ਸਮੱਗਰੀ 'ਤੇ ਜਾਓ

ਪੰਨਾ:Alochana Magazine October 1960.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਟਕ ਦੇ ਆਰੰਭ ਵਿਚ ਹੀ ਸ਼ਾਂਤੀ, ਸੁੰਦਰਤਾ ਨਾਲ ਭਰਿਆ ਹੋਇਆ ਇਕ ਸੰਪੂਰਣ ਜੀਵਨ, ਇਕਾਂਤ ਫੁਲਾਂ ਪਤੀਆਂ ਵਿਚਕਾਰ, ਨਿਤ ਦਿਹਾੜੇ ਦਾ ਆਸ਼ਰਮ ਧਰਮ, ਅਤਿਥੀ ਸੇਵਾ, ਸਖੀਆਂ ਨਾਲ ਸੁਨੇਹ ਤੇ ਵਿਸ਼ਵ-ਪਿਆਰ ਲੈ ਕੇ ਸਾਡੇ ਸਾਮਣੇ ਆਉਂਦਾ ਹੈ । ਉਹ ਜੀਵਨ ਏਨਾ ਅਖੰਭ, ਏਨਾ ਅਨੰਦਮਈ ਹੈ ਕਿ ਸਾਨੂੰ ਕੇਵਲ ਇਹ ਸ਼ੰਕਾ ਉਠਦਾ ਹੈ ਕਿ ਕਿਤੇ ਕੋਈ ਚੋਟ ਉਹਨੂੰ ਭੰਗ ਨਾ ਕਰ ਦੇਵੇ । ਸ਼ੰਤ ਨੂੰ ਦੋਵੇਂ ਹੱਥ ਖੜੇ ਕਰ ਕੇ ਰੋਕਣ ਤੇ ਕਹਿਣ ਨੂੰ ਜੀਅ ਕਰਦਾ ਹੈ, ਵੇਖੀ ਤੀਰ ਨਾ ਮਾਰੀ, ਤੀਰ ਠਾ ਮਾਰੀਂ-ਇਸ ਪਰੀ ਪੂਰਨ ਸੁੰਦਰਤਾ ਨੂੰ ਭੰਗ ਨਾ ਕਰੀਂ । ਜਦ ਵੇਖਦੇ ਵੇਖਦੇ ਦੁਸ਼ੰਤ ਤੇ ਸ਼ਕੁੰਤਲਾ ਦਾ ਪ੍ਰੇਮ ਗੂੜ੍ਹਾ ਹੁੰਦਾ ਜਾ ਰਹਿਆ ਹੈ ਤਾਂ ਪਹਿਲੇ ਅੰਕ ਦੇ ਅਖੀਰ ਵਿਚ ਪਰਦੇ ਦੇ ਪਿਛੋਂ ਅਚਾਨਕ ਪੁਕਾਰ ਉਠਦੀ ਹੈ : “ਹੈ ਤਪੱਸਵੀਓ, ਆਪਣੇ ਤਪ-ਬਣ ਦੇ ਪਾਣੀਆਂ ਦੀ ਰਾਖੀ ਲਈ ਸਾਵਧਾਨ ਹੋਵੇ । ਸ਼ਿਕਾਰੀ ਰਾਜਾ ਦੁਸੰਤ ਆ ਗਏ ਹਨ । | ਇਹ ਸਾਰੀ ਤਪ-ਬਣ ਭੂਮੀ ਦੀ ਕੂਕ ਸੀ, ਤੇ ਉਹਨਾਂ ਤਪ-ਬਣ ਦੇ ਪਾਣੀਆਂ ਵਿਚੋਂ ਸ਼ਕੁੰਤਲਾ ਵੀ ਇਕ ਸੀ । ਪਰ ਕੋਈ ਵੀ ਉਸ ਨੂੰ ਬਚਾ ਨਾ ਸਕਿਆ । ਉਸ ਤਪ-ਬਣ ਤੋਂ ਜਦ ਸ਼ਕੁੰਤਲਾ ਜਾ ਰਹੀ ਸੀ ਤਦ ਕਨਵ ਮੁਨੀ ਨੇ ਅਵਾਜ਼ ਮਾਰ ਕੇ ਕਿਹਾ, “ਹੇ ਤਪ-ਬਣ ਦੇ ਬਿਰਛ ਤੁਹਾਨੂੰ ਪਾਣੀ ਦਿਤੇ ਬਿਨਾ, ਜੋ ਨਾ ਪਾਣੀ ਮੂੰਹ ਨੂੰ ਲਾਂਦੀ, ਜਿਸ ਦੀ ਇਛਾ ਆਪਾ ਸਜਾਣਾ, ਪਰ ਨਾ ਤੁਹਾਡਾ ਇਕ ਪੱਤਾ ਵੀ ਤੋੜਦੀ, ਤੁਹਾਡੇ ਫੁਲਾਂ ਦੇ ਖਿੜਨ ਸਮੇਂ ਜੋ, ਖੁਸ਼ੀਆਂ ਤੇ ਉਤਸਵ ਮਨਾਂਦੀ, ਜਾ ਰਹੀ ਉਹ ਮੁਟਿਆਰ ਪਤੀ ਦੇ ਦੁਆਰ, ਆਓ, ਦਿਉ ਵਿਦੈਗੀ ਉਹਨੂੰ I ਚੇਤ ਤੇ ਅਚੇਤ ਦੋਹਾਂ ਨਾਲ ਏਨਾਂ ਹਾਰਦਿਕ ਸਬੰਧ, ਏਨੇ ਪ੍ਰੇਮ ਤੇ ਕਲਿਆਣ ਦੇ ਬੰਧਨ । ਸ਼ਕੁੰਤਲਾ ਨੇ ਕਿਹਾ, “ਯੰਵਦੇ, ਆਰੀਆ-ਪੁਤਰ ਨੂੰ ਵੇਖਣ ਲਈ ਮੇਰੇ ਪਰਾਣ ਵਿਆਕੁਲ ਹਨ, ਤਦ ਵੀ ਆਸ਼ਰਮ ਛਡ ਕੇ ਜਾਣ ਲਈ ਮੇਰਾ ਪੈਰ ਨਹੀਂ ਉਠਦਾ ।”” ਯੰਦਾ ਨੇ ਕਹਿਆ, “ਕੇਵਲ ਤੂੰ ਹੀ ਤਪ-ਬਣ ਦੇ ਵਿਛੋੜੇ ਵਿਚ ਦੁਖੀ ਨਹੀਂ, ਤੇਰੇ ਤੁਰਤ ਵਿਛੋੜੇ ਨੂੰ ਵੇਖ ਤਪ-ਬਣ ਦਾ ਵੀ ਇਹੋ ਹਾਲ ਹੈ। “ਹਿਰਨ ਦੇ ਮੰਹ ਤੋਂ ਛੁਟਦਾ ਜਾਏ ਘਾਹ, ਮੋਰ ਹੁਣ ਹੋਰ ਨਚਦਾ ਨਹੀਂ, ਵੇਲ ਤੋਂ ਪੱਤਾ ਡਿਗ ਰਹਿਆ, ਮਾਨੋ ਉਹ ਹੈ ਉਸ ਦੀ ਅੱਖ ਦਾ ਅੱਥਰੂ । ਸ਼ਕੁੰਤਲਾ ਨੇ ਕਾਨਵ ਮੁਨੀ ਨੂੰ ਕਹਿਆ, “ਬਾਪੂ, ਕੁਟੀਆ ਦੇ ਵਿਹੜੇ ਵਿਚ ੨੧