ ਰੂਪਕ ਪਉੜੀ ਨਾ ਰਖਦਾ, ਤਾਂ ਅਸਾਡੇ ਲੋਕਾਂ ਦਾ ਸੰਪਰਕ ਗੁਰਬਾਣੀ ਨਾਲ ਹੋਰ ਵੀ ਕਟਿਆ ਜਾਂਦਾ ਤੇ ਕੇਵਲ ਧਰਮ-ਕਰਮ ਕਾਂਡ ਦਾ ਇਕ ਭਾਗ ਬਣ ਰਹਿ ਜਾਂਦਾ ਹੈ।

ਇਕ ਹੋਰ ਕਰਮ ਜਿਹੜਾ ਮੈਂ ਸੂਫ਼ੀ ਕਾਵਿ ਦੀ ਪ੍ਰਾਪਤੀ ਵਿਚ ਗਿਣਦਾ