ਪੰਨਾ:Alochana Magazine October 1960.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਰਨ ਵਾਲੀ ਇਸ ਹਰਨੀ ਦੀ ਤੋਰ ਗਰਭਵਤੀ ਹੋਣ ਕਾਰਨ ਮੱਠੀ ਹੈ, ਜਦ ਇਹ ਸੁਖੀ ਜਾਂਦੀ ਬੱਚਾ ਜਣ ਲਏ, ਮੈਨੂੰ ਕਿਸੇ ਹੱਥ ਵਿਚ ਖੁਸ਼ਖ਼ਬਰੀ ਭੇਜਿਓ ।" ਕਨਵ ਨੇ ਕਹਿਆ, “ਮੈਂ ਕਦੇ ਨਹੀਂ ਭੁਲਾਂਗਾ । ਸ਼ਕੁੰਤਲਾ ਨੂੰ ਪਿਛੋਂ ਰੋਕ ਪੈਣ ਤੇ ਉਸ ਨੇ ਕਹਿਆ, “ਭਈ, ਮੇਰਾ ਕਪੜਾ ਕੌਣ ਖਿਚ ਰਹਿਆ ਹੈ । ਕਨਵ ਨੇ ਕਹਿਆ, “ਬੱਚੀਏ ਸਰਕੜੇ ਤੋਂ ਪਏ ਜਿਸ ਦੇ ਮੂੰਹ ਦੇ ਚੀਰਾਂ ਤੇ ਸਨੇਹ ਨਾਲ ਲਾਂਦੀ ਸੈਂ ਇਦੀ ਦਾ ਤੇਲ, ਪਾਲਿਆ ਸਈ ਜਿਸ ਨੂੰ ਧਾਨ ਦੀਆਂ ਹਰੀਆਂ ਪਲੀਆਂ ਦੇ, ਇਹ ਹੈ ਉਹੀ ਹਿਰਨ-ਪੁੱਤਰ ਤੇਰਾ । ਸ਼ਕੁੰਤਲਾ ਨੇ ਉਸ ਨੂੰ ਕਹਿਆ, “ਮੇਰੇ ਬੱਚੇ, ਮੈਂ ਤੇਰਾ ਸਾਥ ਛੱਡ ਰਹੀ ਆਂ, ਤੂੰ ਮੇਰੇ ਪਿਛੇ ਪਿਛੇ ਕਿਉਂ ਆ ਰਿਹਾ ਏਂ। ਤੇਰੇ ਜਣੇਪੇ ਵਿਚ ਜਦ ਤੇਰੀ ਮਾਂ ਮਰ ਗਈ, ਤਦ ਤੋਂ ਮੈਂ ਹੀ ਤੈਨੂੰ ਵੱਡਾ ਕੀਤਾ ਹੈ । ਹੁਣ ਮੈਂ ਜਾ ਰਹੀ ਹਾਂ, ਬਾਪੂ ਤਰਾਂ ਖਿਆਲ ਰਖਣਗੇ । ਤੂੰ ਪਿਛੇ ਮੁੜ ਜਾ ।” ਇਸ ਤਰ੍ਹਾਂ ਸਮੁੱਚੇ ਬਿਰਛਾਂ, ਵੇਲਾਂ, ਹਿਰਨਾਂ, ਪੰਛੀਆਂ ਤੋਂ ਵਿਦਾਇਗੀ ਲੈ ਕੇ, ਰੋਂਦੀ ਰੱਦੀ ਸ਼ਕੁੰਤਲਾ ਨੇ ਤਪੋ-ਬਨ ਨੂੰ ਤਿਆਗਿਆ । | ਵੇਲ ਨਾਲ ਫੁੱਲ ਦਾ ਜੋ ਸਬੰਧ ਹੈ, ਤਪ-ਬਣ ਨਾਲ ਸ਼ਕੁੰਤਲਾ ਦਾ ਉਹੋ ਹੀ ਸੁਭਾਵਕ ਸੰਬੰਧ ਹੈ । ਅਭਿਗਿਆਨ ਸ਼ਕੁੰਤਲ' ਨਾਟਕ ਵਿਚ ਜਿਵੇਂ ਅਨੁਸਈਆ-fਯੰਵਦਾ ਸਖੀਆਂ ਹਨ, ਜਿਵੇਂ ਕਣ-ਮੁਨੀ ਹੈ, ਜਿਵੇਂ ਸ਼ੰਤ ਹੈ, ਤਦ-ਬਣ ਦੀ ਪ੍ਰਕ੍ਰਿਤੀ ਵੀ ਉਵੇਂ ਹੀ ਇਕ ਵਿਸ਼ੇਸ਼ ਪਾਤਰ ਹੈ । ਇਸ ਮੂਕ ਕ੍ਰਿਤੀਨੂੰ ਨਾਟਕ ਵਿਚ ਜੋ ਅਜਿਹਾ uਧਾਨ, ਅਜਿਹਾ ਅਤੀ ਜ਼ਰੂਰੀ ਸਥਾਨ ਦਿੱਤਾ ਜਾ ਸਕਦਾ ਹੈ, ਇਹ ਸ਼ਾਇਦ ਸੰਸਕ੍ਰਿਤ ਤੋਂ ਸਿਵਾ ਹੋਰ ਕਿਤੇ ਵੀ ਨਹੀਂ ਵੇਖਿਆ ਗਇਆ | ਪ੍ਰਕ੍ਰਿਤੀ ਨੂੰ ਮਨੁਖ A ,ਰ ਤਕ ਉਠਾ ਕੇ, ਉਸ ਦੇ ਮੂੰਹ ਵਿਚ ਬੋਲ ਪਾ ਕੇ, ਰੂਪਕ ਨਾਟਕ ਤਿਆਰ hਗ ਜਾ ਸਕਦਾ ਹੈ, ਪਰ ਕ੍ਰਿਤੀ ਨੂੰ ਸੁਭਾਵਕ ਰਖ ਕੇ, ਉਸ ਨੂੰ ਅਜਿਹੀ ਜੀਉਂਦੀ ਅਜਿਹੀ ਤੱਖ, ਅਜਿਹੀ ਵਿਆਪਕ, ਅਜਿਹੀ ਹਾਰਦਿਕ, ਬਣਾ ਦੇਣਾ . ਕੰਮ ਕਰਵਾ ਲੈਣਾ, ਇਹ ਤਾਂ ਕਿਤੇ ਹੋਰ ਵੇਖਿਆ ਨਹੀਂ । ਆਰਾ ਰਲੀ ਪ੍ਰਕ੍ਰਿਤੀ ਨੂੰ ਜਿਥੇ ਦੂਰ ਸਮਝਦੇ ਹਨ, ਪਰਾਈ ਸਮਝਦੇ ਹਨ, ਜਿਥੇ ਮਨੁਖ ਆਪਣੇ ਚਾਰੇ ਪਾਸੇ ਕੰਧਾਂ ਖੜੀਆਂ ਕਰ ਕੇ ਇਸ ਸੰਸਾਰ ਵਿਚ .

ਪੈਦਾ ਕਰਦਾ ਰਹਿੰਦਾ ਹੈ, ਉਥੋਂ ਦੇ ਸਾਹਿਤ ਵਿਚ ਅਜਿਹੀ ਰਚਨਾ

ਤੇ ਥਾਂ ਕੇਵਲ ਸੰਭਵ ਨਹੀਂ। ੨੨