ਪੰਨਾ:Alochana Magazine October 1964.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਕਵੀ ( ਚਾਡਿਕ) ਵਿਚ ਭੀ ਭਾਵੇਂ ਅਸੀਂ ਕੁਝ ਹਾਂ ਅਜਿਹੀਆਂ ਦੇਖਾਂਗੇ ਜਿਹੜੀਆਂ ਉਸ ਦੇ ਇਸ ਪ੍ਰਣਾਲੀ ਨਾਲ ਸੰਬੰਧਿਤ ਹੋਣ ਦੀ ਵਕਾਲਤ ਕਰਦੀਆਂ ਹਨ, ਪਰੰਤੂ ਕਵੀ ਦੀ ਮਾਨਸਿਕ ਅਵਸਥਾ ਦਾ ਜੋ ਚਿਤਰ ਅਸੀਂ ਉਲੀਕ ਸਕਦੇ ਹਾਂ ਉਹ ਸਪਸ਼ਟ ਸ਼ਬਦਾਂ ਵਿਚ ਇਕ ਸ਼ਰਧਾਲੂ ਦੀ ਕਲਾਤਮਕ ਸਾਂਝ ਹੈ, ਜਿਸ ਵਿਚ ਅਨੁਭਵ ਦੀ ਮਾਤਰਾ ਜਜ਼ਬਾਤਾਂ ਦੇ ਵਹਣ ਥੱਲੇ ਪੇਤਲੀ ਪੈ ਜਾਂਦੀ ਹੈ । ਇਹ ਹੀ ਕਾਰਣ ਹੈ ਕਿ ਅਸੀਂ ਉਸ ਨੂੰ ਇਕ ਸੂਫ਼ੀ ਕਵੀ ਮੰਨਦੇ ਹੋਏ ਭੀ ਕੋਈ ਸ਼ੇਸ਼ਟ, ਵਿਲੱਖਣ ਤੇ ਮੌਲਿਕ ਅਨੁਭਵ ਦਾ ਕਵੀ ਕਾਰ ਨਹੀਂ ਕਰਾਂਗੇ । 3. ਤਸੱਵਫ਼ ਅਨੁਸਾਰ ਮਾਨਵ ਤੇ ਪਰਮਾਤਮਾ ਦਾ ਇਕ ਰੂਪ ਹੋਣਾ ਇਕ ਕੇਂਦਰੀ ਖਿਆਲ ਹੈ । ਜੀਵ-ਪੈਦਾਇਸ਼ ਤੋਂ ਪਹਿਲਾਂ ਉਸ ਦਾ ਹੀ ਇਕ ਹਿੱਸਾ ਸੀ, ਇਹ ਹੀ ਕਾਰਣ ਹੈ ਕਿ ਪ੍ਰਸਿਧ ਸੂਫ਼ੀ ਜੁਨੈਦ ਇਥੋਂ ਤਕ ਕਹ ਜਾਂਦਾ ਹੈ ਕਿ ਪਰਮਾਤਮਾ ਤੋਂ ਬਿਨਾ ਬਾਕੀ ਸਭ ਨੂੰ ਛੱਡ ਦੇਣਾ ਹੀ ਤਸੱਵੁਫ਼ ਹੈ ਤੇ ਉਸ ਪਰਮਾਤਮਾ ਨਾਲ ਸੰਜੋਗ ਦੀ ਅਵੱਸਥਾ ਪ੍ਰਾਪਤ ਕਰ ਕੇ ਉਸ ਵਿਚ ਲੈ ਹੋ ਜਾਣਾ ਹੀ ਇਸ ਦਾ ਆਦਰਸ਼ ਹੈ । ਜਿਸ ਵੇਲੇ ਜੀਵ ਜਨਮ ਲੈਂਦਾ ਹੈ ਉਸ ਵੇਲੇ ਉਹ ਆਪਣੇ ਅਸਲੇ ਤੋਂ ਵਿਛੜ ਜਾਂਦਾ ਹੈ । ਇਹ ਹਸਤੀ ਜਾਂ ਹੱਦ ਹੀ ਸੂਫ਼ੀਆਂ ਦਾ ਦੁਖਦਾ ਫੋੜਾ ਹੈ । ਗਗਤ ਪ੍ਰਸਿਧ ਕਵੀ ਗ਼ਾਲਿਬ ਇਕ ਥਾਂ ਲਿਖਦਾ ਹੈ :- ਨੇ ਥਾ ਕੁਛ ਤੋਂ ਖ਼ੁਦਾ ਥਾ, ਕੁਛ ਨ ਹੋਤਾ ਤੇ ਖ਼ੁਦਾ ਹੋਤਾ, ਡਬੋਯਾ ਮੁਝ ਕੋ ਹੋਨੇ ਨੇ, ਨ ਮੈਂ ਹੋਤਾ ਤੇ ਕਯਾ ਹੈ | ਚਤਿਕ ਲਈ ਭੀ ਇਹ ਹਸਤੀ ਜਾਂ ਹੋਂਦ ਪ੍ਰਤੀਕੂਲ ਜਾਪਦੀ ਹੈ, ਜਿਸ ਦੀ ਅਭਵਿਅੰਜਨਾ ਉਹ ਆਪਣੀਆਂ ਵੱਖ ਵੱਖ ਕਵਿਤਾਵਾਂ ਵਿਚ ਇਉਂ ਕਰਦਾ ਹੈ :- (1) ਧੁਰ ਦੇ ਵਿਛੜਿਆਂ ਵਲ, ਪਾਉਣੇ ਨੇ ਮੋੜੇ ਕਦ ਤੱਕ ? (2) ਮੈਂ ਜੂ ਉਥੇ ਚੰਗਾ ਭਲਾ ਸਾਂ, ਘੱਲ ਕੇ ਕੀ ਹੱਥ ਆਇਆ ਤੇਰੇ ? (3) ਕੀ ਪੁਆੜੇ ਪਾ ਲਏ, | ਦੁਨੀਆਂ ਤੇ ਚਾਤ੍ਰਿਕ ਆਣਕੇ ? ਇਹ ਵਿਯੋਗ ਦੀ ਅਵੱਸਥਾ ਤਰਸਯੋਗ ਜ਼ਰੂਰ ਹੈ ਪਰੰਤੂ ਭਟਕਣ ਤੋਂ ਜੀਵ ਸੰਜੋਗ ਜਾਂ ਵਸਲ ਲਈ ਕਰਮ-ਸ਼ੀਲ ਹੁੰਦਾ ਹੈ, ਇਹ ਅਵੱਸਥਾ ਭੀ ਸੂਫ਼ੀ ਇਸ ਪੱਖ ਸੁਭਾਗੀ ਹੈ, ਜਿਸ ਨੂੰ ਬਾਬਾ ਫ਼ਰੀਦ ਨੇ ਬਿਰਹਾ ਤੂੰ ਸੁਲਤਾਨ ਦਿੱਤਾ ਹੈ, ਤੇ ਗਾਲਿਬ ਨੇ ਆਪਣੇ ਇੱਕ ਸ਼ੇਅਰ ਵਿਚ ਇਸ ਮਜ਼ਮੂਨ ਨੂੰ ਅਤਿਅੰਤ ਕਲਾ J1 ਸੂਫ਼ੀਆਂ ਲਈ ਅਵਸਥਾ ਤੱਕ ਕਹ ਤੂ ਸੁਲਤਾਨ 28