ਪੰਨਾ:Angrezi Raj Vich Praja De Dukhan Di Kahani.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੧

ਪੈਦਾ ਨਹੀਂ ਹੁੰਂਦਾ, ਅਨਾਜ ਤਾਂ ਹਰ ਸਾਲ ਕਰੋੜਾਂ ਮਣ ਪੈਦਾ ਹੁੰਦਾ ਹੈ, ਅਤੇ ਕਾਲ਼ ਦੇ ਸਾਲਾਂ ਵਿੱਚ ਭੀ ਜ਼ਾਲਮ ਅੰਗ੍ਰੇਜ਼ ਸਾਡਾ ਕਰੋੜਾ ਰੁਪੈਯਾ ਵਲੈਤ ਨੂੰ ਲੈ ਜਾਂਦੇ ਹਨ, ਬੱਸ਼ ਹਿੰਦੋਸਤਾਨ ਵਿੱਚ ਕੈਹਤ ਅਤੇ ਕਾਲ ਦਾ ਪ੍ਰਤਖਸ਼ਯ ਨਮੂਨਾ ਬਦ ਜ਼ਾਤ ਅੰਗ੍ਰੇਜ਼ੀ ਸ੍ਰਕਾਰ ਹੈ, ਜੋ ਸਾਡੇ ਕਰੋੜਾਂ ਆਦਮੀ ਭੁੱਖ ਨਾਲ ਮਾਰ ਚੁੱਕੀ ਹੈ, ਬੱਸ ਜਰੂਰੀੌ ਹੈ, ਕਿ ਅਸੀਂ ਏਸ ਸ੍ਰਕਾਰ ਨੂੰ ਤਬਾਹ ਕਰ ਸਿਟੀਏ! ਏਸ ਆਦਮ ਖੋਰ ਸ੍ਰਕਾਰ ਦੀ ਖੋੋਪਰੀ ਵਿੱਚ ਪਾਂਣੀ ਪੀ ਕੇ ਆਪਨੇ ਪਿਯਾਰੇ ਦੇਸ਼ੀ ਭਾਈਆਂ ਨੂੰ ਭੁੱਖ ਅਤੇ ਪਿਯਾਸ ਤੋਂ ਮਰਨੋਂ ਬਚਾਈਐ!

ਏਸ ਵਾਸਤੇ ਹਿੰਦੋਸਤਾਨ ਦੇ ਸਾਰੇ ਫਿਰਕੇ ਅਤੇ ਮਜ਼੍ਹਬਾਂ ਦੇ ਲੋਕਾਂ ਨੂੰ ਗ਼ਦਰ ਦੇ ਅਟੱਲ ਝੰਡੇ ਹੇਠਾਂ ਅਕੱਠੇ ਹੋ ਜਾਨਾ ਚਾਹੀਏ! ਛੇਤੀ ਕਰੋ, ਦੇਰੀ ਠੀਕ ਨਹੀਂ, ਕਿਉਂਕਿ ਦਿਨੋਂ ਦਿਨ ਸਾਡੇ ਆਦਮੀ ਮਰਦੇ ਜਾਂਦੇ ਹਨ, ਅਤੇ ਦੁਸ਼ਮਣ ਹਿੰਦ ਦਾ ਮਿੱਠਾ ਅਨਾਜ ਅਤੇ ਰੁਪੈਯਾ ਖਾ ੨ ਕੇ ਮੋਟਾ ਹੁੰਦਾ ਜਾਂਦਾ ਹੈ,

(੧੪)

ਅਕਲ ਦੀਆਂ ਬਾਤਾਂ

ਹਿੰਦੋਸਤਾਨ ਵਿਚੋਂ ਹਰ ਸਾਲ ੧੩ ਕਰੋੜ ੫੦ ਲੱਖ ਰੁਪੈਏ ਦੀ ਕਣਕ ਅਤੇ ਚੌਲ ਅੰਗ੍ਰੇਜ਼ ਬਾਹਿਰ ਲਿਜਾਂਦੇ ਹਨ, ਏਸ ਵਾਸਤੇ ਕਰੋੜਾਂ ਹਿੰਦੀ ਅਾਪਨੇ ਦੇਸ਼ ਵਿੱਚ ਭੁੱਖ ਦੀ ਭੇਟਾ ਹੁੰਦੇ ਹਨ,

ਹਿੰਦੋਸਤਾਨ ਵਿੱਚ ਡੇੜ ਸੌ ਸਾਲ ਦੇ ਅੰਦ੍ਰ ਦੋ ਕਰੋੜ ਅੱਸੀ ਲੱਖ ਆਦਮੀ ਭੁੱਖ ਨਾਲ ਮਰ ਗਏ ਹਨ, ਦੁਨੀਯਾ ਦੇ ਕਿਸੇ ਦੇਸ਼ ਵਿੱਚ ਭੀ ਅਜੇਹਾ ਭਿਯਾਨਕ ਨਜ਼ਾਰਾ ਦਿਖਾਈ ਨਹੀਂ ਦੇਂਦਾ, ਇਹ ਭਿਯਾਨਕ ਝਾਕਾ ਬੇ ਤ੍ਰਸ ਅੰਗ੍ਰੇਜ਼ਾਂ ਦੀ ਹੀ ਮੇਹਰਬਾਨੀ ਹੈ, ਕਿਉਂਕਿ ਇਹ ਜ਼ਾਲਮ ਅੰਗ੍ਰੇਜ਼ ਸਾਡਾ ਅਨਾਜ ਅਤੇ ਧਨ ਹਰ ਸਾਲ ਵਲੈਤ ਨੂੰ ਲਦ ੨ ਕੇ ਲੈ ਜਾਂਦੇ ਹਨ, ਅਤੇ ਗ਼੍ਰੀਬ ਹਿੰਦੀ ਭੁੱਖ ਨਾਲ ਤੜਪ ੨ ਕੇ ਜਾਨ ਤਿਯਾਗ ਦੇਂਦੇ ਹਨ, ਖੁਦ ਅੰਗ੍ਰੇਜ਼ ਅਫਸ੍ਰ ਡਗਬੀ ਲ਼ਿਖਦਾ ਹੇ, ਕਿ ੧੭੯੩ ਤੋਂ ਲੈ ਕੇ ੧੯੦੦ ਤੱਕ ਅਥਵਾ ੧੦੭ ਸਾਲਾਂ ਦੀਆਂ ਲੜਾਈਆਂ ਵਿੱਚ ਸਾਰੀ ਦੁਨੀਯਾਂ ਦੇ ਅੰਦ੍ਰ ਪੰਜਾਹ ਲੱਖ ਆਦਮੀ ਮਰੇ, ਪ੍ਰ ੧੮੯੧ ਤੋਂ ਲੈ ਕੇ ੧੯੦੦ ਤੱਕ ਅਥਵਾ